ਆਪਣੀ ਕਿਸਮਤ ਦੇ ‘ਵਿਧਾਤਾ’ ਖੁਦ ਬਣੋ
8/20/2024 3:40:14 PM
ਭਾਰਤੀ ਲੋਕ ਪੁਨਰਜਨਮ ’ਚ ਵਿਸ਼ਵਾਸ ਕਰਦੇ ਹਨ। ਇਹ ਵਿਸ਼ਵਾਸ ਆਤਮਾ ਦੀ ਅਮਰਤਾ ਦੀ ਪੁਸ਼ਟੀ ਕਰਦਾ ਹੈ। ਸਰੀਰ ਕੱਪੜੇ ਵਾਂਗ ਹਰ ਜਨਮ ’ਚ ਬਦਲ ਜਾਂਦਾ ਹੈ ਪਰ ਆਤਮਾ ਅਨਸ਼ਵਰ ਹੋਣ ਕਾਰਨ ਉਥੇ ਰਹਿੰਦੀ ਹੈ। ਪਹਿਲੇ ਜਨਮ ਦਾ ਪੁਰਸ਼ਾਰਥ ਹੀ ਸ਼ਾਸਤਰ ਦੀ ਭਾਸ਼ਾ ’ਚ ਪ੍ਰਾਲਬਧ ਕਹਾਉਂਦਾ ਹੈ।
ਇਹ ਪ੍ਰਾਲਬਧ ਕਰਮਾਂ ਦਾ ਸੰਚਿਤ ਕੋਸ਼ ਹੈ, ਇਸ ਨੂੰ ਤਤਪਰਤਾ ਨਾਲ ਉਤਸਾਹਪੂਰਵਕ ਕੀਤੇ ਗਏ ਕਰਮਾਂ ਨਾਲ ਬਦਲਿਆ ਵੀ ਜਾ ਸਕਦਾ ਹੈ। ਜੋ ਕਰਮ ਸ਼ਾਸਤਰ ਵਿਰੁੱਧ ਹੁੰਦੇ ਹਨ, ਉਨ੍ਹਾਂ ਨੂੰ ਅਸ਼ੁੱਭ ਜਾਂ ਪਾਪ ਕਰਮ ਅਤੇ ਜੋ ਸ਼ੁੱਭ ਕਰਮ ਹੁੰਦੇ ਹਨ, ਉਹ ਪੁੰਨ ਕਰਮ ਕਹਾਉਂਦੇ ਹਨ।
ਪ੍ਰਾਲਬਧ ਦੇ ਖਾਤੇ ’ਚ ਦੋਵੇਂ ਦਰਜ ਹੁੰਦੇ ਹਨ। ਸਥੂਲ ਸਰੀਰ ਦੇ ਨਸ਼ਟ ਹੋਣ ’ਤੇ ਆਤਮਾ ਸੂਖਮ ਸਰੀਰ ਨਾਲ ਗਮਨ ਕਰ ਜਾਂਦੀ ਹੈ, ਜਿਨ੍ਹਾਂ ਕਰਮਾਂ ਦਾ ਫਲ ਨਸ਼ਟ ਹੋਏ ਸਰੀਰ ਦੁਆਰਾ ਨਹੀਂ ਭੋਗਿਆ ਜਾ ਸਕਦਾ ਭਾਵ ਜੋ ਭੋਗ ਬਾਕੀ ਰਹਿ ਗਿਆ, ਉਸ ਨੂੰ ਭੋਗਣ ਲਈ ਹੀ ਜੀਵਆਤਮਾ ਦੂਜਾ ਸਰੀਰ ਧਾਰਨ ਕਰਦੀ ਹੈ। ਅਵਸ਼ੇਸ਼ ਕਰਮਫਲ ਨੂੰ ਪ੍ਰਾਲਬਧ ਅਤੇ ਅਵਸ਼ੇਸ਼ ਵਾਸਨਾ ਨੂੰ ਦੂਜਾ ਜਨਮ ਲੈਣ ਲਈ ਹੀ ਜਨਮ ਦੀ ਨਿਰੰਤਰਤਾ ਦਾ ਬੋਧ ਸ਼ਾਸਤਰ ਅਤੇ ਮਹਾਪੁਰਸ਼ ਸਾਨੂੰ ਕਰਾਉਂਦੇ ਰਹਿੰਦੇ ਹਨ।
ਕਰਮ ਜੀਵਆਤਮਾ ਨੂੰ ਸਰੀਰ ’ਚ ਬਣੇ ਰਹਿਣ ਲਈ ਮਜਬੂਰ ਕਰਦੇ ਹਨ ਅਤੇ ਵਾਸਨਾ ਉਨ੍ਹਾਂ ਦੀ ਪੂਰਤੀ ਲਈ ਦੁਬਾਰਾ ਜਨਮ ਲੈਣ ਨੂੰ ਮਜਬੂਰ ਕਰਦੀ ਹੈ, ਜਿਸ ਤਰ੍ਹਾਂ ਸਜ਼ਾ ਭੋਗ ਰਹੇ ਕੈਦੀ ਨੂੰ ਜੇਲ ’ਚ ਉਸ ਦੇ ਆਚਰਨ ਕਾਰਨ ਜੇਲਰ ਦੀ ਦਇਆ ’ਤੇ ਸਰਕਾਰ ਉਸ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਮੁਕਤ ਕਰ ਦਿੰਦੀ ਹੈ, ਉਸੇ ਤਰ੍ਹਾਂ ਦਾ ਲਾਭ ਪ੍ਰਮਾਤਮਾ ਵੀ ਜੀਵਆਤਮਾ ਨੂੰ ਦਿੰਦਾ ਹੈ।
ਸਦ ਅਤੇ ਅਸਦ ਕਰਮਾਂ ਦਾ ਫਲ ਸੁੱਖ ਅਤੇ ਦੁੱਖ ਦੇ ਰੂਪ ’ਚ ਭੋਗਣਾ ਹੀ ਪੈਂਦਾ ਹੈ। ਸੰਤ ਮਦਨ ਕੇਸ਼ਵ ਆਮਡੇਕਰ ਗੁਰੂ ਜੀ ਮਹਾਰਾਜ ਕਹਿੰਦੇ ਸਨ, ‘‘ਵਰਖਾ ਦਾ ਹੋਣਾ ਤਾਂ ਨਹੀਂ ਰੋਕਿਆ ਜਾ ਸਕਦਾ ਪਰ ਗੁਰੂ ਦੀ ਕ੍ਰਿਪਾ ਛੱਤਰੀ ਦੀ ਤਰ੍ਹਾਂ ਵਿਅਕਤੀ ਨੂੰ ਭਿੱਜਣ ਤੋਂ ਬਚਾਉਣ ਦਾ ਕੰਮ ਜ਼ਰੂਰ ਕਰ ਸਕਦੀ ਹੈ।’’ ਇਹ ਗੁਰੂ ਕ੍ਰਿਪਾ ਵੀ ਉਦੋਂ ਮਿਲਦੀ ਹੈ, ਜਦੋਂ ਵਿਅਕਤੀ ਸਦਕਰਮ ਕਰਦਾ ਹੈ। ਪ੍ਰਾਲਬਧ ਹੈ ਵਰਖਾ ਦਾ ਹੋਣਾ ਅਤੇ ਪੁਰਸ਼ਾਰਥ ਹੈ ਗੁਰੂ ਦੀ ਕ੍ਰਿਪਾ ਦੀ ਛੱਤਰੀ। ਕਿਸਮਤ ਨੂੰ ਉਹ ਹੀ ਕੋਸਦੇ ਹਨ, ਜੋ ਪੁਰਸ਼ਾਰਥ ਨਹੀਂ ਕਰਦੇ। ਇਥੇ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਕਿਸਮਤ ਅਤੇ ਪੁਰਸ਼ਾਰਥ ਦੋਵਾਂ ਦੀਆਂ ਆਪਣੀਆਂ ਹੱਦਾਂ ਹਨ। ਅਸੀਮ ਤਾਂ ਸਿਰਫ ਪ੍ਰਮਾਤਮਾ ਹੈ।
ਪ੍ਰਮਾਤਮਾ ਦਿਆਲੂ ਹੈ। ਉਸ ਨੇ ਜੇਕਰ ਕਰਮਾਂ ਦੇ ਵਿਧਾਨ ਨਾਲ ਬੰਨ੍ਹਿਆ ਹੈ ਤਾਂ ਉਸ ਤੋਂ ਮੁਕਤੀ ਦਾ ਰਸਤਾ ਵੀ ਮਹਾਪੁਰਖਾਂ ਵੱਲੋਂ ਸਾਨੂੰ ਦੱਸਿਆ ਗਿਆ ਹੈ। ਸ਼ੁੱਭ ਕਰਮਾਂ ਦੇ ਫਲਸਰੂਪ ਜੇਕਰ ਕਿਸੇ ਨੂੰ ਆਪਾਰ ਸੰਪੰਤੀ ਮਿਲੀ ਵੀ ਹੋਵੇ ਤਾਂ ਵੀ ਉਹ ਰੋਜ਼ਾਨਾ ਸੰਚਿਤ ਰੂਪ ਨਾਲ ਖਰਚ ਕਰਨ ’ਤੇ ਇਕ ਦਿਨ ’ਚ ਖਤਮ ਹੋ ਜਾਵੇਗੀ। ਇਸ ਲਈ ਸੰਸਾਰ ਜੋ ਕਰਮ ਖੇਤਰ ਹੈ, ਉਥੇ ਅਕਰਮ ਦੀ ਸਥਿਤੀ ’ਚ ਜਿਉੂਣਾ ਇਕ ਆਮ ਗ੍ਰਹਿਸਥ ਲਈ ਅਸੰਭਵ ਭਾਵੇਂ ਨਾ ਹੋਵੇ ਪਰ ਸਹਿਜ ਤਾਂ ਨਹੀਂ ਹੈ।
ਇਸ ਲਈ ਇਕ ਟ੍ਰੇਂਡ ਕਾਰੋਬਾਰੀ ਦੀ ਤਰ੍ਹਾਂ ਹਮੇਸ਼ਾ ਕਰਮਾਂ ਦੇ ਖਾਤੇ ’ਤੇ ਨਜ਼ਰ ਰੱਖੋ। ਆਮਦਨੀ ਦੇ ਖਰਚ ਘੱਟ ਹੀ ਹੋਣਗੇ ਤਾਂ ਹੀ ਇਹ ਸੰਸਾਰ ਸੁੱਖਮਈ ਲੱਗੇਗਾ, ਭਾਵ ਜੇਕਰ ਪੁੰਨਾਂ ਤੇ ਚੰਗੇ ਕਰਮਾਂ ਦੀ ਆਮਦ ਜ਼ਿਆਦਾ ਹੋਵੇ ਤਾਂ ਬੰਧਨ ਵੀ ਘੱਟ ਹੋਣਗੇ। ਸੰਤੁਲਿਤ ਜੀਵਨ ਹੀ ਯੋਗੀ ਜਾਂ ਸਦਗ੍ਰਹਿਸਥ ਦਾ ਜੀਵਨ ਕਹਾਾਉਂਦਾ ਹੈ।
ਆਪਣੇ ਸਰੀਰ ਨੂੰ ਜੋ ਨਿੱਤ ਘਟਦਾ ਹੋਇਆ ਦੇਖਣ ਦੀ ਕੋਸ਼ਿਸ਼ ਕਰਦਾ ਹੈ, ਉਹ ਅਸ਼ੁੱਭ ਕਰਮਾਂ ਦੇ ਪ੍ਰਤੀ ਸਾਵਧਾਨ ਰਹਿੰਦਾ ਹੈ। ਸ਼ੁੱਭ ਅਤੇ ਅਸ਼ੁੱਭ ਕਰਮਾਂ ਦੇ ਫਲਯੋਗ ਦਾ ਨਾਂ ਹੀ ਪ੍ਰਾਲਬਧ ਹੈ। ਇਸ ਲਈ ਮਨੁੱਖ ‘ਜੋ ਕਿਸਮਤ ਦਾ ਖੁਦ ਨਿਰਮਾਤਾ ਕਿਹਾ ਗਿਆ ਹੈ’ ਅੱਖਾਂ ਬੰਦ ਕਰ ਕੇ ਪ੍ਰਮਾਤਮਾ ਨੂੰ ਆਪਣੇ ਅੰਦਰ ਲੱਭਣ ਵਾਲਾ ਜਾਂ ਜਪ, ਭਜਨ ਆਦਿ ਨਾਲ ਉਸ ਸਚਿਦਾਨੰਦ ਪ੍ਰਮਾਤਮਾ ਜਾਂ ਉਸ ਦੀ ਸ਼ਕਤੀ ਦੀ ਉਪਾਸਨਾ ਕਰਨ ਵਾਲਾ ਹੀ ਸਦ-ਪ੍ਰਵਿਤੀਆਂ ਦਾ ਜਾਂ ਪੁੰਨ ਦਾ ਅਰਜਕ ਨਹੀਂ ਹੈ। ਉਹ ਸਾਮਾਜਿਕ ਜਾਂ ਸੈਨਿਕ ਦੇ ਰੂਪ ’ਚ ਦੀਨ-ਦੁਖੀਆਂ ਅਤੇ ਰਾਸ਼ਟਰ ਦੀ ਸੇਵਾ ’ਚ ਆਪਣਾ ਪੂਰਾ ਜੀਵਨ ਨਿਸ਼ਠਾਪੂਰਵਕ ਬਤੀਤ ਕਰਦਾ ਹੈ। ਇਸ ਲਈ ਸ਼ਾਸਤਰਾਂ ਦੇ ਅਨੁਸਾਰ ਸੁਣਨ, ਮਨਨ, ਚਿੰਤਨ ਅਤੇ ਕਰਮ ਕਰਨ ਵਾਲਾ ਗ੍ਰਹਿਸਥ ਹੀ ਸੰਤ ਹੈ, ਸੰਨਿਆਸੀ ਹੈ। ਉਹ ਕਦੇ ਪ੍ਰਾਲਬਧ ਦਾ ਰੋਣਾ ਨਹੀਂ ਰੋਂਦਾ। ਉਹ ਜਾਣਦਾ ਹੈ ਕਿ ਬੀਜ ਨੂੰ ਬੀਜਣ ਦਾ ਕੰਮ ਵੀ ਉਸੇ ਦਾ ਹੈ, ਉਸ ਦੇ ਚਿੰਤਨ ਆਦਿ ਲਈ ਉਹੀ ਉੱਤਰਦਾਈ ਹੈ।
ਪ੍ਰਮਾਤਮਾ ਦੀ ਕ੍ਰਿਪਾ ਅਤੇ ਪ੍ਰੇਰਣਾ ਨਾਲ ਰਚਿਤ ਸ਼ਾਸਤਰਾਂ ਦੇ ਆਧਾਰ ’ਤੇ ਹੀ ਸੰਤ ਤੁਲਸੀਦਾਸ ਜੀ ਨੇ ‘‘ਜੋ ਜਸ ਕਰੈ ਸੋ ਤਸ ਫਲ ਚਾਖਾ।’ ਇਸ ਲਈ ਜਿਸ ਤਰ੍ਹਾਂ ਦਾ ਫਲ ਚਾਹੁੰਦੇ ਹੋ , ਉਹੋ ਜਿਹਾ ਹੀ ਬੀਜ ਬੀਜਣਾ, ਜਿਹਾ ਵਤੀਰਾ ਦੂਜਿਆਂ ਕੋਲੋਂ ਚਾਹੁੰਦੇ ਹੋ, ਉਸੇ ਤਰ੍ਹਾਂ ਦਾ ਹੀ ਦੂਜਿਆਂ ਨਾਲ ਕਰੋ, ਆਪਣੀ ਕਿਸਮਤ ਦੇ ਵਿਧਾਤਾ ਖੁਦ ਬਣੋ। ਇਹ ਇਲਜ਼ਾਮ ਪ੍ਰਮਾਤਮਾ ’ਤੇ ਨਾ ਲਗਾਓ ਕਿ ਉਸ ਨੇ ਤੁਹਾਨੂੰ ਉਹ ਨਹੀਂ ਦਿੱਤਾ, ਜੋ ਤੁਸੀਂ ਚਾਹੁੰਦੇ ਸੀ। ਕਿੱਕਰ ਦਾ ਰੁੱਖ ਬੀਜ ਕੇ ਬਾਦਾਮ ਲੱਭਣੇ ਕਿਥੋਂ ਦੀ ਸਮਝਦਾਰੀ ਹੈ।
—ਡਾ. ਜੀਵਨ ਸ਼ੁਕਲ