ਰਾਕੇਟ ਦੀ ਰਫ਼ਤਾਰ ਨਾਲ ਵਧੇਗਾ ਬੈਂਕ ਬੈਲੇਂਸ, ਇਨ੍ਹਾਂ ਰਾਸ਼ੀਆਂ ਦੀ ਬੱਲੇ-ਬੱਲੇ

9/29/2025 3:28:26 PM

ਵੈੱਬ ਡੈਸਕ- ਅਕਤੂਬਰ ਮਹੀਨਾ ਕੁਝ ਰਾਸ਼ੀਆਂ ਲਈ ਬਹੁਤ ਹੀ ਲਾਭਦਾਇਕ ਰਹੇਗਾ। ਇਸ ਮਹੀਨੇ ਕਈ ਗ੍ਰਹਿ ਆਪਣਾ ਰਾਸ਼ੀ ਬਦਲ ਰਹੇ ਹਨ, ਜਿਸ ਕਾਰਨ ਕੁਝ ਲੋਕਾਂ ਲਈ ਨੌਕਰੀ ਦੇ ਨਵੇਂ ਮੌਕੇ, ਬੈਂਕ ਬੈਲੇਂਸ 'ਚ ਵਾਧਾ ਅਤੇ ਕੁਝ ਲਈ ਚੁਣੌਤੀਆਂ ਆ ਸਕਦੀਆਂ ਹਨ। ਆਓ ਜਾਣਦੇ ਹਾਂ ਅਕਤੂਬਰ ਮਹੀਨੇ ਦਾ ਰਾਸ਼ੀਫਲ:

ਮਿਥੁਨ:

ਅਕਤੂਬਰ ਮਹੀਨਾ ਮਿਥੁਨ ਰਾਸ਼ੀ ਲਈ ਬਹੁਤ ਹੀ ਸ਼ੁੱਭ ਅਤੇ ਲਾਭਦਾਇਕ ਰਹੇਗਾ। ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਚਿੰਤਾਵਾਂ ਤੋਂ ਰਾਹਤ ਮਿਲੇਗੀ। ਕਰੀਅਰ ਦੇ ਮਾਮਲਿਆਂ 'ਚ ਵੀ ਇਹ ਮਹੀਨਾ ਫਾਇਦੇਮੰਦ ਰਹੇਗਾ। ਖਾਸ ਤੌਰ 'ਤੇ ਦੀਵਾਲੀ ਤੋਂ ਬਾਅਦ ਤੁਹਾਡੇ ਲਈ ਚੰਗਾ ਸਮਾਂ ਸ਼ੁਰੂ ਹੋਵੇਗਾ ਅਤੇ ਨੌਕਰੀ 'ਚ ਪ੍ਰਭਾਵ ਵਧੇਗਾ।

ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ

ਕਰਕ:

ਕਰਕ ਰਾਸ਼ੀ ਵਾਲਿਆਂ ਲਈ ਅਕਤੂਬਰ ਮਹੀਨਾ ਬਹੁਤ ਹੀ ਸ਼ੁੱਭ ਹੈ। ਧਾਰਮਿਕ ਕੰਮਾਂ 'ਚ ਰੁਚੀ ਵਧੇਗੀ ਅਤੇ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਦਾ ਸੰਯੋਗ ਬਣੇਗਾ। ਪਰਿਵਾਰ ਤੋਂ ਦੂਰ ਰਹਿ ਰਹੇ ਲੋਕ ਆਪਣੇ ਨੇੜੇ ਸਬੰਧੀਆਂ ਨੂੰ ਮਿਲਣਗੇ। ਘਰ 'ਚ ਕੋਈ ਸ਼ੁਭ ਮੰਗਲਿਕ ਕਾਰਜ ਹੋ ਸਕਦਾ ਹੈ। ਕਾਰੋਬਾਰ 'ਚ ਤੇਜ਼ੀ ਆਏਗੀ ਅਤੇ ਆਮਦਨੀ 'ਚ ਵਾਧਾ ਹੋਵੇਗਾ।

ਬ੍ਰਿਸ਼ਚਕ:

ਬ੍ਰਿਸ਼ਚਕ ਰਾਸ਼ੀ ਲਈ ਅਕਤੂਬਰ ਮਹੀਨਾ ਖੁਸ਼ੀਆਂ ਲਿਆਉਣ ਵਾਲਾ ਹੈ। ਨਵਾਂ ਵਾਹਨ ਖਰੀਦਣ ਦੇ ਯੋਗ ਬਣ ਰਹੇ ਹਨ ਅਤੇ ਪੁਰਾਣੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ। ਰੁਕੀ ਹੋਈ ਯੋਜਨਾਵਾਂ ਤੋਂ ਧਨ ਲਾਭ ਦੇ ਯੋਗ ਹਨ। ਪੁਲਸ ਜਾਂ ਫ਼ੌਜ 'ਚ ਜਾਣ ਦੀ ਤਿਆਰੀ ਕਰ ਰਹੇ ਲੋਕ ਆਪਣੀਆਂ ਕੋਸ਼ਿਸ਼ਾਂ 'ਚ ਸਫਲ ਹੋ ਸਕਦੇ ਹਨ। ਸਿਹਤ 'ਚ ਵੀ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

ਮਕਰ:

ਮਕਰ ਰਾਸ਼ੀ ਵਾਲਿਆਂ ਲਈ ਅਕਤੂਬਰ ਮਹੀਨਾ ਬਹੁਤ ਹੀ ਸ਼ੁੱਭ ਰਹੇਗਾ। ਨਵੀਂ ਨੌਕਰੀ ਮਿਲਣ ਦੇ ਯੋਗ ਹਨ ਅਤੇ ਕਾਰੋਬਾਰ 'ਚ ਲਾਭ ਦਾ ਸੰਯੋਗ ਹੈ। ਵਿਆਹ ਯੋਗ ਲੋਕਾਂ ਲਈ ਵਿਆਹ ਦੇ ਮੌਕੇ ਬਣ ਸਕਦੇ ਹਨ। ਪ੍ਰੇਮ ਸਬੰਧਾਂ 'ਚ ਵੀ ਮਹੀਨਾ ਚੰਗਾ ਰਹੇਗਾ। ਪਰਿਵਾਰਕ ਮਿਲਾਪ ਦੇ ਮੌਕੇ ਮਿਲਣਗੇ।

ਮੀਨ:

ਮੀਨ ਰਾਸ਼ੀ ਵਾਲਿਆਂ ਲਈ ਅਕਤੂਬਰ ਮਹੀਨਾ ਕਾਫੀ ਸ਼ੁੱਭ ਹੈ। ਕਰੀਅਰ 'ਚ ਉਨਤੀ ਦੇ ਯੋਗ ਹਨ। ਸਿਹਤ ਦਾ ਖ਼ਾਸ ਧਿਆਨ ਰੱਖਣਾ ਲਾਜ਼ਮੀ ਹੈ। ਪਰਿਵਾਰਕ ਜੀਵਨ 'ਚ ਸੁੱਖ-ਸ਼ਾਂਤੀ ਬਣੀ ਰਹੇਗੀ। ਨੌਕਰੀ 'ਚ ਬੋਨਸ ਅਤੇ ਤੋਹਫ਼ੇ ਮਿਲਣ ਦੇ ਸੰਯੋਗ ਬਣ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor DIsha