ਬਸੰਤ ਪੰਚਮੀ ਦੀ ਰਾਤ ਕਰ ਲਓ ਇਹ ਕੰਮ, ਪੂਰਾ ਸਾਲ ਨਹੀਂ ਖ਼ਾਲੀ ਹੋਵੇਗੀ ਜੇਬ
2/2/2025 8:35:55 PM
ਜਲੰਧਰ- ਅੱਜ ਦੇਸ਼ ਭਰ 'ਚ ਬਸੰਤ ਪੰਚਮੀ ਦਾ ਤਿਉਹਾਰ ਮੰਨਾਇਆ ਜਾ ਰਿਹਾ ਹੈ। ਇਹ ਤਿਉਹਾਰ ਗਿਆਨ ਦੀ ਦੇਵੀ ਮਾਂ ਸਰਸਵਤੀ ਨੂੰ ਸਮਰਪਿਤ ਹੈ।
ਜੋਤਿਸ਼ ਵਿਦਿਆ ਅਨੁਸਾਰ ਬਸੰਤ ਪੰਚਮੀ ਦੀ ਰਾਤ ਬਹੁਤ ਦੀ ਚਮਤਕਾਰੀ ਹੁੰਦੀ ਹੈ। ਇਸ ਲਈ ਬਸੰਤ ਪੰਚਮੀ ਦੀ ਰਾਤ ਦੇ ਸਮੇਂ ਕੁਝ ਚਮਤਕਾਰੀ ਉਪਾਅ ਬਹੁਤ ਲਾਭ ਦਿੰਦੇ ਹਨ।
ਧਨ ਲਾਭ
ਬਸੰਤ ਪੰਚਮੀ ਦੀ ਰਾਤ ਮਾਂ ਸਰਸਵਤੀ ਦੇ ਨਾਲ ਮਾਂ ਲਕਸ਼ਮੀ ਦੀ ਕਿਰਪਾ ਵੀ ਪ੍ਰਾਪਤ ਹੋ ਸਕਦੀ ਹੈ। ਘਰ ਦੀ ਉੱਤਰ ਦਿਸ਼ਾ 'ਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਇਹ ਦਿਸ਼ਾ ਕਮਾਈ ਵਧਾਉਣ ਦਾ ਕੰਮ ਕਰਦੀ ਹੈ। ਇਸ ਦਿਸ਼ਾ 'ਚ ਧਨ ਦੀ ਤਿਜੋਰੀ ਰੱਖਣ ਨਾਲ ਪੂਰਾ ਸਾਲ ਧਨ ਦੀ ਕਮੀ ਨਹੀਂ ਹੋਵੇਗੀ।
ਬੁੱਧੀ ਅਤੇ ਹੁਨਰ
ਬਸੰਤ ਪੰਚਮੀ ਦੀ ਸ਼ਾਮ ਮਾਂ ਸਰਸਵਤੀ ਦੀ ਪੂਜਾ ਕਰੋ ਅਤੇ 'ਓਮ ਏਮ ਵਾਗਦੇਵਯੈ ਵਿਝਹੇ ਧੀਮਹ।' ਤੇਨੋ ਦੇਵੀ ਪ੍ਰਚੋਦਯਾਤ। ਮੰਤਰ ਦਾ 108 ਵਾਰ ਜਾਪ ਕਰੋ।
ਦੇਵੀ ਨੂੰ ਪੀਲੇ ਰੰਗ ਦੇ ਫੁੱਲ ਅਤੇ ਪੀਲੇ ਚੋਲ ਚੜਾਓ, ਅਜਿਹਾ ਕਰਨ ਨਾਲ ਬੱਚਿਆਂ ਨੂੰ ਮਾਂ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ ਅਤੇ ਉਨ੍ਹਾਂ ਦੇ ਗਿਆਨ 'ਚ ਵਾਧਾ ਹੁੰਦਾ ਹੈ।
ਸੰਕਟ ਤੋਂ ਛੁਟਕਾਰਾ
ਬਸੰਤ ਪੰਚਮੀ ਨੂੰ ਸ਼੍ਰੀਪੰਚਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਰਾਤ ਦੇ ਸਮੇਂ ਦੇਵੀ ਕਾਲੀ ਦੀ ਪੂਜਾ ਕਰਨਾ ਵੀ ਬਹੁਤ ਸ਼ੁਭ ਹੈ।
ਰਾਤ ਦੇ ਸਮੇਂ ਮਾਂ ਕਾਲੀ ਦੀ ਪੂਜਾ ਕਰਨ ਤੋਂ ਬਾਅਦ, 'ਓਮ ਏਮ ਹ੍ਰੀਮ ਕਲੀਮ ਮਹਾ ਸਰਸਵਤਯੈ ਨਮ:' ਮੰਤਰ ਦਾ ਜਾਪ ਕਰੋ, ਤੁਹਾਨੂੰ ਮੁਸੀਬਤਾਂ ਤੋਂ ਛੁਟਕਾਰਾ ਮਿਲੇਗੀ।