2 ਦਿਨ ਰਹੇਗੀ ਮੱਸਿਆ, 20 ਜਾਂ 21 ਅਕਤੂਬਰ ਜਾਣੋ ਕਿਸ ਦਿਨ ਮਨਾਈ ਜਾਵੇਗੀ ਦੀਵਾਲੀ
10/9/2025 5:23:55 PM

ਵੈੱਬ ਡੈਸਕ- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ 'ਚ ਇਹ ਉਲਝਣ ਹੈ ਕਿ ਦੀਵਾਲੀ 20 ਅਕਤੂਬਰ ਨੂੰ ਮਨਾਈ ਜਾਵੇਗੀ ਜਾਂ 21 ਅਕਤੂਬਰ ਨੂੰ? ਦੱਸਣਯੋਗ ਹੈ ਕਿ ਦੀਵਾਲੀ ਦਾ ਤਿਉਹਾਰ ਕਾਰਤਿਕ ਮਹੀਨੇ ਦੀ ਮੱਸਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਥੀ 20 ਅਕਤੂਬਰ 2025 ਦੀ ਦੁਪਹਿਰ 3.44 ਤੋਂ ਸ਼ੁਰੂ ਹੋ ਕੇ 21 ਅਕਤੂਬਰ ਸ਼ਾਮ 5.43 ਵਜੇ ਤੱਕ ਰਹੇਗੀ। ਯਾਨੀ ਮੱਸਿਆ 2 ਦਿਨ ਪੈ ਰਹੀ ਹੈ, ਜਿਸ ਕਾਰਨ ਇਸ ਤਿਉਹਾਰ ਦੀ ਤਰੀਕ ਨੂੰ ਲੈ ਕੇ ਉਲਝਣ ਬਣੀ ਹੋਈ ਹੈ।
ਮੱਸਿਆ ਅਤੇ ਉਦਯਾ ਤਰੀਕ ਦਾ ਸੰਬੰਧ
ਹਿੰਦੂ ਧਰਮ 'ਚ ਜ਼ਿਆਦਾਤਰ ਤਿਉਹਾਰਾਂ 'ਚ ਉਦਯਾ ਤਰੀਕ (ਜੋ ਸੂਰਜ ਉਦੈ ਸਮੇਂ ਮੌਜੂਦ ਰਹੇ) ਨੂੰ ਹੀ ਪ੍ਰਮੁੱਖ ਮੰਨਿਆ ਜਾਂਦਾ ਹੈ। ਪਰ ਦੀਵਾਲੀ ਉਸ ਤੋਂ ਵੱਖਰੀ ਹੈ, ਕਿਉਂਕਿ ਇਹ ਤਿਉਹਾਰ ਰਾਤ ਦੇ ਸਮੇਂ ਮਨਾਇਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ, ਦੀਵਾਲੀ ਦੀ ਲਕਸ਼ਮੀ ਪੂਜਾ ਪ੍ਰਦੋਸ਼ ਕਾਲ ਅਤੇ ਨਿਸ਼ੀਥ ਕਾਲ 'ਚ ਕੀਤੀ ਜਾਂਦੀ ਹੈ — ਜੋ ਇਸ ਸਾਲ 20 ਅਕਤੂਬਰ ਦੀ ਮੱਸਿਆ ਨਾਲ ਮਿਲ ਰਹੇ ਹਨ।
ਇਸ ਲਈ 20 ਅਕਤੂਬਰ ਨੂੰ ਹੋਵੇਗੀ ਦੀਵਾਲੀ
ਕਿਉਂਕਿ ਦੀਵਾਲੀ ਰਾਤ ਦਾ ਤਿਉਹਾਰ ਹੈ ਅਤੇ 20 ਅਕਤੂਬਰ ਦੀ ਰਾਤ ਨੂੰ ਹੀ ਮੱਸਿਆ ਤਿਥੀ ਦੇ ਸਮੇਂ ਪ੍ਰਦੋਸ਼ ਤੇ ਨਿਸ਼ੀਥ ਕਾਲ ਮਿਲ ਰਹੇ ਹਨ, ਇਸ ਲਈ ਇਸ ਸਾਲ ਦੀਵਾਲੀ 20 ਅਕਤੂਬਰ 2025 (ਸੋਮਵਾਰ) ਨੂੰ ਹੀ ਮਨਾਈ ਜਾਵੇਗੀ।
ਦਫ਼ਤਰਾਂ 'ਚ ਸਵੇਰੇ ਪੂਜਾ ਕਰਨ ਵਾਲਿਆਂ ਲਈ ਵਿਸ਼ੇਸ਼ ਜਾਣਕਾਰੀ
ਜੋ ਲੋਕ ਆਪਣੇ ਦਫ਼ਤਰਾਂ ਜਾਂ ਕਾਰੋਬਾਰੀ ਸਥਾਨਾਂ 'ਤੇ ਸਵੇਰੇ ਲਕਸ਼ਮੀ ਪੂਜਾ ਕਰਦੇ ਹਨ, ਉਹ 21 ਅਕਤੂਬਰ ਦੀ ਸਵੇਰ ਤੱਕ ਵੀ ਪੂਜਾ ਕਰ ਸਕਦੇ ਹਨ, ਕਿਉਂਕਿ ਮੱਸਿਆ ਤਿਥੀ ਉਸ ਦਿਨ ਸ਼ਾਮ 5:43 ਵਜੇ ਤੱਕ ਮੌਜੂਦ ਰਹੇਗੀ। 21 ਅਕਤੂਬਰ ਸ਼ਾਮ ਤੱਕ ਮੱਸਿਆ ਰਹਿਣ ਨਾਲ ਗੋਵਰਧਨ ਪੂਜਾ 22 ਅਕਤੂਬਰ ਨੂੰ ਹੋਵੇਗੀ। ਇਸੇ ਦਿਨ ਪ੍ਰਤੀਪਦਾ ਰਹੇਗੀ। ਇਸੇ ਤਰ੍ਹਾਂ ਭਾਈਦੂਜ ਦਾ ਤਿਉਹਾਰ 23 ਅਕਤੂਬਰ ਨੂੰ ਮਨਾਇਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8