ਬਿਨਾਂ ਗੁਲਗਲਿਆਂ ਦੇ ਅਧੂਰਾ ਹੈ Ahoi Ashtami ਦਾ ਭੋਗ, ਜਾਣੋ ਬਣਾਉਣ ਦੀ ਵਿਧੀ
10/23/2024 6:50:44 PM
ਵੈੱਬ ਡੈਸਕ- ਔਰਤਾਂ ਆਪਣੇ ਬੱਚਿਆਂ ਲਈ ਅਹੋਈ ਅਸ਼ਟਮੀ ਦਾ ਵਰਤ ਰੱਖਦੀਆਂ ਹਨ। ਇਸ ਵਰਤ ਵਿੱਚ ਔਰਤਾਂ ਆਪਣੇ ਬੱਚਿਆਂ ਦੀ ਲੰਬੀ ਉਮਰ ਦੀ ਨਿਰਜਲਾ ਵਰਤ ਕਰਦੀਆਂ ਹਨ। ਇਹ ਵਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਵਾਲੇ ਦਿਨ ਰੱਖਿਆ ਜਾਂਦਾ ਹੈ। ਇਸ ਸਾਲ ਇਹ 24 ਅਕਤੂਬਰ ਨੂੰ ਰੱਖਿਆ ਜਾਵੇਗਾ। ਇਸ ਵਰਤ ਵਿੱਚ ਅਹੋਈ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਤਾਰਿਆਂ ਨੂੰ ਦੇਖ ਕੇ ਵਰਤ ਖੋਲ੍ਹਿਆ ਜਾਂਦਾ ਹੈ।
ਇਸ ਦਿਨ ਔਰਤਾਂ ਅਹੋਈ ਮਾਤਾ ਦੀ ਪੂਜਾ ਕਰਦੀਆਂ ਹਨ, ਕਥਾ ਪਾਠ ਕਰਦੀਆਂ ਹਨ ਅਤੇ ਭੋਗ ਲਗਾਉਂਦੀਆਂ ਹਨ। ਭੋਗ ਵਿੱਚ ਗੁਲਗੁਲਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਗੁਲਗੁਲੇ ਇੱਕ ਮਿੱਠਾ ਪਕਵਾਨ ਹੈ, ਜੋ ਕਾਫ਼ੀ ਨਰਮ ਅਤੇ ਸਵਾਦ ਹੁੰਦਾ ਹੈ। ਇਸ ਨੂੰ ਹੋਰ ਵੀ ਖਾਸ ਮੌਕਿਆਂ 'ਤੇ ਬਣਾਇਆ ਜਾ ਸਕਦਾ ਹੈ ਪਰ ਅਹੋਈ ਅਸ਼ਟਮੀ 'ਤੇ ਗੁਲਗੁਲੇ ਬਣਾਉਣ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਦਾ ਅਹੋਈ ਮਾਤਾ ਨੂੰ ਭੋਗ ਲਗਾਇਆ ਜਾਂਦਾ ਹੈ ਅਤੇ ਫਿਰ ਪ੍ਰਸ਼ਾਦ ਵਜੋਂ ਵੰਡਿਆਂ ਜਾਂਦੇ ਹਨ। ਜੇਕਰ ਤੁਸੀਂ ਵੀ ਅਹੋਈ ਅਸ਼ਟਮੀ ਦੇ ਖਾਸ ਮੌਕੇ 'ਤੇ ਗੁਲਗੁਲੇ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਆਸਾਨ ਰੈਸਿਪੀ ਫੋਲੋਅ ਕਰਨੀ ਪਵੇਗੀ। ਇਸ ਰੈਸਿਪੀ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਨਰਮ ਅਤੇ ਸਵਾਦ ਗੁਲਗੁਲੇ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਰੈਸਿਪੀ।
ਇਹ ਵੀ ਪੜ੍ਹੋ- ਜਾਣੋ ਕਦੋਂ ਰੱਖਿਆ ਜਾਵੇਗਾ Ahoi Ashtami ਦਾ ਵਰਤ ਤੇ ਕੀ ਹੈ ਇਸ ਦਾ ਮਹੱਤਵ
ਵਰਤੋਂ ਹੋਣ ਵਾਲੀ ਸਮੱਗਰੀ
ਕਣਕ ਦਾ ਆਟਾ -2 ½
ਗੁੜ-½ ਕੱਪ
1 ਕੱਪ ਪਾਣੀ
ਬੇਕਿੰਗ ਸੋਡਾ-¼ ਚਮਚਾ
ਸੌਫ (ਪੀਸੀ ਹੋਈ)- ½ ਚਮਚ
ਇਲਾਇਚੀ ਪਾਊਡਰ-¼ ਚਮਚਾ
ਤੇਲ (ਤਲ਼ਣ ਲਈ)
ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਗੁਲਗੁਲੇ ਬਣਾਉਣ ਦੀ ਵਿਧੀ
ਗੁੜ ਮਿਲਾਓ— ਸਭ ਤੋਂ ਪਹਿਲਾਂ ਇਕ ਵੱਡੇ ਭਾਂਡੇ 'ਚ ਅੱਧਾ ਕੱਪ ਗੁੜ ਅਤੇ ਅੱਧਾ ਕੱਪ ਪਾਣੀ ਲਓ। ਗੁੜ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਲਓ।
ਸਮੱਗਰੀ ਨੂੰ ਮਿਲਾਓ- ਸਭ ਤੋਂ ਪਹਿਲਾਂ ਕਣਕ ਦੇ ਆਟਾ 'ਚ ਪੀਸੀ ਹੋਈ ਸੌਂਫ, ਇਲਾਇਚੀ ਪਾਊਡਰ ਅਤੇ ਬੇਕਿੰਗ ਸੋਡਾ ਮਿਲਾਓ।
ਪਾਣੀ ਪਾਓ ਅਤੇ ਫੈਂਟ ਲਓ- ਹੁਣ ਇਸ 'ਚ ਅੱਧਾ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਆਟੇ ਨੂੰ ਮੁਲਾਇਮ ਹੋਣ ਤੱਕ ਫੈਂਟਦੇ ਰਹੋ। ਬੈਟਰ ਨੂੰ ਉਦੋਂ ਤੱਕ ਫੈਂਟਦੇ ਰਹੋ ਜਦੋਂ ਤੱਕ ਉਹ ਸਮੂਦ ਨਾ ਹੋ ਜਾਵੇ। ਧਿਆਨ ਰੱਖੋ ਬੈਟਰ ਨਾ ਤਾਂ ਬਹੁਤ ਗਾੜ੍ਹਾ ਹੋਵੇ ਅਤੇ ਨਾ ਹੀ ਬਹੁਤ ਪਤਲਾ ਹੋਵੇ।
ਢੱਕ ਕੇ ਰੱਖੋ- ਤਿਆਰ ਕੀਤੇ ਹੋਏ ਬੈਟਰ ਨੂੰ ਢੱਕ ਕੇ ਘੱਟੋ-ਘੱਟ 30 ਮਿੰਟ ਲਈ ਰੱਖੋ। ਇਸ ਨਾਲ ਬੈਟਰ 'ਚ ਖਮੀਰ ਬਣੇਗੀ ਅਤੇ ਗੁਲਗੁਲੇ ਨਰਮ ਬਣਨਗੇ।
ਫਰਾਈ ਕਰੋ- 30 ਮਿੰਟਾਂ ਬਾਅਦ, ਬੈਟਰ ਨੂੰ ਫਿਰ ਤੋਂ ਥੋੜ੍ਹਾ ਜਿਹਾ ਫੈਂਟ ਲਓ। ਹੁਣ ਇੱਕ ਪੈਨ ਵਿੱਚ ਤੇਲ ਗਰਮ ਕਰੋ। ਗਰਮ ਤੇਲ ਵਿਚ ਚਮਚ ਨਾਲ ਬੈਟਰ ਨੂੰ ਛੋਟੇ ਗੋਲ ਆਕਾਰ ਵਿਚ ਸੁੱਟੋ। ਗੁਲਗੁਲਿਆਂ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰੀ ਹੋਣ ਤੱਕ ਫਰਾਈ ਕਰੋ।
ਇਹ ਵੀ ਪੜ੍ਹੋ- Diwali 2024: ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਗੁਲਗੁਲੇ ਫਰਾਈ ਕਰਦੇ ਸਮੇਂ ਧਿਆਨ ਰੱਖੋ ਕਿ ਤੇਲ ਜ਼ਿਆਦਾ ਗਰਮ ਨਾ ਹੋਵੇ।
ਤੁਸੀਂ ਚਾਹੋ ਤਾਂ ਗੁਲਗੁਲੇ ਮਿੱਠੇ ਦਹੀਂ ਜਾਂ ਗੁੜ ਦੇ ਸ਼ਰਬਤ ਨਾਲ ਪਰੋਸ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ