ਬੈੱਡ ਦੇ ਹੇਠਾਂ ਸਾਮਾਨ ਰੱਖਣ ਵਾਲੇ ਹੋ ਜਾਓ ਸਾਵਧਾਨ! ਹੋ ਸਕਦੈ ਵੱਡਾ ਆਰਥਿਕ ਨੁਕਸਾਨ ਤੇ ਘਰ 'ਚ ਆਵੇਗੀ ਕੰਗਾਲੀ

6/21/2026 9:18:54 AM

ਨਵੀਂ ਦਿੱਲੀ - ਕੰਮ 'ਤੇ ਇਕ ਰੁਝੇਵੇਂ ਭਰੇ ਦਿਨ ਅਤੇ ਆਫਿਸ ਦੀ ਥਕਾਵਟ ਤੋਂ ਬਾਅਦ, ਅਸੀਂ ਸਾਰੇ ਰਾਤ ਨੂੰ ਆਪਣੇ ਬੈੱਡਰੂਮ 'ਚ ਵਾਪਸ ਜਾਣਾ ਚਾਹੁੰਦੇ ਹਾਂ ਤਾਂ ਕਿ ਆਰਾਮਦਾਇਕ ਨੀਂਦ ਲਈ ਜਾ ਸਕੇ ਅਤੇ ਥਕਾਵਟ ਦੂਰ ਹੋ ਸਕੇ ਪਰ ਅਕਸਰ, ਅਜਿਹਾ ਨਹੀਂ ਹੁੰਦਾ ਅਤੇ ਰਾਤ ਨੂੰ ਅਸੀਂ ਜਾਂ ਤਾਂ ਵਾਰ-ਵਾਰ ਜਾਗਦੇ ਹਾਂ ਜਾਂ ਬੁਰੇ ਸੁਪਨੇ ਦੇਖਦੇ ਹਾਂ। ਜਦੋਂ ਇਹ ਵਾਰ-ਵਾਰ ਹੁੰਦਾ ਹੈ, ਤਾਂ ਅਸੀਂ ਸਮਝ ਨਹੀਂ ਸਕਦੇ ਕਿ ਕਿਉਂ ਹੋ ਰਿਹਾ ਹੈ। ਜੇਕਰ ਇਹ ਤੁਹਾਡੇ ਨਾਲ ਨਿਯਮਿਤ ਤੌਰ 'ਤੇ ਹੋ ਰਿਹਾ ਹੈ, ਤਾਂ ਇਹ ਸੰਭਵ ਹੈ ਕਿ ਤੁਹਾਡੀਆਂ ਕੁਝ ਆਦਤਾਂ ਜ਼ਿੰਮੇਵਾਰ ਹਨ।

ਵਾਸਤੂ ਸ਼ਾਸਤਰ ਦੇ ਅਨੁਸਾਰ, ਤੁਹਾਨੂੰ ਕਦੇ ਵੀ ਆਪਣੇ ਬਿਸਤਰੇ ਦੇ ਹੇਠਾਂ ਚੀਜ਼ਾਂ ਦਾ ਢੇਰ ਨਹੀਂ ਲਗਾਉਣਾ ਚਾਹੀਦਾ। ਜੇਕਰ ਤੁਸੀਂ ਸਮੇਂ ਸਿਰ ਆਪਣੇ ਬਿਸਤਰੇ ਹੇਠੋਂ ਚੀਜ਼ਾਂ ਨਹੀਂ ਹਟਾਉਂਦੇ, ਤਾਂ ਇਹ ਤੁਹਾਡੀ ਨੀਂਦ 'ਚ ਵਿਘਨ ਪਾ ਸਕਦਾ ਹੈ ਅਤੇ ਤੁਹਾਨੂੰ ਹਰ ਰਾਤ ਬੇਚੈਨ ਮਹਿਸੂਸ ਕਰਵਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਬਿਸਤਰੇ ਹੇਠ ਚੀਜ਼ਾਂ ਭਰਨ ਦੀ ਇਹ ਆਦਤ ਤੁਹਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।

ਬਿਸਤਰੇ ਹੇਠਾਂ ਗਲਤ ਚੀਜ਼ਾਂ ਰੱਖਣਾ ਕਿਉਂ ਗਲਤ
ਵਾਸਤੂ ਸ਼ਾਸਤਰ ਦੇ ਸਿਧਾਂਤਾਂ ਅਨੁਸਾਰ, ਆਪਣੇ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਰੱਖਣਾ ਬਹੁਤ ਜ਼ਰੂਰੀ ਹੈ ਪਰ ਜਦੋਂ ਅਸੀਂ ਆਪਣੇ ਬਿਸਤਰਿਆਂ ਦੇ ਹੇਠਾਂ ਚੀਜ਼ਾਂ ਰੱਖਦੇ ਹਾਂ, ਤਾਂ ਹਵਾ ਅਤੇ ਊਰਜਾ ਦੇ ਸੰਚਾਰ ਲਈ ਕੋਈ ਜਗ੍ਹਾ ਨਹੀਂ ਰਹਿੰਦੀ ਕਿਉਂਕਿ ਸਾਰੇ ਰਾਹ ਬੰਦ ਹੋ ਜਾਂਦੇ ਹਨ। ਇਸ ਨਾਲ ਉੱਥੇ ਨਕਾਰਾਤਮਕ ਊਰਜਾ ਇਕੱਠੀ ਹੋ ਜਾਂਦੀ ਹੈ। ਜਦੋਂ ਅਸੀਂ ਇਸ ਬਿਸਤਰੇ 'ਤੇ ਸੌਂਦੇ ਹਾਂ, ਤਾਂ ਇਹ ਨਕਾਰਾਤਮਕ ਊਰਜਾ ਸਾਡੇ ਮਨ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਾਡੀ ਨੀਂਦ 'ਚ ਵਿਘਨ ਪਾਉਂਦੀ ਹੈ।

ਸਿਹਤ 'ਤੇ ਬੁਰਾ ਅਸਰ 
ਵਾਸਤੂ ਸ਼ਾਸਤਰ ਦੇ ਅਨੁਸਾਰ, ਆਪਣੇ ਬਿਸਤਰੇ ਦੇ ਹੇਠਾਂ ਕਬਾੜ ਜਾਂ ਭਾਰੀ ਚੀਜ਼ਾਂ ਰੱਖਣ ਨਾਲ ਬੁਰੇ ਸੁਪਨੇ ਆ ਸਕਦੇ ਹਨ। ਅਜਿਹੀ ਸਥਿਤੀ 'ਚ, ਤੁਸੀਂ ਭਾਵੇਂ ਕਿੰਨੀ ਦੇਰ ਸੌਂਦੇ ਹੋ, ਅਗਲੀ ਸਵੇਰ ਉੱਠਣ 'ਤੇ ਤੁਹਾਨੂੰ ਥਕਾਵਟ, ਆਲਸ ਅਤੇ ਭਾਰੀ ਸਿਰ ਦਾ ਅਨੁਭਵ ਹੋ ਸਕਦਾ ਹੈ। ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ, ਤਾਂ ਤੁਹਾਡੇ ਮਨ ਨੂੰ ਸ਼ਾਂਤੀ ਹੋਣੀ ਚਾਹੀਦੀ ਹੈ, ਪਰ ਬਿਸਤਰੇ ਦੇ ਹੇਠਾਂ ਕਬਾੜ ਤਣਾਅ ਵਧਾ ਸਕਦਾ ਹੈ।

ਰਿਸ਼ਤੇ ਹੋਣਗੇ ਖਰਾਬ 
ਵਾਸਤੂ ਸ਼ਾਸਤਰ ਦੇ ਅਨੁਸਾਰ, ਬਿਸਤਰੇ ਦੇ ਹੇਠਾਂ ਬੇਲੋੜੀਆਂ ਚੀਜ਼ਾਂ ਰੱਖਣ ਨਾਲ ਰਿਸ਼ਤਿਆਂ 'ਤੇ ਮਾੜਾ ਅਸਰ ਪੈ ਸਕਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਬਿਸਤਰੇ ਦੇ ਹੇਠਾਂ ਲੋਹਾ, ਪਲਾਸਟਿਕ ਜਾਂ ਕਬਾੜ ਰੱਖਣ ਨਾਲ ਪਤੀ-ਪਤਨੀ ਵਿਚਕਾਰ ਬੇਲੋੜੀ ਲੜਾਈ ਅਤੇ ਝਗੜਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਘਰ 'ਚ ਪਿਆਰ ਅਤੇ ਸ਼ਾਂਤੀ ਚਾਹੁੰਦੇ ਹੋ, ਤਾਂ ਆਪਣੇ ਬਿਸਤਰੇ ਦੇ ਹੇਠਾਂ ਜਗ੍ਹਾ ਨੂੰ ਸਾਫ਼ ਰੱਖੋ।

ਭੁੱਲ ਕੇ ਵੀ ਨਾ ਕਰੀਓ ਇਹ ਕੰਮ 
ਵਾਸਤੂ ਸ਼ਾਸਤਰ ਦੇ ਅਨੁਸਾਰ, ਭਾਵੇਂ ਤੁਹਾਡੇ ਕੋਲ ਡੱਬੇ ਵਾਲਾ ਬਿਸਤਰਾ ਹੋਵੇ ਅਤੇ ਤੁਸੀਂ ਉਸ ਦੇ ਹੇਠਾਂ ਚੀਜ਼ਾਂ ਰੱਖਣ ਲਈ ਮਜਬੂਰ ਹੋ, ਪਰ ਇਨ੍ਹਾਂ ਤਿੰਨ ਚੀਜ਼ਾਂ ਨੂੰ ਕਦੇ ਵੀ ਹੇਠਾਂ ਨਾ ਰੱਖੋ। ਵਾਸਤੂ ਸ਼ਾਸਤਰ ਦੇ ਅਨੁਸਾਰ, ਪੁਰਾਣੇ ਲੋਹੇ ਦੇ ਸਮਾਨ ਜਾਂ ਔਜ਼ਾਰ ਬਿਸਤਰੇ ਦੇ ਹੇਠਾਂ ਰੱਖਣ ਨਾਲ ਘਰ 'ਚ ਤਣਾਅ ਅਤੇ ਮਾਨਸਿਕ ਸਮੱਸਿਆਵਾਂ ਵਧਦੀਆਂ ਹਨ। ਇਸ ਤੋਂ ਇਲਾਵਾ, ਫਟੇ ਹੋਏ ਅਤੇ ਪੁਰਾਣੇ ਕੱਪੜੇ ਅਤੇ ਜੁੱਤੇ ਰੱਖਣ ਨਾਲ ਘਰ 'ਚ ਗਰੀਬੀ ਆਉਂਦੀ ਹੈ ਅਤੇ ਤੁਹਾਡੀ ਤਰੱਕੀ 'ਚ ਰੁਕਾਵਟ ਆ ਸਕਦੀ ਹੈ। ਤੁਹਾਨੂੰ ਕਦੇ ਵੀ ਬਿਸਤਰੇ ਦੇ ਹੇਠਾਂ ਝਾੜੂ ਜਾਂ ਪਲਾਸਟਿਕ ਦਾ ਕੂੜਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਝਾੜੂ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਕਰਕੇ, ਇਸ ਨੂੰ ਆਪਣੇ ਪੈਰਾਂ ਹੇਠਾਂ ਜਾਂ ਬਿਸਤਰੇ ਦੇ ਹੇਠਾਂ ਰੱਖਣ ਨਾਲ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਾਮਾਨ ਰੱਖਣ ਕੀ ਹੈ ਸਹੀ ਤਰੀਕਾ :- 
ਵਾਸਤੂ ਸ਼ਾਸਤਰ ਦੇ ਅਨੁਸਾਰ, ਆਪਣੇ ਬਿਸਤਰੇ ਦੇ ਹੇਠਾਂ ਜਗ੍ਹਾ ਨੂੰ ਪੂਰੀ ਤਰ੍ਹਾਂ ਖਾਲੀ ਅਤੇ ਸਾਫ਼ ਰੱਖਣਾ ਸਭ ਤੋਂ ਵਧੀਆ ਹੈ ਪਰ ਜੇਕਰ ਤੁਹਾਡੇ ਕੋਲ ਸੀਮਤ ਜਗ੍ਹਾ ਹੈ ਅਤੇ ਤੁਹਾਨੂੰ ਡੱਬੇ ਵਾਲਾ ਬਿਸਤਰਾ ਵਰਤਣਾ ਪੈਂਦਾ ਹੈ, ਤਾਂ ਇਸ 'ਚ ਸਿਰਫ਼ ਸਾਫ਼ ਕੱਪੜੇ, ਨਵੀਆਂ ਚਾਦਰਾਂ ਜਾਂ ਵਾਧੂ ਗੱਦੇ ਰੱਖੋ। ਇਸ ਤੋਂ ਇਲਾਵਾ, ਮਹੀਨੇ 'ਚ ਘੱਟੋ-ਘੱਟ ਇਕ ਵਾਰ ਬਿਸਤਰੇ ਦੇ ਹੇਠਾਂ ਸਾਫ਼ ਕਰੋ ਤਾਂ ਜੋ ਉੱਥੇ ਧੂੜ ਨਾ ਇਕੱਠੀ ਹੋਵੇ।


Sunaina

Content Editor Sunaina