ਅਹੋਈ ਮਾਤਾ ਨੂੰ ਖੁਸ਼ ਕਰਨ ਲਈ ਇਸ ਖ਼ਾਸ ਤਰੀਕੇ ਨਾਲ ਕਰੋ ਪੂਜਾ, ਬੱਚਿਆਂ 'ਤੇ ਹੋਵੇਗੀ ਮਾਂ ਦੀ ਅਪਾਰ ਕਿਰਪਾ
11/7/2020 3:04:45 PM
ਜਲੰਧਰ (ਬਿਊਰੋ) - 'ਅਹੋਈ' ਅਨਹੋਈ ਸ਼ਬਦ ਦਾ ਰੂਪ ਹੈ। ਅਨਹੋਣੀ ਨੂੰ ਟਾਲਣ ਵਾਲੀ ਮਾਤਾ ਦੇਵੀ ਪਾਰਵਤੀ ਹੈ। ਇਹ ਵਰਤ ਕਰਵਾ ਚੌਥ ਦੇ ਚਾਰ ਦਿਨ ਬਾਅਦ ਅਤੇ ਦੀਵਾਲੀ ਤੋਂ 8 ਦਿਨ ਪਹਿਲਾਂ ਹੁੰਦਾ ਹੈ। ਕਾਰਤਿਕ ਮਹੀਨੇ ਦੀ ਅੱਠਵੀਂ ਤਾਰੀਖ਼ ਪੈਣ ਕਾਰਨ ਇਸ ਨੂੰ ਅਹੋਈ ਆਠੇ ਵੀ ਕਿਹਾ ਜਾਂਦਾ ਹੈ। ਆਪਣੀ ਸੰਤਾਨ ਦੀ ਤੰਦਰੁਸਤੀ ਲਈ ਜਨਾਨੀਆਂ ਅਸ਼ਟਮੀ ਤਾਰੀਖ਼ ਵਾਲੇ ਦਿਨ ਨਿਰਜਲਾ ਵਰਤ ਰੱਖਦੀਆਂ ਹਨ। ਸ਼ਾਮ ਦੇ ਸਮੇਂ ਅਹੋਈ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਰਾਤ ਦੇ ਸਮੇਂ ਤਾਰਿਆਂ ਨੂੰ ਕਰਵਾ ਦਿੱਤਾ ਜਾਂਦਾ ਹੈ ਅਤੇ ਆਰਤੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਤਾਨ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਦਾ ਸਮਾਪਨ ਕੀਤਾ ਜਾਂਦਾ ਹੈ। ਮਾਨਤਾ ਅਨੁਸਾਰ ਇਸ ਦਿਨ ਜ਼ਿਆਦਾਤਰ ਘਰਾਂ ਵਿਚ ਮਹਿਲਾਵਾਂ (ਉੜਦ-ਚੌਲ, ਕੜ੍ਹੀ-ਚੌਲ) ਬਣਾਉਂਦੀਆਂ ਹਨ।
ਐਤਵਾਰ ਨੂੰ ਪੂਰੇ ਦੇਸ਼ ਵਿਚ ਮਨਾਇਆ ਜਾਵੇਗਾ ਅਹੋਈ ਅਸ਼ਟਮੀ ਦਾ ਤਿਉਹਾਰ
8 ਨਵੰਬਰ 2020 ਯਾਨੀ ਕਿ ਐਤਵਾਰ ਪੂਰੇ ਦੇਸ਼ ਵਿਚ ਅਹੋਈ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ। ਜੋਤਿਸ਼ ਅਨੁਸਾਰ ਅਹੋਈ ਅਸ਼ਟਮੀ ਦਾ ਤਿਉਹਾਰ ਕ੍ਰਿਸ਼ਣ ਪੱਖ ਦੀ ਅਸ਼ਟਮੀ ਤਿਥਿ ਨੂੰ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਹੋਈ ਅਸ਼ਟਮੀ ਵਰਤ ਦਾ ਸੰਬੰਧ ਮਾਤਾ ਪਾਰਵਤੀ ਦੇ ਅਹੋਈ ਸਵਰੂਪ ਨਾਲ ਹੈ। ਪੁਰਾਣਾ ਅਨੁਸਾਰ ਇਸ ਦਿਨ ਤੋਂ ਦੀਵਾਲੀ ਦੀ ਸ਼ੁਰੂਆਤ ਹੋ ਜਾਂਦੀ ਹੈ।
ਪਰੰਪਰਾਵਾਂ ਮੁਤਾਬਕ ਅਹੋਈ ਪੂਜਾ ਲਈ ਸ਼ਾਮ ਦੇ ਸਮੇਂ ਘਰ ਦੀ ਉੱਤਰ ਦਿਸ਼ਾ ਦੀ ਕੰਧ 'ਤੇ ਗੇਰੂ ਜਾਂ ਪੀਲੀ ਮਿੱਟੀ ਨਾਲ ਅੱਠ ਕੋਸ਼ਠਕ ਦੀ ਇਕ ਪੁਤਲੀ ਬਣਾਈ ਜਾਂਦੀ ਹੈ। ਉਸੇ ਦੇ ਕੋਲ ਸੇਹ ਅਤੇ ਉਨ੍ਹਾਂ ਦੇ ਬੱਚਿਆਂ ਦੇ ਆਕਾਰ ਬਣਾਏ ਜਾਂਦੇ ਹਨ ਅਤੇ ਵਿਧੀ ਅਨੁਸਾਰ ਇਸ਼ਨਾਨ, ਟਿੱਕਾ ਆਦਿ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਦਾ ਭੋਗ ਲਗਾਇਆ ਜਾਂਦਾ ਹੈ। ਕੁਝ ਲੋਕ ਇਸ ਦਿਨ ਚਾਂਦੀ ਦੀ ਅਹੋਈ ਬਣਵਾ ਕੇ ਵੀ ਪੂਜਾ ਕਰਦੇ ਹਨ। ਇਸ ਦੇ ਨਾਲ ਕੁਝ ਥਾਂਵਾਂ 'ਤੇ ਚਾਂਦੀ ਦੀ ਅਹੋਈ 'ਚ ਦੋ ਮੋਤੀ ਪਾ ਕੇ ਵਿਸ਼ੇਸ਼ ਪੂਜਾ ਕਰਨ ਦੀ ਵੀ ਵਿਧੀ ਹੈ।
ਸ਼ੁੱਭ ਮਹੂਰਤ —
ਅਸ਼ਟਮੀ ਤਰੀਕ ਆਰੰਭ - ਸਵੇਰੇ 7 ਵੱਜ ਕੇ 28 ਮਿੰਟ (8 ਨਵੰਬਰ)
ਅਸ਼ਟਮੀ ਤਰੀਕ ਸਮਾਪਤ - ਸਵੇਰੇ 6 ਵੱਜ ਕੇ 50 ਮਿੰਟ (9 ਨਵੰਬਰ)
ਪੂਜਾ ਦਾ ਸਮਾਂ - ਸ਼ਾਮ 5 ਵੱਜ ਕੇ 26 ਮਿੰਟ ਤੋਂ 6 ਵੱਜ ਕੇ 46 ਮਿੰਟ ਤੱਕ (8 ਨਵੰਬਰ)
ਸਮਾਂ- 1 ਘੰਟਾ 19 ਮਿੰਟ
ਮਾਨਤਾ ਅਨੁਸਾਰ ਅਹੋਈ ਅਸ਼ਟਮੀ ਦੇ ਵਰਤ ਲਈ ਜਨਾਨੀਆਂ/ਬੀਬੀਆਂ ਸਵੇਰੇ ਉੱਠ ਕੇ, ਇਕ ਮਿੱਟੀ ਦੇ ਭਾਂਡੇ ਵਿਚ ਪਾਣੀ ਭਰ ਕੇ ਮਾਤਾ ਅਹੋਈ ਦਾ ਧਿਆਨ ਕਰਕੇ ਆਪਣੇ ਬੱਚਿਆਂ ਦੀ ਸਲਾਮਤੀ ਲਈ ਪੂਜਾ ਕਰਦੀਆਂ ਹਨ। ਇਸ ਦਿਨ ਮਹਿਲਾਵਾਂ ਪੂਰਾ ਦਿਨ ਆਪਣੀ ਸੰਤਾਨ ਲਈ ਬਿਨ੍ਹਾਂ ਕੁਝ ਖਾਦੇ-ਪੀਤੇ ਵਰਤ ਕਰਦੀਆਂ ਹਨ। ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤਾਰਾ ਦੇਖ ਕੇ ਪਾਣੀ ਪੀਂਦੀਆਂ ਹਨ। ਇਸ ਦੇ ਨਾਲ ਹੀ ਕੁਝ ਔਰਤਾਂ ਚੰਦਰਮਾ ਨੂੰ ਦੇਖ ਕੇ ਵਰਤ ਖੋਲ੍ਹਦੀਆਂ ਹਨ।
ਅਹੋਈ ਦੀ ਕਥਾ —
ਕੁਝ ਲੋਕ ਇਕ ਧਾਗੇ 'ਚ ਅਹੋਈ ਅਤੇ ਦੋਵੇਂ ਚਾਂਦੀ ਦੇ ਦਾਣੇ ਪਾਉਂਦੇ ਹਨ। ਇਸ ਤੋਂ ਇਲਾਵਾ ਪੂਜਾ ਲਈ ਘਰ ਦੀ ਉੱਤਰ ਦਿਸ਼ਾ ਜਾਂ ਬ੍ਰਹਮ ਕੇਂਦਰ 'ਚ ਜ਼ਮੀਨ 'ਤੇ ਗੋਬਰ ਅਤੇ ਚਿਕਨੀ ਮਿੱਟੀ ਲੇਪ ਕੇ ਕਲਸ਼ ਦੀ ਸਥਾਪਨਾ ਕੀਤਾ ਜਾਂਦੀ ਹੈ। ਇਸ ਦੇ ਤੁਰੰਤ ਬਾਅਦ ਪਹਿਲਾ ਭਗਵਾਨ ਗਣੇਸ਼ ਜੀ ਦੀ ਪੂਜਾ ਅਤੇ ਬਾਅਦ 'ਚ ਅਹੋਈ ਮਾਤਾ ਦੀ ਪੂਜਾ ਅਤੇ ਉਨ੍ਹਾਂ ਨੂੰ ਦੁੱਧ, ਸ਼ੱਕਰ ਅਤੇ ਚੌਲਾਂ ਦਾ ਭੋਗ ਲਗਾਇਆ ਜਾਂਦਾ ਹੈ।
ਪੂਜਾ —
ਮਹਿਲਾਵਾਂ ਤਾਰਾਂ ਜਾਂ ਫਿਰ ਚੰਦਰਮਾ ਦੇ ਨਿਕਲਣ 'ਤੇ ਮਹਾਦੇਵੀ ਦੀ ਪੂਜਾ ਕਰਨ। ਗਾਂ ਦੇ ਘਿਉ ਵਿਚ ਹਲਦੀ ਮਿਲਾ ਕੇ ਦੀਵਾ ਤਿਆਰ ਕਰਨ, ਚੰਦਨ ਦੀ ਧੂਫ ਕਰਨ। ਦੇਵੀ 'ਤੇ ਰੋਲੀ, ਹਲਦੀ ਅਤੇ ਕੇਸਰ ਚੜ੍ਹਾਉਣ। ਚੌਲਾਂ ਦੀ ਖੀਰ ਦਾ ਭੋਗ ਲਗਾਉਣ। ਪੂਜਾ ਤੋਂ ਬਾਅਦ ਭੋਗ ਕਿਸੇ ਗਰੀਬ ਕੰਨਿਆ ਨੂੰ ਦਾਨ ਦੇਣ ਨਾਲ ਲਾਭ ਮਿਲਦਾ ਹੈ। ਉਥੇ ਹੀ ਜ਼ਿੰਦਗੀ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਮਹਾਦੇਵੀ 'ਤੇ ਫੁਲ ਚੜ੍ਹਾਓ। ਇਸ ਦੇ ਨਾਲ ਕੁਝ ਲੋਕ ਆਪਣੇ ਔਲਾਦ ਦੀ ਤਰੱਕੀ ਲਈ ਦੇਵੀ ਅਹੋਈ 'ਤੇ ਹਲਵਾ-ਪੂਰੀ ਚੜ੍ਹਾ ਕੇ ਗਰੀਬ ਬੱਚਿਆਂ ਵਿਚ ਵੀ ਦਾਨ ਕਰਦੇ ਹਨ।