ਅੱਜ ਵੀ ਹੈ ਦੀਵਾਲੀ, ਜਾਣੋ ਲਕਸ਼ਮੀ-ਗਣੇਸ਼ ਪੂਜਾ ਦਾ ਸ਼ੁਭ ਮਹੂਰਤ

11/1/2024 4:37:36 PM

ਵੈੱਬ ਡੈਸਕ - ਦੀਵਾਲੀ ਦਾ ਤਿਉਹਾਰ ਅੱਜ ਵੀ ਦੇਸ਼ ਦੀਆਂ ਕੁਝ ਥਾਵਾਂ 'ਤੇ ਮਨਾਇਆ ਜਾ ਰਿਹਾ ਹੈ। ਦਰਅਸਲ, ਇਸ ਸਾਲ 31 ਅਕਤੂਬਰ ਨੂੰ ਦੁਪਹਿਰ ਸਮੇਂ ਮੱਸਿਆ ਦੀ ਸ਼ੁਰੂਆਤ ਹੋਈ ਤੇ ਇਹ ਮੱਸਿਆ 1 ਨਵੰਬਰ ਦੇਰ ਸ਼ਾਮ ਤਕ ਰਹੇਗੀ। ਜਿਸ ਕਾਰਨ ਲੋਕਾਂ ਅੰਦਰ ਵੀ ਦੀਵਾਲੀ ਦੀਆਂ 2 ਤਰੀਕਾਂ ਨੂੰ ਲੈ ਸ਼ਸ਼ੋਪੰਜ ਵਾਲੀ ਸਥਿਤੀ ਬਣੀ ਰਹੀ। ਕੁਝ ਲੋਕਾਂ ਨੇ ਤਾਂ ਕੱਲ ਭਾਵ 31 ਅਕਤੂਬਰ ਨੂੰ ਦੀਵਾਲੀ ਮਨਾ ਲਈ ਪਰ ਕਈ ਲੋਕ ਦੀਵੀਆਂ ਦੇ ਇਸ ਤਿਓਹਾਰ ਨੂੰ ਅੱਜ ਭਾਵ 1 ਨਵੰਬਰ ਨੂੰ ਮਨਾਉਣ ਜਾ ਰਹੇ ਹਨ। ਅਜਿਹੇ ਵਿੱਚ ਜੇਕਰ ਤੁਸੀਂ ਵੀ ਅੱਜ ਦੀਵਾਲੀ ਮਨਾਉਣ ਜਾ ਰਹੇ ਹੋ ਤਾਂ ਆਓ ਤਹਾਨੂੰ ਦੱਸਦੇ ਹਾਂ ਕਿ ਰੋਸ਼ਨੀਆਂ ਦੇ ਇਸ ਤਿਓਹਾਰ ਮੌਕੇ ਲਕਸ਼ਮੀ ਪੂਜਾ ਦਾ ਸ਼ੁੱਭ ਮਹੂਰਤ ਕਦੋਂ ਹੈ। ਦੀਵਾਲੀ ਵਾਲੇ ਦਿਨ ਘਰਾਂ, ਮੰਦਰਾਂ ਅਤੇ ਅਦਾਰਿਆਂ ਨੂੰ ਦੀਵਿਆਂ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਜਾਂਦਾ ਹੈ। ਦੀਵਾਲੀ 'ਤੇ ਸਿਰਫ ਦੇਵੀ ਲਕਸ਼ਮੀ, ਭਗਵਾਨ ਗਣੇਸ਼ ਅਤੇ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਕਾਰਤਿਕ ਮੱਸਿਆ ਦੀ ਸ਼ਾਮ ਨੂੰ ਪ੍ਰਦੋਸ਼ ਕਾਲ ’ਚ ਲਕਸ਼ਮੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ।

01 ਨਵੰਬਰ ਨੂੰ ਦੀਵਾਲੀ ਮਨਾਉਣ ਦਾ ਕਾਰਨ
ਇਸ ਵਾਰ ਮੱਸਿਆ 2 ਦਿਨ ਆਉਣ ਕਾਰਨ ਜੋਤਿਸ਼ ਵਿਗਿਆਨੀਆਂ ਅਤੇ ਪੰਡਤਾਂ ਦੀ ਵੱਖੋ-ਵੱਖ ਰਾਏ ਸੀ। ਕੁਝ ਵਿਦਵਾਨਾਂ ਨੇ ਦੀਵਾਲੀ 31 ਅਕਤੂਬਰ ਨੂੰ ਮਨਾਉਣ ਦੀ ਸਲਾਹ ਦਿੱਤੀ ਹੈ ਜਦਕਿ ਕੁਝ ਨੇ ਅੱਜ ਦਾ ਦਿਨ ਚੁਣਿਆ ਹੈ। 01 ਨਵੰਬਰ ਨੂੰ ਦੀਵਾਲੀ ਮਨਾਉਣ ਪਿੱਛੇ ਵਿਦਵਾਨਾਂ ਦਾ ਵਿਚਾਰ ਹੈ ਕਿ ਦਿਨ ਚੜ੍ਹਣ ਤੋਂ ਭਾਵ ਸੂਰਜ ਉਦੈ ਹੋਣ ਤੋਂ ਹੀ ਮੱਸਿਆ ਦੀ ਤਿੱਥ ਮੰਨੀ ਜਾਂਦੀ ਹੈ, ਜਿਸ ਕਾਰਨ 1 ਨਵੰਬਰ ਨੂੰ ਮੱਸਿਆ ਹੋਵੇਗੀ,ਜੋ ਕਿ 01 ਨਵੰਬਰ ਦੀ ਸ਼ਾਮ 06:16 ਵਜੇ ਤੱਕ ਰਹੇਗੀ। ਅੱਜ ਸੂਰਜ ਡੁੱਬਣ ਦਾ ਸਮਾਂ ਸ਼ਾਮ 5:36 ਵਜੇ ਹੋਵੇਗਾ। ਇਸ ਤਰ੍ਹਾਂ ਮੱਸਿਆ 01 ਨਵੰਬਰ ਨੂੰ ਸ਼ਾਮ 05:36 ਵਜੇ ਤੋਂ ਲੈ ਕੇ ਮੱਸਿਆ ਦੀ ਸਮਾਪਤੀ ਸ਼ਾਮ 06:16 ਵਜੇ ਤਕ ਲਕਸ਼ਮੀ ਪੂਜਾ ਦੇ ਲਈ ਤਕਰੀਬਨ 40 ਮਿੰਟ ਦਾ ਸ਼ੁਭ ਸਮਾਂ ਹੋਵੇਗਾ।

ਦੀਵਾਲੀ, ਲਕਸ਼ਮੀ ਪੂਜਾ ਦੀ ਤਾਰੀਖ ਅਤੇ ਸ਼ੁੱਭ ਸਮਾਂ
ਇਸ ਸਾਲ ਕਾਰਤਿਕ ਮਹੀਨੇ ਦੀ ਮੱਸਿਆ ਤਰੀਕ 31 ਅਕਤੂਬਰ 2024 ਨੂੰ ਬਾਅਦ ਦੁਪਹਿਰ 3:52 ਵਜੇ ਸ਼ੁਰੂ ਹੋਈ ਹੈ ਅਤੇ ਇਹ ਤਰੀਕ 01 ਨਵੰਬਰ ਨੂੰ ਸ਼ਾਮ 6:16 ਵਜੇ ਸਮਾਪਤ ਹੋਵੇਗੀ। ਦੇਵੀ ਲਕਸ਼ਮੀ ਦੀ ਪੂਜਾ ਲਈ ਪ੍ਰਦੋਸ਼ ਦਾ ਸਮਾਂ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਪ੍ਰਦੋਸ਼ ਕਾਲ ਦਾ ਸਮਾਂ 1 ਨਵੰਬਰ ਨੂੰ ਸ਼ਾਮ 05 ਵੱਜ ਕੇ 48 ਮਿੰਟ ਤੋਂ ਰਾਤ 08 ਵੱਜ ਕੇ 21 ਮਿੰਟ ਤੱਕ ਹੋਵੇਗਾ।

ਦੀਵਾਲੀ 2024- ਮੱਸਿਆ ਮਿਤੀ

ਕਾਰਤਿਕ ਮੱਸਿਆ ਮਿਤੀ ਸ਼ੁਰੂ- 31 ਅਕਤੂਬਰ ਨੂੰ ਦੁਪਹਿਰ 3:52 ਮਿੰਟ ਤੋਂ।
ਕਾਰਤਿਕ ਮੱਸਿਆ ਮਿਤੀ ਸਮਾਪਤੀ : 01 ਨਵੰਬਰ ਨੂੰ ਸ਼ਾਮ 6.16 ਮਿੰਟ ਤੱਕ

ਦੀਵਾਲੀ ਲਕਸ਼ਮੀ ਪੂਜਾ ਸ਼ੁੱਭ ਮਹੂਰਤ (01 ਨਵੰਬਰ, 2024)
ਲਕਸ਼ਮੀ ਪੂਜਾ ਮਹੂਰਤ - ਸ਼ਾਮ 5.36 ਤੋਂ 6.16

ਦੀਵਾਲੀ ਪੂਜਾ ਦਾ ਸ਼ੁਭ ਸਮਾਂ 01 ਨਵੰਬਰ ਨੂੰ

ਘਰ ਅੰਦਰ ਪੂਜਾ ਕਰਨ ਦਾ ਸਮਾਂ
ਸ਼ਾਮ 05:36 ਤੋਂ ਸ਼ਾਮ 06:16 ਤੱਕ

ਵਪਾਰੀਆਂ ਲਈ ਦੀਵਾਲੀ ਲਕਸ਼ਮੀ ਪੂਜਾ ਦਾ ਸਮਾਂ
01 ਨਵੰਬਰ 12:55 ਅੱਧੀ ਰਾਤ ਤੋਂ 3:10 ਵਜੇ ਤੱਕ

ਦੀਵਾਲੀ ਲਕਸ਼ਮੀ ਪੂਜਾ ਸ਼ੁਭ ਚੋਘੜੀਆ ਮੁਹੂਰਤ 2024

ਸਵੇਰ ਦਾ ਮੁਹੂਰਤ (ਚਰ, ਲਾਭ, ਅੰਮ੍ਰਿਤ) - 06:33 ਤੋਂ 10:42 ਤੱਕ
ਦੁਪਹਿਰ ਮੁਹੂਰਤ (ਵੇਰੀਏਬਲ) - 04:13 ਤੋਂ 05:36 ਤੱਕ
ਦੁਪਹਿਰ ਦਾ ਮੁਹੂਰਤ (ਸ਼ੁਭ) - 12:04 ਤੋਂ 01:27 ਤੱਕ


 


Sunaina

Content Editor Sunaina