ਅਗਸਤ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਬਾਰੇ ਜਾਨਣ ਲਈ ਪੜ੍ਹੋ ਇਹ ਖ਼ਬਰ

8/4/2020 11:20:30 AM

ਜਲੰਧਰ - ਹਰ ਸਾਲ ਹਰ ਮਹੀਨੇ ਕੋਈ ਨਾ ਕੋਈ ਵਰਤ ਅਤੇ ਤਿਉਹਾਰ ਆਉਂਦੇ ਹੀ ਰਹਿੰਦੇ ਹਨ। ਸਾਰੇ ਮਹੀਨੇ ਵੱਖ-ਵੱਖ ਤਰ੍ਹਾਂ ਦੇ ਵਰਤ ਅਤੇ ਤਿਉਹਾਰ ਲੋਕਾਂ ਵਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਏ ਜਾਂਦੇ ਹਨ।  ਬਾਕੀ ਮਹੀਨਿਆਂ ਦੇ ਵਾਂਗ ਅਗਸਤ ਮਹੀਨੇ ਵਿਚ ਵੀ ਕਈ ਵਰਤ ਅਤੇ ਤਿਉਹਾਰ ਆ ਰਹੇ ਹਨ, ਜਿਨ੍ਹਾਂ ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ...

3 ਅਗਸਤ : ਸੋਮਵਾਰ- ਸ਼੍ਰੀ ਸਤਿ ਨਾਰਾਇਣ ਵਰਤ, ਇਸ਼ਨਾਨ ਦਾਨ ਆਦਿ ਦੀ ਸਾਵਣ ਦੀ ਪੂਰਨਮਾਸ਼ੀ, ਰੱਖੜੀ ਦਾ ਤਿਓਹਾਰ (ਰਾਖੀ), ਸੰਸਕ੍ਰਿਤ ਦਿਵਸ, ਸ਼੍ਰੀ ਗਾਇਤਰੀ ਜਯੰਤੀ, ਮੇਲਾ ਸਵਾਮੀ ਸ਼੍ਰੀ ਸ਼ੰਕਰ ਆਚਾਰੀਆ ਜੀ (ਸ਼੍ਰੀਨਗਰ) ਅਤੇ ਦਰਸ਼ਨ ਗੁਫਾ ਸ਼੍ਰੀ ਅਮਰਨਾਥ ਯਾਤਰਾ (ਜੰਮੂ-ਕਸ਼ਮੀਰ), ਰਿਸ਼ੀ ਤਰਪਣ, ਸ਼ਰਾਵਣੀ ਉਪਾਕਰਮ, ਸ਼ੁੱਕਲ-ਕ੍ਰਿਸ਼ਨ-ਯੱਜੁ ਅਤੇ ਅਥਰਵ ਵੇਦਿ ਉਪਾਕਰਮ, ਸਾਵਣ ਸੋਮਵਾਰ ਵਰਤ, ਨਾਰੀਅਲ ਪੂਰਨਮਾਸ਼ੀ, ਸ਼੍ਰੀ ਜਯੰਤੀ ਦੇਵੀ ਮੇਲਾ (ਚੰਡੀਗੜ੍ਹ)।

4 ਅਗਸਤ : ਮੰਗਲਵਾਰ- ਭਾਦੋਂ ਕ੍ਰਿਸ਼ਨ ਪੱਖ ਸ਼ੁਰੂ, ਰਿੱਕ ਉਪਾਕਰਮ, ਗਾਇਤਰੀ ਜੱਪ, ਰਾਤ 8 ਵੱਜ ਕੇ 47 ਮਿੰਟ 'ਤੇ ਪੰਚਕ ਸ਼ੁਰੂ।

6 ਅਗਸਤ : ਵੀਰਵਾਰ- ਕੱਜਲੀ ਤੀਜ ਵਰਤ।

7 ਅਗਸਤ : ਸ਼ੁੱਕਰਵਾਰ- ਸੰਕਟਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 9 ਵੱਜ ਕੇ 48 ਮਿੰਟ 'ਤੇ ਉਦੇ ਹੋਵੇਗਾ।

9 ਅਗਸਤ : ਐਤਵਾਰ- ਚੰਦ ਛੱਟ (ਚੰਦਨ, ਹੱਲ) ਛੱਟ, ਰਾਤ 7 ਵੱਜ ਕੇ 6 ਮਿੰਟ 'ਤੇ ਪੰਚਕ ਸਮਾਪਤ।

10 ਅਗਸਤ : ਸੋਮਵਾਰ- ਸ਼ੀਤਲਾ ਸਪਤਮੀ, ਪੁੱਤਰ ਵਰਤ।

11 ਅਗਸਤ : ਮੰਗਲਵਾਰ- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਰਤ ਸਮਾਰਤਾਂ (ਗ੍ਰਹਿਸਤੀਆਂ) ਦਾ, ਚੰਦਰਮਾ ਰਾਤ 11 ਵੱਜ ਕੇ 45 ਮਿੰਟ 'ਤੇ ਉਦੇ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ-ਜਯੰਤੀ ਮਹਾਉਤਸਵ, ਮਾਸਿਕ ਕਾਲ ਅਸ਼ਟਮੀ ਵਰਤ, ਦਸ ਮਹਾ-ਵਿਦਿਆ ਸ਼੍ਰੀ ਕਾਲੀ ਜਯੰਤੀ, ਸ਼੍ਰੀ ਕ੍ਰਿਸ਼ਨ ਅਵਤਾਰ ਜਯੰਤੀ (ਮਥੁਰਾ), ਖੁਦੀਰਾਮ ਬੋਸ ਸ਼ਹੀਦੀ ਦਿਵਸ।

12 ਅਗਸਤ : ਬੁੱਧਵਾਰ- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਰਤ ਵੈਸ਼ਨਵਾਂ, (ਸੰਨਿਆਸੀਆਂ) ਦਾ, ਚੰਦਰਮਾ ਰਾਤ 12 ਵੱਜ ਕੇ 20 ਮਿੰਟ 'ਤੇ ਉਦੇ ਹੋਵੇਗਾ, ਸੰਤ ਗਿਆਨੇਸ਼ਵਰ ਜੀ ਦੀ ਜਯੰਤੀ, ਗੋਕਲ ਅਸ਼ਟਮੀ।

13 ਅਗਸਤ : ਵੀਰਵਾਰ- ਸ਼੍ਰੀ ਗੁੱਗਾ ਨੌਮੀ, ਨੰਦ ਉਤਸਵ, ਮੇਲਾ ਗੁੱਗਾ ਜਾਹਿਰ ਪੀਰ (ਨਕੋਦਰ, ਪੰਜਾਬ), ਮੇਲਾ ਬੰਦ੍ਰਾਲ (ਕੁੱਲੂ, ਹਿਮਾਚਲ)।

15 ਅਗਸਤ : ਸ਼ਨੀਵਰ- ਅਜਾ ਇਕਾਦਸ਼ੀ ਵਰਤ, ਭਾਰਤ ਸੁਤੰਤਰਤਾ ਦਿਵਸ ਦੀ 74ਵੀਂ ਵਰ੍ਹੇਗੰਢ, ਸੁਤੰਤਰਤਾ ਸੈਨਾਨੀਆਂ ਅਤੇ ਵੀਰ ਸ਼ਹੀਦਾਂ ਨੂੰ ਨਮਨ।

16 ਅਗਸਤ : ਐਤਵਾਰ- ਸੰਗਰਾਂਦ, ਸ਼ਾਮ 7 ਵੱਜ ਕੇ 10 ਮਿੰਟ 'ਤੇ ਸੂਰਜ ਸਿੰਘ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੰਗਰਾਂਦ ਅਤੇ ਭਾਦੋਂ ਦਾ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਦੁਪਹਿਰ 12 ਵੱਜ ਕੇ 46 ਮਿੰਟ ਤੋਂ ਹੈ, ਵਤਸ ਦਵਾਦਸ਼ੀ, ਪਰਿਯੂਸ਼ਨ ਪੂਰਵ ਸ਼ੁਰੂ ਅਤੇ ਸ਼੍ਰੀ ਜੈ ਆਚਾਰੀਆ ਜੀ ਦਾ ਨਿਰਵਾਣ ਦਿਵਸ (ਜੈਨ), ਪ੍ਰਦੋਸ਼ ਵਰਤ।

17 ਅਗਸਤ : ਸੋਮਵਾਰ- ਮਾਸਿਕ ਸ਼ਿਵਰਾਤਰੀ ਵਰਤ, ਅਘੋਰਾ ਚੌਦਸ਼, ਸ਼੍ਰੀ ਕੈਲਾਸ਼ ਯਾਤਰਾ ਸ਼ੁਰੂ (ਜੰਮੂ-ਕਸ਼ਮੀਰ), ਸ਼੍ਰੀ ਸੰਗਮੇਸ਼ਵਰ ਮਹਾਦੇਵ (ਅਰੁਣਾਏ, ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੋਦਸ਼ੀ ਪੂਰਵ ਦੀ ਤਿਥੀ।

18 ਅਗਸਤ : ਮੰਗਲਵਾਰ- ਕੁਸ਼ਾਪੱਟਣੀ (ਕੁਸ਼ਾ ਗ੍ਰਹਿਣੀ) ਮੱਸਿਆ, ਪਿਠੌਰੀ ਅਮਾਵਸ, ਸਵੇਰੇ 10 ਵੱਜ ਕੇ 40 ਮਿੰਟ ਤੋਂ ਹੈ।

19 ਅਗਸਤ : ਬੁੱਧਵਾਰ- ਭਾਦੋਂ ਦੀ ਮੱਸਿਆ ਸਵੇਰੇ 8 ਵੱਜ ਕੇ 12 ਮਿੰਟ ਤਕ, ਲੋਹਾਰਗਲ ਯਾਤਰਾ (ਇਸ਼ਨਾਨ), ਭਾਦੋਂ ਸ਼ੁੱਕਲ ਪੱਖ ਸ਼ੁਰੂ।

20 ਅਗਸਤ : ਵੀਰਵਾਰ- ਚੰਦਰ ਦਰਸ਼ਨ, ਮੇਲਾ ਸ਼੍ਰੀ ਗੋਸਾਈਂਆਣਾ (ਕੁਰਾਲੀ, ਪੰਜਾਬ)।

21 ਅਗਸਤ : ਸ਼ੁੱਕਰਵਾਰ- ਹਰਿਤਾਲਿਕਾ (ਗੌਰੀ) ਤੀਜ ਵਰਤ, ਸ਼੍ਰੀ ਵਾਰਾਹ ਅਵਤਾਰ ਜਯੰਤੀ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਏ ਦਿਵਸ, ਮੁਸਲਮਾਨੀ ਮਹੀਨਾ ਮੁਹੱਰਮ ਅਤੇ ਹਿਜਰੀ ਸੰਨ 1442 ਸ਼ੁਰੂ।

22 ਅਗਸਤ : ਸ਼ਨੀਵਾਰ-ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਚੌਥ ਵਰਤ, ਕਲੰਕ ਚੌਥ, ਪੱਥਰ ਚੌਥ (ਅੱਜ ਚੰਦਰਮਾ ਨਾ ਵੇਖਣਾ), ਚੰਦਰਮਾ ਰਾਤ 9 ਵੱਜ ਕੇ 30 ਮਿੰਟ 'ਤੇ ਅਸਤ ਹੋਵੇਗਾ, ਸਾਮਵੇਦੀ ਉਪਾਕਰਮ, ਸੂਰਜ 'ਸਾਇਣ' ਕੰਨਿਆ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸਰਦ ਰੁੱਤ ਸ਼ੁਰੂ, ਗਣਪਤੀ ਉਤਸਵ (ਮਹਾਰਾਸ਼ਟਰਾ) ਅਤੇ ਮੰਡੀ ਸ਼ੁਰੂ (ਹਿਮਾਚਲ)।

23 ਅਗਸਤ : ਐਤਵਾਰ- ਰਿਸ਼ੀ ਪੰਚਮੀ, ਸ਼੍ਰੀ ਸਿੱਧ ਪੀਠ-ਆਧੀਸ਼ਵਰ ਦੰਡੀ ਸਵਾਮੀ ਸ਼੍ਰੀ ਸ਼ੰਕਰ ਆਸ਼ਰਮ ਜੀ ਮਹਾਰਾਜ (ਲੁਧਿਆਣਾ) ਦਾ  ਸਮਾਧੀ ਦਿਵਸ 'ਤੇ ਸਾਲਾਨਾ ਸਮਾਰੋਹ, ਸੰਮਤਸਰੀ ਮਹਾਪੂਰਵ (ਜੈਨ), ਰਾਸ਼ਟਰੀ ਮਹੀਨਾ ਭਾਦੋਂ ਸ਼ੁਰੂ, ਮੇਲਾ ਪੱਟ (ਪਾਤ) ਭਦਵਾਹ( ਜੰਮੂ ਕਸ਼ਮੀਰ)।

24 ਅਗਸਤ : ਸੋਮਵਾਰ- ਮੁਕਤਾਭਰਣ ਸਪਤਮੀ, ਸੰਤਾਨ ਸਪਤਮੀ, ਸ਼੍ਰੀ ਕਾਲੂ ਜੀ ਦਾ ਨਿਰਵਾਣ ਦਿਵਸ (ਜੈਨ) ਸੂਰਜ ਛੱਟ ਵਰਤ।

25 ਅਗਸਤ : ਮੰਗਲਵਾਰ-ਸ਼੍ਰੀ ਮਹਾਲਕਸ਼ਮੀ ਵਰਤ ਸ਼ੁਰੂ (ਸਪਤਮੀ ਤਿੱਥੀ ਵਿਚ), ਸ਼੍ਰੀ ਰਾਧਾ ਅਸ਼ਟਮੀ ਵਰਤ, ਸ਼੍ਰੀ ਦੁਰਵਾ ਅਸ਼ਟਮੀ ਵਰਤ, ਯਾਤਰਾ ਸ਼੍ਰੀ ਮਣੀ ਮਹੇਸ਼ ਜੀ ਸ਼ੁਰੂ (ਹੜ•ਸਰ, ਚੰਬਾ, ਹਿਮਾਚਲ)।

26 ਅਗਸਤ : ਬੁੱਧਵਾਰ-ਸ਼੍ਰੀ ਦਧੀਚਿ ਮਹਾਰਾਜ ਜੀ ਦੀ ਜਯੰਤੀ, ਸ਼੍ਰੀ ਦੁਰਗਾ ਅਸ਼ਟਮੀ ਵਰਤ, ਸ਼੍ਰੀ ਮਹਾਲਕਸ਼ਮੀ ਵਰਤ ਸ਼ੁਰੂ (ਅਸ਼ਟਮੀ ਤਿੱਥੀ ਵਿਚ)।

27 ਅਗਸਤ : ਵੀਰਵਾਰ- ਸ੍ਰੀ ਚੰਦਰ ਨੌਮੀ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦਰ ਜੀ ਮਹਾਰਾਜ ਦਾ ਜਨਮ ਉਤਸਵ (ਉਦਾਸੀਨ ਸੰਪਰਦਾਇ ਉਤਸਵ), ਸ਼੍ਰੀ ਭਾਗਵਤ ਸਪਤਾਹ ਸ਼ੁਰੂ, ਆਚਾਰੀਆ ਸ਼੍ਰੀ ਤੁਲਸੀ ਜੀ ਦਾ ਪੱਟਆਰੋਹਣ ਦਿਵਸ (ਜੈਨ)।

29 ਅਗਸਤ: ਸ਼ਨੀਵਾਰ- ਪਦਮਾ ਇਕਾਦਸ਼ੀ ਵਰਤ, ਜਲ ਝੂਲਣੀ  ਮੇਲਾ ਸ਼੍ਰੀ ਚਾਰਭੁਜਾਨਾਥ-ਗੜ੍ਹਵੋਰ, ਮੇਵਾੜ-ਰਾਜਸਥਾਨ), ਸ਼੍ਰੀ ਵਾਮਨ ਅਵਤਾਰ ਜਯੰਤੀ ਮੇਲਾ ਸ਼੍ਰੀ ਵਾਮਨ ਦੁਆਦਸ਼ੀ (ਪਟਿਆਲਾ-ਪੰਜਾਬ) ਅਤੇ ਅੰਬਾਲਾ (ਹਰਿਆਣਾ)।

30 ਅਗਸਤ : ਐਤਵਾਰ- ਪ੍ਰਦੋਸ਼ ਵਰਤ, ਦਸ ਮਹਾਵਿਦਿਆ ਸ਼੍ਰੀ ਭਵਨੇਸ਼ਵਰੀ ਜਯੰਤੀ, ਮੁਹੱਰਮ (ਤਾਜਿਆ, ਮੁਸਲਿਮ-ਪੂਰਵ)।

31 ਅਗਸਤ : ਸੋਮਵਾਰ- ਆਚਾਰੀਆ ਸ਼੍ਰੀ ਭਿਕਸ਼ੂ ਜੀ ਦਾ ਨਿਰਵਾਣ ਦਿਵਸ (ਜੈਨ), ਅੱਧੀ ਰਾਤ ਬਾਅਦ 3 ਵੱਜ ਕੇ 48 ਮਿੰਟ 'ਤੇ ਪੰਚਕ ਸ਼ੁਰੂ।

ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ


rajwinder kaur

Content Editor rajwinder kaur