ਨਵੇਂ ਸਾਲ ''ਤੇ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ''ਲਾਟਰੀ'' ! ਮਸ਼ੀਨ ਨਾਲ ਗਿਣਨੇ ਪੈਣਗੇ ਨੋਟ, ਬਾਬਾ ਵੇਂਗਾ ਦੀ ਭਵਿੱਖਬਾਣੀ

12/31/2025 10:58:50 AM

ਵੈੱਬ ਡੈਸਕ- ਬੁਲਗਾਰੀਆ ਦੀ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਟਰਨੈੱਟ 'ਤੇ ਵਾਇਰਲ ਹੋਣ ਲੱਗੀਆਂ ਹਨ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਬਾਬਾ ਵੇਂਗਾ ਵਲੋਂ ਸਾਲ 2025 ਲਈ ਕੀਤੀਆਂ ਗਈਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਸਨ। ਸਾਲ 2026 ਲਈ ਕੀਤੀਆਂ ਗਈਆਂ ਭਵਿੱਖਬਾਣੀਆਂ 'ਚੋਂ ਜ਼ਿਆਦਾਤਰ ਦਿਲ ਦਹਿਲਾਉਣ ਵਾਲੀਆਂ ਹਨ, ਜਿਵੇਂ ਕਿ ਆਰਥਿਕ ਤਬਾਹੀ ਦੀ ਖ਼ਤਰਨਾਕ ਭਵਿੱਖਬਾਣੀ। ਪਰ ਇਕ ਭਵਿੱਖਬਾਣੀ ਅਜਿਹੀ ਵੀ ਹੈ ਜਿਸ ਨੂੰ ਸੁਣ ਕੇ ਲੋਕ ਖੁਸ਼ੀ ਨਾਲ ਝੂਮ ਉੱਠਣਗੇ।

ਸਾਲ 2026 'ਚ ਇਹ ਰਾਸ਼ੀਆਂ ਹੋਣਗੀਆਂ ਅਮੀਰ

ਬਾਬਾ ਵੇਂਗਾ ਦੀ ਇਸ ਵਾਇਰਲ ਹੋ ਰਹੀ ਭਵਿੱਖਬਾਣੀ ਦੇ ਅਨੁਸਾਰ, ਸਾਲ 2026 'ਚ ਇਨ੍ਹਾਂ ਰਾਸ਼ੀਆਂ ਵਾਲੇ ਲੋਕ ਅਮੀਰ ਬਣ ਸਕਦੇ ਹਨ। ਉਨ੍ਹਾਂ ਦੇ ਲਈ ਆਉਣ ਵਾਲਾ ਸਾਲ ਬਹੁਤ ਲੱਕੀ ਸਾਬਤ ਹੋ ਸਕਦਾ ਹੈ, ਜਿਸ 'ਚ ਉਹ ਖੁਸ਼ੀ ਨਾਲ 365 ਦਿਨ ਪਟਾਕੇ ਚਲਾਉਣਗੇ ਅਤੇ ਉਨ੍ਹਾਂ ਨੂੰ ਨੋਟ ਮਸ਼ੀਨ ਨਾਲ ਗਿਣਨੇ ਪੈਣਗੇ। ਆਓ ਜਾਣਦੇ ਹਾਂ ਬਾਬਾ ਵੇਂਗਾ ਦੇ ਅਨੁਸਾਰ ਸਾਲ 2026 ਦੀਆਂ ਲੱਕੀ ਰਾਸ਼ੀਆਂ ਕਿਹੜੀਆਂ ਹਨ:

ਮੀਨ ਰਾਸ਼ੀ

ਇਸ ਰਾਸ਼ੀ ਵਾਲਿਆਂ ਲਈ ਸਾਲ 2026 ਬੇਹੱਦ ਸ਼ੁੱਭ ਰਹਿਣ ਵਾਲਾ ਹੈ। ਇਸ ਸਾਲ ਆਮਦਨੀ 'ਚ ਵਾਧੇ ਦੇ ਸੰਕੇਤ ਹਨ, ਖ਼ਾਸ ਕਰ ਕੇ ਸਿੱਖਿਆ, ਵਿਦੇਸ਼ ਅਤੇ ਯਾਤਰਾ ਨਾਲ ਜੁੜੇ ਖੇਤਰਾਂ 'ਚ ਲਾਭ ਮਿਲ ਸਕਦਾ ਹੈ। ਗਿਆਨ ਅਤੇ ਅਨੁਭਵ ਦੇ ਜ਼ੋਰ 'ਤੇ ਵੱਡੀ ਆਰਥਿਕ ਸਫ਼ਲਤਾ ਮਿਲਣ ਦੇਯੋਗ ਹਨ। ਲੰਬੇ ਸਮੇਂ ਤੋਂ ਜਿਸ ਆਰਥਿਕ ਸਥਿਰਤਾ ਦੀ ਭਾਲ ਸੀ, ਉਹ ਪੂਰੀ ਹੋ ਸਕਦੀ ਹੈ। ਜਾਇਦਾਦ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਤੋਂ ਲਾਭ ਮਿਲੇਗਾ। 

ਕੰਨਿਆ ਰਾਸ਼ੀ

ਇਸ ਰਾਸ਼ੀ ਵਾਲਿਆਂ ਲਈ ਸਾਲ 2026 ਚੰਗਾ ਸਾਬਤ ਹੋ ਸਕਦਾ ਹੈ। ਕਰੀਅਰ 'ਚ ਨਵੇਂ ਮੌਕੇ ਮਿਲਣਗੇ। ਕਾਰੋਬਾਰ 'ਚ ਖੂਬ ਲਾਭ ਹੋਵੇਗਾ ਅਤੇ ਵਪਾਰ ਦਾ ਵਿਸਥਾਰ ਕਰਨ ਦੀਆਂ ਯੋਜਨਾਵਾਂ ਸਫਲ ਰਹਿਣਗੀਆਂ। ਇਹ ਲੋਕ ਧਨ ਕਮਾਉਣ ਦੇ ਨਾਲ-ਨਾਲ ਬਚਤ ਕਰਨ 'ਚ ਵੀ ਸਫ਼ਲ ਰਹਿਣਗੇ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਸਾਲ 2026 'ਚ ਆਮਦਨ ਵਧੇਗੀ। ਪ੍ਰਮੋਸ਼ਨ ਪਾਉਣ ਦਾ ਇੰਤਜ਼ਾਰ ਖਤਮ ਹੋਵੇਗਾ ਅਤੇ ਅਪ੍ਰਤੱਖ ਪੈਸਾ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਲਈ ਵੀ ਇਹ ਸਮਾਂ ਬੇਹੱਦ ਲਾਭਦਾਇਕ ਹੈ।

ਮਕਰ ਰਾਸ਼ੀ

ਇਸ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੀ ਕਿਰਪਾ ਨਾਲ ਕਰੀਅਰ 'ਚ ਨਵੀਆਂ ਉਚਾਈਆਂ ਛੂਹਣ ਦਾ ਮੌਕਾ ਮਿਲੇਗਾ। ਕਈ ਜਾਤਕ ਜੋ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਮਿਹਨਤ ਦਾ ਫਲ ਆਰਥਿਕ ਖੁਸ਼ਹਾਲੀ ਅਤੇ ਮਾਨ-ਸਨਮਾਨ ਦੇ ਰੂਪ 'ਚ ਮਿਲੇਗਾ।

ਮਿਥਨ ਰਾਸ਼ੀ

ਬਾਬਾ ਵੇਂਗਾ ਦੀ ਭਵਿੱਖਬਾਣੀ ਅਨੁਸਾਰ 2026 ਮਿਥੁਨ ਰਾਸ਼ੀ ਵਾਲਇਆਂ ਲਈ ਅੱਗੇ ਵਧਣ ਵਾਲਾ ਸਾਲ ਸਾਬਿਤ ਹੋਵੇਗਾ। ਇਸ ਦੌਰਾਨ ਤੁਸੀਂ ਮੁਕਾਬਲੇ 'ਚ ਖੁਦ ਨੂੰ ਮਜ਼ਬੂਤ ਸਥਿਤੀ 'ਚ ਪਾਓਗੇ ਅਤੇ ਵਿਰੋਧੀਆਂ 'ਤੇ ਬੜ੍ਹਤ ਬਣਾ ਲਵੋਗੇ। ਨਵਾਂ ਸਾਲ ਤੁਹਾਨੂੰ ਇਹ ਵੀ ਸਮਝਾਏਗਾ ਕਿ ਕੌਣ ਸੱਚਾ ਸਾਥੀ ਹੈ ਅਤੇ ਕੌਣ ਸਿਰਫ਼ ਦਿਖਾਵੇ ਲਈ ਨਾਲ ਸੀ। ਪਰਿਵਾਰ 'ਚ ਜੇਕਰ ਖਟਾਸ ਜਾਂ ਸਮੱਸਿਆ ਚੱਲ ਰਹੀ ਹੈ ਤਾਂ ਉਹ ਖ਼ਤਮ ਹੋਵੇਗੀ ਅਤੇ ਘਰ 'ਚ ਸ਼ਾਂਤੀ ਦਾ ਮਾਹੌਲ ਬਣੇਗਾ। ਨਿਵੇਸ਼ ਨਾਲ ਲਾਭ ਮਿਲਣ ਦੇ ਯੋਗ ਹਨ ਅਤੇ ਆਮਦਨ ਦੇ ਨਵੇਂ ਰਸਤੇ ਖੁੱਲ੍ਹਣਗੇ। ਨੌਕਰੀਪੇਸ਼ਾ ਹੋਣ ਜਾਂ ਕਾਰੋਬਾਰੀ- ਦੋਵਾਂ ਲਈ ਇਹ ਸਾਲ ਆਰਥਿਕ ਮਜ਼ਬੂਤੀ ਲੈ ਕੇ ਆਏਗਾ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।


DIsha

Content Editor DIsha