ਮਹਾਸ਼ਿਵਰਾਤਰੀ 'ਤੇ ਬਣ ਰਿਹਾ ਇਹ ਸ਼ੁੱਭ ਯੋਗ, ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ, ਪੈਸੇ ਦੀ ਹੋਵੇਗੀ ਵਰਖ਼ਾ

3/8/2024 9:54:40 AM

ਜਲੰਧਰ - ਹਿੰਦੂ ਧਰਮ ਵਿੱਚ ਮਹਾਸ਼ਿਵਰਾਤਰੀ ਦਾ ਦਿਨ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਸ ਸਾਲ ਮਹਾਸ਼ਿਵਰਾਤਰੀ 8 ਮਾਰਚ ਨੂੰ ਮਨਾਈ ਜਾਵੇਗੀ। ਇਸ ਵਾਰ ਦੀ ਮਹਾਸ਼ਿਵਰਾਤਰੀ ਬਹੁਤ ਖ਼ਾਸ ਹੈ, ਕਿਉਂਕਿ ਇਸ ਦਿਨ ਸਰਵਰਥ ਸਿੱਧੀ, ਸ਼ਿਵ ਯੋਗ ਅਤੇ ਸ਼੍ਰਵਣ ਨਛੱਤਰ ਨਾਮਕ ਸ਼ੁੱਭ ਯੋਗ ਬਣ ਰਹੇ ਹਨ। ਸਰਵਰਥ ਸਿਧੀ ਯੋਗ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕਰਨੀ ਬਹੁਤ ਸ਼ੁਭ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਯੋਗ ਵਿਚ ਭੋਲੇਨਾਥ ਦੀ ਪੂਜਾ ਕਰਨ ਨਾਲ ਮਨਚਾਹਾ ਫਲ ਮਿਲਦਾ ਹੈ। ਇਸ 4 ਸ਼ੁਭ ਯੋਗ ਵਿੱਚ ਸਿੰਘ, ਤੁਲਾ ਸਮੇਤ 5 ਰਾਸ਼ੀਆਂ ਦੇ ਲੋਕਾਂ ਨੂੰ ਭਗਵਾਨ ਸ਼ਿਵ ਦਾ ਵਿਸ਼ੇਸ਼ ਆਸ਼ੀਰਵਾਦ ਮਿਲਣ ਵਾਲਾ ਹੈ। ਤਾਂ ਆਓ ਜਾਣਦੇ ਹਾਂ, ਉਹਨਾਂ 5 ਰਾਸ਼ੀਆਂ ਦੇ ਬਾਰੇ....

ਸ਼ੁੱਕਰ ਅਤੇ ਸ਼ਨੀ ਦਾ ਸ਼ੁੱਭ ਸੰਯੋਗ
ਇਸ ਵਾਰ ਮਹਾਸ਼ਿਵਰਾਤਰੀ ਵਾਲੇ ਦਿਨ ਸਰਵਰਥ ਸਿੱਧੀ ਯੋਗ ਅਤੇ ਸ਼ਿਵ ਯੋਗ ਦੇ ਨਾਲ ਗ੍ਰਹਿ ਦੇ ਸ਼ੁੱਭ ਯੋਗ ਵੀ ਭਣ ਰਹੇ ਹਨ। ਮਹਾਸ਼ਿਵਰਾਤਰੀ ਦੇ ਇਕ ਦਿਨ ਪਹਿਲਾਂ 7 ਮਾਰਚ ਨੂੰ ਸ਼ੁੱਕਰ ਸ਼ਨੀ ਦੀ ਰਾਸ਼ੀ ਵਿਚ ਆ ਕੇ ਇਸ ਸੰਯੋਗ ਬਣਾਏਗਾ। ਇਸ ਨਾਲ ਕੁੰਭ ਰਾਸ਼ੀ ਵਿਚ ਸੂਰਜ, ਸ਼ਨੀ ਅਤੇ ਸ਼ੁੱਕਰ ਦਾ ਮਜ਼ਬੂਤ ਤ੍ਰਿਗ੍ਰਹਿ ਯੋਗ ਬਣੇਗਾ। ਸ਼ੁੱਕਰ ਅਤੇ ਸ਼ਨੀ ਦੇ ਇਸ ਸ਼ੁੱਭ ਸੰਯੋਗ ਕਾਰਨ ਸਿੰਘ ਅਤੇ ਤੁਲਾ ਸਣੇ 5 ਰਾਸ਼ੀਆਂ ਦੀ ਕਿਸਮਤ ਚਮਕ ਜਾਵੇਗੀ।

PunjabKesari

ਸਿੰਘ ਰਾਸ਼ੀ
ਮਹਾਸ਼ਿਵਰਾਤਰੀ ਦੇ ਖ਼ਾਸ ਮੌਕੇ 'ਤੇ ਸਿੰਘ ਰਾਸ਼ੀ ਵਾਲੇ ਲੋਕਾਂ ਨੂੰ ਆਪਣੀ ਪਸੰਦ ਦੀ ਨੌਕਰੀ ਮਿਲਣ ਦਾ ਯੋਗ ਬਣ ਰਿਹਾ ਹੈ। ਕਾਰਜ ਸਥਾਨ 'ਤੇ ਤੁਹਾਡਾ ਮਾਣ-ਸਨਮਾਨ ਵਧੇਗਾ। ਜੀਵਨ ਵਿੱਚ ਭੌਤਿਕ ਸੁਵਿਧਾਵਾਂ ਵਧਣਗੀਆਂ। ਕਾਰੋਬਾਰ ਵਿਚ ਫ਼ਾਇਦਾ ਹੋਵੇਗਾ ਅਤੇ ਆਮਦਨ ਦੇ ਹੋਰ ਸਰੋਤ ਵਧਣਗੇ। ਇਸ ਰਾਸ਼ੀ ਦੇ ਲੋਕਾਂ ਦਾ ਵਿਆਹੁਤਾ ਜੀਵਨ ਹੋਰ ਸੁੱਖੀ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਧਨ ਸੰਬੰਧੀ ਯੋਜਨਾਵਾਂ ਵਿੱਚ ਵੀ ਚੰਗਾ ਰਿਟਰਨ ਮਿਲੇਗਾ।

ਮਕਰ ਰਾਸ਼ੀ
ਇਸ ਖ਼ਾਸ ਮੌਕੇ 'ਤੇ ਮਕਰ ਰਾਸ਼ੀ ਵਾਲੇ ਲੋਕਾਂ ਦੇ ਆਪਣੇ ਪਿਤਾ ਨਾਲ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਸ਼ੁੱਕਰ ਦੇ ਪ੍ਰਭਾਵ ਕਾਰਨ ਤੁਹਾਡੇ ਜੀਵਨ ਵਿੱਚ ਕਈ ਸੁਵਿਧਾਵਾਂ ਵਧਣਗੀਆਂ। ਨੌਕਰੀ ਕਰਨ ਵਾਲੇ ਲੋਕਾਂ ਦੀ ਪਸੰਦੀਦਾ ਥਾਂ 'ਤੇ ਟ੍ਰਾਂਸਫਰ ਹੋ ਸਕਦੀ ਹੈ ਅਤੇ ਨੌਕਰੀ ਵਿਚ ਤਰੱਕੀ ਮਿਲਣ ਦੀ ਵੀ ਸੂਚਨਾ ਮਿਲ ਸਕਦੀ ਹੈ। ਤੁਸੀਂ ਆਪਣੇ ਪਰਿਵਾਰ ਨਾਲ ਕਿਸੇ ਚੰਗੀ ਜਗ੍ਹਾ ਦੀ ਯਾਤਰਾ ਕਰ ਸਕਦੇ ਹੋ। ਤੁਹਾਡੇ ਘਰ ਵਿੱਚ ਕੋਈ ਨਵੀਂ ਵਸਤੂ ਆ ਸਕਦੀ ਹੈ।

PunjabKesari

ਬ੍ਰਿਖ ਰਾਸ਼ੀ
ਇਸ ਰਾਸ਼ੀ ਦੇ ਲੋਕਾਂ ਨੂੰ ਭਵਿੱਖ ਅਤੇ ਕਾਰੋਬਾਰ ਵਿੱਚ ਤਰੱਕੀ ਮਿਲੇਗੀ। ਇਸ ਮੌਕੇ ਤੁਸੀਂ ਜਿਹੜਾ ਵੀ ਕੰਮ ਕਰਨਾ ਚਾਹੁੰਦੇ ਹੋ, ਉਸ ਨੂੰ ਭਗਵਾਨ ਸ਼ਿਵ ਜੀ ਦੀ ਕ੍ਰਿਪਾ ਨਾਲ ਸਫਲਤਾ ਮਿਲੇਗੀ। ਜੋ ਪੈਸਾ ਤੁਹਾਡ ਰੁੱਕਿਆ ਹੋਇਆ ਹੈ, ਉਹ ਤੁਹਾਨੂੰ ਮਿਲ ਜਾਵੇਗਾ। ਅਹੁਦੇ ਅਤੇ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਰਾਸ਼ੀ ਵਾਲੇ ਲੋਕਾਂ ਨੂੰ ਆਪਣੀ ਪਸੰਦ ਦਾ ਜੀਵਨ ਸਾਥੀ ਵੀ ਮਿਲ ਸਕਦਾ ਹੈ।

ਕੁੰਭ ਰਾਸ਼ੀ
ਇਸ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਅਤੇ ਇਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਤੁਹਾਨੂੰ ਨਿਵੇਸ਼ ਵਿੱਚ ਚੰਗਾ ਰਿਟਰਨ ਮਿਲੇਗਾ। ਸ਼ੁਭ ਯੋਗ ਦੇ ਪ੍ਰਭਾਵ ਨਾਲ ਤੁਹਾਡਾ ਵਾਹਨ ਅਤੇ ਮਕਾਨ ਖਰੀਦਣ ਦਾ ਸੁਫ਼ਨਾ ਪੂਰਾ ਹੋ ਸਕਦਾ ਹੈ। ਤੁਹਾਡੇ ਬੱਚੇ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ, ਕਿਸਮਤ ਹਰ ਮੌਕੇ 'ਤੇ ਤੁਹਾਡਾ ਸਾਥ ਦੇਵੇਗੀ। ਭੋਲੇ ਬਾਬਾ ਦੇ ਆਸ਼ੀਰਵਾਦ ਨਾਲ ਕੁਆਰੇ ਲੋਕਾਂ ਨੂੰ ਆਪਣੀ ਪਸੰਦ ਦਾ ਜੀਵਨ ਸਾਥੀ ਮਿਲੇਗਾ। ਬੱਚਿਆਂ ਤੋਂ ਸੁਖ ਮਿਲੇਗਾ। ਤੁਹਾਨੂੰ ਵਰਕਸਪੇਸ ਵਿੱਚ ਤੁਹਾਡੇ ਪਸੰਦੀਦਾ ਸਥਾਨ 'ਤੇ ਭੇਜਿਆ ਜਾ ਸਕਦਾ ਹੈ।

PunjabKesari

ਤੁਲਾ ਰਾਸ਼ੀ
ਸ਼ੁਭ ਯੋਗ ਦੇ ਪ੍ਰਭਾਵ ਕਾਰਨ ਤੁਲਾ ਰਾਸ਼ੀ ਵਾਲੇ ਲੋਕਾਂ ਨੂੰ ਵਿੱਤੀ ਮਾਮਲਿਆਂ ਵਿੱਚ ਸਫਲਤਾ ਮਿਲੇਗੀ। ਹਰ ਕਿਸੇ ਨਾਲ ਰਿਸ਼ਤੇ ਮਜ਼ਬੂਤ ​​ਹੋਣਗੇ। ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਕਾਰੋਬਾਰ ਵਿੱਚ ਇੱਛਤ ਸਫਲਤਾ ਮਿਲਣ ਨਾਲ ਤੁਹਾਡਾ ਆਤਮਵਿਸ਼ਵਾਸ ਵਧੇਗਾ। ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ, ਉਨ੍ਹਾਂ ਦੇ ਵਿਆਹ ਦੇ ਸ਼ੁਭ ਯੋਗ ਬਣਨਗੇ। ਜੇਕਰ ਤੁਸੀਂ ਸ਼ੇਅਰਾਂ 'ਚ ਪੈਸਾ ਲਗਾਇਆ ਹੈ ਤਾਂ ਤੁਹਾਨੂੰ ਚੰਗਾ ਮੁਨਾਫਾ ਮਿਲੇਗਾ। ਪਰਿਵਾਰਕ ਸਬੰਧ ਚੰਗੇ ਰਹਿਣਗੇ।


rajwinder kaur

Content Editor rajwinder kaur