ਨਰਾਤਿਆਂ 'ਤੇ ਘਰ 'ਚ ਜ਼ਰੂਰ ਲਿਆਓ ਇਹ ਸ਼ੁਭ ਚੀਜ਼ਾਂ
10/7/2021 6:27:12 PM
ਨਵੀਂ ਦਿੱਲੀ - ਨਰਾਤੇ (ਨਵਰਾਤਰੇ) ਸਾਲ 'ਚ 4 ਵਾਰ ਆਉਦੇ ਹਨ ਪਰ ਇਨ੍ਹਾਂ 'ਚੋਂ ਚੇਤ ਅਤੇ ਅੱਸੂ ਦੇ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਸ ਦੌਰਾਨ ਦੇਵੀ ਦੁਰਗਾ ਦੀ ਨੌ ਰੂਪਾਂ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਵਾਰ ਅੱਸੂ ਦੇ ਨਰਾਤੇ 7 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਪਾਵਨ ਤਿਓਹਾਰ ਦੌਰਾਨ ਘਰ 'ਚ ਕੁਝ ਖਾਸ ਚੀਜ਼ਾਂ ਲਿਆਉਣਾ ਸ਼ੁੱਭ ਮੰਨਿਆ ਜਾਂਦਾ ਹੈ। ਚੱਲੋ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ...
ਇਹ ਵੀ ਪੜ੍ਹੋ: Sangmeshwar Mahadev Mandir: ਹਰ ਸਾਲ 3 ਮਹੀਨੇ ਲਈ ਗਾਇਬ ਹੋ ਜਾਂਦਾ ਹੈ ਇਹ ਮੰਦਰ
ਸ਼ਿੰਗਾਰ ਦਾ ਸਾਮਾਨ
ਨਵਰਾਤਰੀ ਦੇ ਪੂਰੇ ਨੌ ਦਿਨਾਂ 'ਚ ਦੇਵੀ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਹੁੰਦੀ ਹੈ। ਇਸ ਦੌਰਾਨ ਮਾਤਾ ਰਾਣੀ ਦਾ ਆਸ਼ੀਰਵਾਦ ਪਾਉਣ ਲਈ ਉਨ੍ਹਾਂ ਨੂੰ ਸ਼ਿੰਗਾਰ ਦਾ ਸਾਮਾਨ ਚੜ੍ਹਾਓ। ਇਸ ਲਈ ਆਪਣੇ ਪੂਜਾ ਸਥਾਨ 'ਤੇ ਸ਼ਿੰਗਾਰ ਦਾ ਸਾਮਾਨ ਰੱਖੋ।
ਚਾਂਦੀ ਦਾ ਸਿੱਕਾ
ਚਾਂਦੀ ਨੂੰ ਸ਼ੁਭ ਧਾਤੂ ਮੰਨਿਆ ਜਾਂਦਾ ਹੈ। ਨਰਾਤਿਆਂ ਦੇ ਦੌਰਾਨ ਘਰ 'ਚ ਇਕ ਚਾਂਦੀ ਦਾ ਸਿੱਕਾ ਜ਼ਰੂਰ ਲੈ ਕੇ ਆਓ। ਇਸ ਗੱਲ ਦਾ ਧਿਆਨ ਰੱਖੋ ਕਿ ਉਸ ਸਿੱਕੇ 'ਤੇ ਦੇਵੀ ਲਕਸ਼ਮੀ ਅਤੇ ਪੂਜਨੀਕ ਗਣੇਸ਼ ਜੀ ਦੀ ਤਸਵੀਰ ਬਣੀ ਹੋਵੇ।
ਇਹ ਵੀ ਪੜ੍ਹੋ: ਜੀਵਨ ਦੇ ਕਲੇਸ਼ ਅਤੇ ਸੰਕਟ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ Vastu Tips
ਮਾਂ ਲਕਸ਼ਮੀ ਦੀ ਤਸਵੀਰ
ਨਵਰਾਤਰੀ ਦੇ ਪਾਵਨ ਦਿਨਾਂ 'ਚ ਧਨ ਦੀ ਦੇਵੀ ਲਕਸ਼ਮੀ ਦੀ ਤਸਵੀਰ ਘਰ 'ਚ ਲਿਆਓ। ਤਸਵੀਰ 'ਚ ਉਹ ਕਮਲ ਦੇ ਆਸਣ 'ਤੇ ਬਿਰਾਜਮਾਨ ਹੋਵੇ। ਨਾਲ ਹੀ ਦੇਵੀ ਮਾਂ ਦੇ ਹੱਥੋਂ ਧਨ ਦੀ ਵਰਖਾ ਹੋ ਰਹੀ ਹੋਵੇ। ਮਾਨਤਾ ਮੁਤਾਬਕ ਇਸ ਨਾਲ ਘਰ 'ਚ ਸੁੱਖ ਅਤੇ ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ।
ਤੁਲਸੀ ਦਾ ਪੌਦਾ
ਹਿੰਦੂ ਧਰਮ 'ਚ ਤੁਲਸੀ ਦਾ ਪੌਦਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਸ 'ਚ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ। ਜਿਸ ਨੂੰ ਘਰ 'ਚ ਲਗਾਉਣ ਨਾਲ ਵਾਤਾਵਰਣ 'ਚ ਹਾਂਪੱਖੀ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਘਰ 'ਚ ਸੁੱਖ-ਸਮਰਿੱਧੀ ਅਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ । ਜੇਕਰ ਤੁਹਾਡੇ ਘਰ 'ਚ ਤੁਲਸੀ ਦਾ ਪੌਦਾ ਨਹੀਂ ਹੈ ਤਾਂ ਨਰਾਤਿਆਂ ਦੇ ਸ਼ੁੱਭ ਮੌਕੇ 'ਤੇ ਤੁਸੀਂ ਇਸ ਘਰ ਲੈ ਕੇ ਆਓ। ਸਵੇਰ ਦੇ ਸਮੇਂ ਪੌਦੇ 'ਤੇ ਜਲ ਅਰਪਿਤ ਕਰੋ ਅਤੇ ਸ਼ਾਮ ਦੇ ਸਮੇਂ ਦੀਪਕ ਜਲਾ ਕੇ ਪੂਜਾ ਕਰੋ।
ਇਹ ਵੀ ਪੜ੍ਹੋ: ਵਰਿੰਦਾਵਨ 'ਚ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਦਾ 'ਰਹੱਸਮਈ ਮੰਦਿਰ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।