ਅਹੋਈ ਅਸ਼ਟਮੀ ''ਤੇ ਬਣ ਰਿਹਾ ਅਸ਼ੁੱਭ ਯੋਗ, ਇਨ੍ਹਾਂ ਰਾਸ਼ੀਆਂ ਵਾਲੇ ਲੋਕ ਰਹਿਣ ਸਾਵਧਾਨ
10/11/2025 5:39:08 PM

ਵੈੱਬ ਡੈਸਕ- ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਅਹੋਈ ਅਸ਼ਟਮੀ ਦਾ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਮਾਵਾਂ ਆਪਣੇ ਬੱਚਿਆਂ ਦੀ ਲੰਬੀ ਉਮਰ, ਚੰਗੇ ਭਵਿੱਖ ਅਤੇ ਸੁਖੀ ਜੀਵਨ ਲਈ ਨਿਰਜਲਾ ਵਰਤ ਕਰਦੀਆਂ ਹਨ। ਇਹ ਵਰਤ ਕਾਫੀ ਕਠਿਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸੂਰਜ ਨਿਕਲਣ ਤੋਂ ਲੈ ਕੇ ਸ਼ਾਮ ਤੱਕ ਨਿਰਜਲਾ ਵਰਤ ਰੱਖਿਆ ਜਾਂਦਾ ਹੈ। ਰਾਤ ਨੂੰ ਤਾਰਿਆਂ ਨੂੰ ਅਰਘ ਦੇਣ ਤੋਂ ਬਾਅਦ ਹੀ ਵਰਤ ਦਾ ਪਾਰਣ ਕੀਤਾ ਜਾਂਦਾ ਹੈ। ਇਸ ਵਾਰ 13 ਅਕਤੂਬਰ 2025 (ਸੋਮਵਾਰ) ਨੂੰ ਅਹੋਈ ਅਸ਼ਟਮੀ ਮਨਾਈ ਜਾਵੇਗੀ। ਦ੍ਰਿਕ ਪੰਚਾਂਗ ਅਨੁਸਾਰ, ਇਸ ਦਿਨ ਆਡਲ ਯੋਗ ਅਤੇ ਪਰਿਘ ਯੋਗ ਬਣ ਰਹੇ ਹਨ। ਜਿਨ੍ਹਾਂ ਨੂੰ ਜੋਤਿਸ਼ ਅਨੁਸਾਰ ਅਸ਼ੁੱਭ ਮੰਨਿਆ ਗਿਆ ਹੈ, ਕਿਉਂਕਿ ਇਹ ਜੀਵਨ 'ਚ ਰੁਕਾਵਟਾਂ ਅਤੇ ਤਣਾਅ ਪੈਦਾ ਕਰ ਸਕਦੇ ਹਨ।
ਕਦੋਂ ਰਹੇਗਾ ਆਡਲ ਤੇ ਪਰਿਘ ਯੋਗ:
ਪੰਚਾਂਗ ਮੁਤਾਬਕ, ਸਵੇਰੇ 6:36 ਤੋਂ ਦੁਪਹਿਰ 12:26 ਤੱਕ ਆਡਲ ਯੋਗ ਰਹੇਗਾ, ਜਦਕਿ ਪਰਿਘ ਯੋਗ ਸਵੇਰੇ 8:10 ਵਜੇ ਤੱਕ ਬਣਿਆ ਰਹੇਗਾ। ਇਸ ਦੌਰਾਨ ਤਿੰਨ ਰਾਸ਼ੀਆਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ : ਕਿਉਂ ਰੱਖਿਆ ਜਾਂਦਾ ਹੈ 'ਅਹੋਈ ਅਸ਼ਟਮੀ' ਦਾ ਵਰਤ, ਜਾਣੋ ਇਸ ਨਾਲ ਜੁੜੀਆਂ ਖਾਸ ਗੱਲਾਂ
ਇਨ੍ਹਾਂ 3 ਰਾਸ਼ੀਆਂ ਨੂੰ ਰਹਿਣਾ ਚਾਹੀਦਾ ਸਾਵਧਾਨ
1. ਬ੍ਰਿਖ ਰਾਸ਼ੀ (Taurus)
ਅਹੋਈ ਅਸ਼ਟਮੀ ਦੇ ਦਿਨ ਬਣ ਰਹੇ ਆਡਲ ਤੇ ਪਰਿਘ ਯੋਗ ਬ੍ਰਿਖ ਰਾਸ਼ੀ ਵਾਲਿਆਂ ਲਈ ਥੋੜ੍ਹੇ ਚੁਣੌਤੀਪੂਰਨ ਹੋ ਸਕਦੇ ਹਨ। ਘਰ 'ਚ ਚੱਲ ਰਹੀਆਂ ਤਣਾਵਪੂਰਨ ਸਥਿਤੀਆਂ ਵਧ ਸਕਦੀਆਂ ਹਨ। ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖੋ ਅਤੇ ਨਵੇਂ ਵਾਹਨ ਜਾਂ ਜਾਇਦਾਦ ਦੇ ਸੌਦੇ ਕਰਨ ਤੋਂ ਪਰਹੇਜ਼ ਕਰੋ।
2. ਸਿੰਘ ਰਾਸ਼ੀ (Leo)
ਇਸ ਦਿਨ ਸਿੰਘ ਰਾਸ਼ੀ ਵਾਲਿਆਂ ਨੂੰ ਜਲਦਬਾਜ਼ੀ ਵਿਚ ਫੈਸਲੇ ਲੈਣ ਤੋਂ ਬਚਣਾ ਚਾਹੀਦਾ ਹੈ। ਗਲਤ ਫੈਸਲੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ। ਪਰਿਵਾਰਕ ਜੀਵਨ 'ਚ ਅਸਥਿਰਤਾ ਆ ਸਕਦੀ ਹੈ ਅਤੇ ਆਰਥਿਕ ਤੰਗੀ ਵੀ ਮਹਿਸੂਸ ਹੋ ਸਕਦੀ ਹੈ।
3. ਮੀਨ ਰਾਸ਼ੀ (Pisces)
ਮੀਨ ਰਾਸ਼ੀ ਵਾਲਿਆਂ ਲਈ ਵੀ ਇਹ ਦਿਨ ਕੁਝ ਚਿੰਤਾਜਨਕ ਰਹਿ ਸਕਦਾ ਹੈ। ਔਰਤਾਂ ਤੋਂ ਅਹੋਈ ਅਸ਼ਟਮੀ ਦੇ ਦਿਨ ਕੋਈ ਵੱਡੀ ਗਲਤੀ ਹੋ ਸਕਦੀ ਹੈ, ਜਿਸ ਕਾਰਨ ਕੁਝ ਦਿਨਾਂ ਤੱਕ ਘਰ ਵਾਲਿਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਕੰਮਕਾਜ 'ਚ ਰੁਕਾਵਟਾਂ ਅਤੇ ਮਨ 'ਚ ਬੇਚੈਨੀ ਰਹਿ ਸਕਦੀ ਹੈ। ਬਜ਼ੁਰਗਾਂ ਦੀ ਸਿਹਤ ਉਤਾਰ-ਚੜ੍ਹਾਅ ਵਾਲੀ ਰਹਿ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8