ਖੁੱਲ੍ਹਣਗੇ ਤਰੱਕੀ ਦੇ ਰਾਹ! ਪੈਸਿਆਂ ਤੋਂ ਇਲਾਵਾ ਪਰਸ 'ਚ ਰੱਖੋ ਇਹ ਸ਼ੁਭ ਚੀਜ਼ਾਂ

5/12/2026 9:21:53 AM

ਨਵੀਂ ਦਿੱਲੀ - ਵਾਸਤੂ ਅਤੇ ਜੋਤਿਸ਼ ਸ਼ਾਸਤਰ 'ਚ ਪਰਸ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੋਤਿਸ਼ੀਆਂ ਅਨੁਸਾਰ ਪਰਸ 'ਚ ਕੁਝ ਵਿਸ਼ੇਸ਼ ਸ਼ੁਭ ਚੀਜ਼ਾਂ ਰੱਖਣ ਨਾਲ ਮਾਂ ਲਕਸ਼ਮੀ ਦੀ ਕਿਰਪਾ ਹੁੰਦੀ ਹੈ, ਜਿਸ ਨਾਲ ਆਰਥਿਕ ਪ੍ਰੇਸ਼ਾਨੀਆਂ ਘੱਟ ਹੁੰਦੀਆਂ ਹਨ ਅਤੇ ਧਨ ਨੂੰ ਆਕਰਸ਼ਿਤ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਹਾਡੇ ਕੋਲ ਮਿਹਨਤ ਦੇ ਬਾਵਜੂਦ ਪੈਸਾ ਨਹੀਂ ਟਿਕਦਾ, ਤਾਂ ਤੁਸੀਂ ਇਹ ਵਾਸਤੂ ਉਪਾਅ ਅਪਣਾ ਸਕਦੇ ਹੋ :-

ਪਿੱਪਲ ਦਾ ਪੱਤਾ
- ਧਾਰਮਿਕ ਮਾਨਤਾਵਾਂ ਅਨੁਸਾਰ ਪਿੱਪਲ ਦੇ ਰੁੱਖ 'ਚ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ। ਇਕ ਸਾਫ਼ ਪਿੱਪਲ ਦਾ ਪੱਤਾ ਲੈ ਕੇ ਉਸ ਨੂੰ ਗੰਗਾਜਲ ਨਾਲ ਸ਼ੁੱਧ ਕਰੋ ਅਤੇ ਕੇਸਰ ਜਾਂ ਚੰਦਨ ਨਾਲ ਉਸ 'ਤੇ 'ਸ਼੍ਰੀ' ਲਿਖ ਕੇ ਪਰਸ 'ਚ ਰੱਖੋ। ਇਸ ਨਾਲ ਆਰਥਿਕ ਸਥਿਰਤਾ ਆਉਂਦੀ ਹੈ।

ਕੌਡੀਆਂ ਅਤੇ ਚਾਂਦੀ ਦਾ ਸਿੱਕਾ
- ਕੌਡੀਆਂ ਨੂੰ ਦੇਵੀ ਲਕਸ਼ਮੀ ਦੀਆਂ ਪ੍ਰਿਯ ਚੀਜ਼ਾਂ 'ਚੋਂ ਇਕ ਮੰਨਿਆ ਜਾਂਦਾ ਹੈ। ਲਕਸ਼ਮੀ ਜੀ ਦੇ ਚਰਨਾਂ ਨੂੰ ਛੁਹਾ ਕੇ ਕੌਡੀ ਨੂੰ ਪਰਸ 'ਚ ਰੱਖਣ ਨਾਲ ਨਕਾਰਾਤਮਕ ਊਰਜਾ ਤੋਂ ਬਚਾਅ ਹੁੰਦਾ ਹੈ। ਜੇਕਰ ਕੌਡੀ ਨਾ ਹੋਵੇ, ਤਾਂ ਲਕਸ਼ਮੀ-ਗਣੇਸ਼ ਦੀ ਮੂਰਤੀ ਵਾਲਾ ਚਾਂਦੀ ਦਾ ਸਿੱਕਾ ਵੀ ਰੱਖਿਆ ਜਾ ਸਕਦਾ ਹੈ।

ਅਕਸ਼ਤ (ਚੌਲ)
- ਚੌਲ ਖੁਸ਼ਹਾਲੀ ਦਾ ਪ੍ਰਤੀਕ ਹਨ। ਚੌਲਾਂ ਦੇ 21 ਦਾਣਿਆਂ ਨੂੰ ਲਾਲ ਕੱਪੜੇ ਜਾਂ ਕਾਗਜ਼ 'ਚ ਬੰਨ੍ਹ ਕੇ ਪਰਸ 'ਚ ਰੱਖਣ ਨਾਲ ਧਨ ਇਕੱਠਾ ਕਰਨ 'ਚ ਮਦਦ ਮਿਲਦੀ ਹੈ।

ਗੋਮਤੀ ਚੱਕਰ
- ਗੋਮਤੀ ਚੱਕਰ ਨੂੰ ਕਰਜ਼ੇ ਤੋਂ ਮੁਕਤੀ ਅਤੇ ਧਨ ਵਧਾਉਣ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਪਰਸ 'ਚ 'ਓਮ', 'ਸਵਸਤਿਕ' ਜਾਂ ਆਪਣੇ ਗੁਰੂ ਦੀ ਤਸਵੀਰ ਰੱਖਣਾ ਵੀ ਲਾਭਕਾਰੀ ਹੁੰਦਾ ਹੈ।

ਪਰਸ ਦੀ ਸਫਾਈ ਹੈ ਜ਼ਰੂਰੀ
ਵਾਸਤੂ ਮਾਹਿਰਾਂ ਅਨੁਸਾਰ ਪਰਸ 'ਚ ਕਦੇ ਵੀ ਫਟੇ ਹੋਏ ਨੋਟ, ਪੁਰਾਣੇ ਬਿੱਲ, ਬੇਕਾਰ ਕਾਗਜ਼ ਜਾਂ ਉਧਾਰ ਦੀਆਂ ਪਰਚੀਆਂ ਨਹੀਂ ਰੱਖਣੀਆਂ ਚਾਹੀਦੀਆਂ। ਇਹ ਚੀਜ਼ਾਂ ਨਕਾਰਾਤਮਕਤਾ ਫੈਲਾਉਂਦੀਆਂ ਹਨ ਅਤੇ ਆਰਥਿਕ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। ਪਰਸ ਨੂੰ ਹਮੇਸ਼ਾ ਸਾਫ਼ ਅਤੇ ਵਿਵਸਥਿਤ ਰੱਖਣਾ ਚਾਹੀਦਾ ਹੈ ਤਾਂ ਜੋ ਸਕਾਰਾਤਮਕ ਊਰਜਾ ਬਣੀ ਰਹੇ।

ਨੋਟ : ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।


Sunaina

Content Editor Sunaina