ਅਹੋਈ ਮਾਤਾ ਨੂੰ ਖੁਸ਼ ਕਰਨ ਲਈ ਇਸ ਸ਼ੁੱਭ ਮਹੂਰਤ ’ਚ ਕਰੋ ਪੂਜਾ, ਬੱਚਿਆਂ 'ਤੇ ਹੋਵੇਗੀ ਮਾਂ ਦੀ ਅਪਾਰ ਕਿਰਪਾ
11/4/2023 1:48:00 PM
ਜਲੰਧਰ (ਬਿਊਰੋ) - 'ਅਹੋਈ' ਅਨਹੋਈ ਸ਼ਬਦ ਦਾ ਰੂਪ ਹੈ। ਅਨਹੋਣੀ ਨੂੰ ਟਾਲਣ ਵਾਲੀ ਮਾਤਾ ਦੇਵੀ ਪਾਰਵਤੀ ਹੈ। ਅਹੋਈ ਦਾ ਵਰਤ ਕਰਵਾ ਚੌਥ ਦੇ ਚਾਰ ਦਿਨ ਬਾਅਦ ਅਤੇ ਦੀਵਾਲੀ ਤੋਂ 8 ਦਿਨ ਪਹਿਲਾਂ ਰੱਖਿਆ ਜਾਂਦਾ ਹੈ। ਇਸ ਵਾਰ ਇਹ ਵਰਤ 5 ਨਵੰਬਰ, 2023 ਨੂੰ ਆ ਰਿਹਾ ਹੈ। ਕਾਰਤਿਕ ਮਹੀਨੇ ਦੀ ਅੱਠਵੀਂ ਤਾਰੀਖ਼ ਪੈਣ ਕਾਰਨ ਇਸ ਨੂੰ ਅਹੋਈ ਆਠੇ ਵੀ ਕਿਹਾ ਜਾਂਦਾ ਹੈ। ਆਪਣੀ ਸੰਤਾਨ ਦੀ ਤੰਦਰੁਸਤੀ ਲਈ ਬਹੁਤ ਸਾਰੀਆਂ ਔਰਤਾਂ ਅਸ਼ਟਮੀ ਤਾਰੀਖ਼ ਵਾਲੇ ਦਿਨ ਨਿਰਜਲਾ ਵਰਤ ਰੱਖਦੀਆਂ ਹਨ। ਸ਼ਾਮ ਦੇ ਸਮੇਂ ਅਹੋਈ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਰਾਤ ਦੇ ਸਮੇਂ ਤਾਰਿਆਂ ਨੂੰ ਕਰਵਾ ਦਿੱਤਾ ਜਾਂਦਾ ਹੈ ਅਤੇ ਆਰਤੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਤਾਨ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਦਾ ਸਮਾਪਨ ਕੀਤਾ ਜਾਂਦਾ ਹੈ। ਮਾਨਤਾ ਅਨੁਸਾਰ ਇਸ ਦਿਨ ਜ਼ਿਆਦਾਤਰ ਘਰਾਂ ਵਿੱਚ ਔਰਤਾਂ (ਉੜਦ-ਚੌਲ, ਕੜ੍ਹੀ-ਚੌਲ) ਬਣਾਉਂਦੀਆਂ ਹਨ।
ਪਰੰਪਰਾਵਾਂ ਮੁਤਾਬਕ ਅਹੋਈ ਪੂਜਾ
ਅਹੋਈ ਅਸ਼ਟਮੀ ਵਰਤ ਦਾ ਸੰਬੰਧ ਮਾਤਾ ਪਾਰਵਤੀ ਦੇ ਅਹੋਈ ਸਵਰੂਪ ਨਾਲ ਹੈ। ਪਰੰਪਰਾਵਾਂ ਮੁਤਾਬਕ ਅਹੋਈ ਪੂਜਾ ਲਈ ਸ਼ਾਮ ਦੇ ਸਮੇਂ ਘਰ ਦੀ ਉੱਤਰ ਦਿਸ਼ਾ ਦੀ ਕੰਧ 'ਤੇ ਗੇਰੂ ਜਾਂ ਪੀਲੀ ਮਿੱਟੀ ਨਾਲ ਅੱਠ ਕੋਸ਼ਠਕ ਦੀ ਇਕ ਪੁਤਲੀ ਬਣਾਈ ਜਾਂਦੀ ਹੈ। ਉਸੇ ਕੋਲ ਸੇਹ ਅਤੇ ਉਨ੍ਹਾਂ ਦੇ ਬੱਚਿਆਂ ਦੇ ਆਕਾਰ ਬਣਾਏ ਜਾਂਦੇ ਹਨ ਅਤੇ ਵਿਧੀ ਅਨੁਸਾਰ ਇਸ਼ਨਾਨ, ਟਿੱਕਾ ਆਦਿ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਦਾ ਭੋਗ ਲਗਾਇਆ ਜਾਂਦਾ ਹੈ। ਕੁਝ ਲੋਕ ਇਸ ਦਿਨ ਚਾਂਦੀ ਦੀ ਅਹੋਈ ਬਣਵਾ ਕੇ ਵੀ ਪੂਜਾ ਕਰਦੇ ਹਨ। ਇਸ ਦੇ ਨਾਲ ਕੁਝ ਥਾਂਵਾਂ 'ਤੇ ਚਾਂਦੀ ਦੀ ਅਹੋਈ 'ਚ ਦੋ ਮੋਤੀ ਪਾ ਕੇ ਵਿਸ਼ੇਸ਼ ਪੂਜਾ ਕਰਨ ਦੀ ਵੀ ਵਿਧੀ ਹੈ।
ਇਸ ਸ਼ੁਭ ਮਹੂਰਤ ’ਚ ਕਰੋ ਪੂਜਾ
ਮੰਨਿਆ ਜਾਂਦਾ ਹੈ ਕਿ ਕੋਈ ਵੀ ਪੂਜਾ ਜੇਕਰ ਸ਼ੁਭ ਮਹੂਰਤ ’ਚ ਕੀਤੀ ਜਾਵੇ ਤਾਂ ਉਸ ਦਾ ਫਲ ਜ਼ਰੂਰ ਮਿਲਦਾ ਹੈ। ਸ਼ੁੱਭ ਮਹੂਰਤ ਵਿੱਚ ਅਹੋਈ ਮਾਤਾ ਦੀ ਪੂਜਾ ਕਰਨੀ ਸ਼ੁੱਭ ਮੰਨੀ ਜਾਂਦੀ ਹੈ। ਅਹੋਈ ਅਸ਼ਟਮੀ ਦੇ ਵਰਤ ਵਿੱਚ ਤਾਰਿਆਂ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ, ਕਿਉਂਕਿ ਇਹ ਵਰਤ ਤਾਰਿਆਂ ਨੂੰ ਵੇਖ ਕੇ ਖੋਲ੍ਹਿਆ ਜਾਂਦਾ ਹੈ।
ਅਹੋਈ ਅਸ਼ਟਮੀ ਪੂਜਾ ਦਾ ਸ਼ੁੱਭ ਮਹੂਰਤ - ਸ਼ਾਮ 05:32 ਤੋਂ ਸ਼ਾਮ 06:51 ਤੱਕ
ਮਿਆਦ - 1 ਘੰਟਾ 19 ਮਿੰਟ
ਤਾਰਿਆਂ ਨੂੰ ਅਰਘ ਦੇਣ ਦਾ ਸਮਾਂ- ਸ਼ਾਮ 05:57 ਵਜੇ
ਅਹੋਈ ਅਸ਼ਟਮੀ ਨੂੰ ਚੰਦਰਮਾ ਦਾ ਸਮਾਂ - 12:00 ਸ਼ਾਮ
ਅਸ਼ਟਮੀ ਤਾਰੀਖ਼ ਸ਼ੁਰੂ - 5 ਨਵੰਬਰ 2023 ਨੂੰ ਸਵੇਰੇ 12:59 ਵਜੇ
ਅਸ਼ਟਮੀ ਤਾਰੀਖ਼ ਦੀ ਸਮਾਪਤੀ- 6 ਨਵੰਬਰ 2023 ਨੂੰ ਸਵੇਰੇ 03:18 ਵਜੇ
ਗੋਵਰਧਨ ਰਾਧਾ ਕੁੰਡ ਸਨਾਨ ਮਹੂਰਤ - ਐਤਵਾਰ, 5 ਨਵੰਬਰ, 2023
ਇੰਝ ਕਰੋ ਵਰਤ ਦੀ ਪੂਜਾ
ਮਹਿਲਾਵਾਂ ਤਾਰਾਂ ਜਾਂ ਫਿਰ ਚੰਦਰਮਾ ਦੇ ਨਿਕਲਣ 'ਤੇ ਮਹਾਦੇਵੀ ਦੀ ਪੂਜਾ ਕਰਨ। ਗਾਂ ਦੇ ਘਿਉ ਵਿਚ ਹਲਦੀ ਮਿਲਾ ਕੇ ਦੀਵਾ ਤਿਆਰ ਕਰਨ, ਚੰਦਨ ਦੀ ਧੂਫ ਕਰਨ। ਦੇਵੀ 'ਤੇ ਰੋਲੀ, ਹਲਦੀ ਅਤੇ ਕੇਸਰ ਚੜ੍ਹਾਉਣ। ਚੌਲਾਂ ਦੀ ਖੀਰ ਦਾ ਭੋਗ ਲਗਾਉਣ। ਪੂਜਾ ਤੋਂ ਬਾਅਦ ਭੋਗ ਕਿਸੇ ਗਰੀਬ ਕੰਨਿਆ ਨੂੰ ਦਾਨ ਦੇਣ ਨਾਲ ਲਾਭ ਮਿਲਦਾ ਹੈ। ਉਥੇ ਹੀ ਜ਼ਿੰਦਗੀ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਮਹਾਦੇਵੀ 'ਤੇ ਫੁਲ ਚੜ੍ਹਾਓ। ਇਸ ਦੇ ਨਾਲ ਕੁਝ ਲੋਕ ਆਪਣੇ ਔਲਾਦ ਦੀ ਤਰੱਕੀ ਲਈ ਦੇਵੀ ਅਹੋਈ 'ਤੇ ਹਲਵਾ-ਪੂਰੀ ਚੜ੍ਹਾ ਕੇ ਗਰੀਬ ਬੱਚਿਆਂ ਵਿਚ ਵੀ ਦਾਨ ਕਰਦੇ ਹਨ।