13 ਜਾਂ 14 ਅਕਤੂਬਰ ਕਦੋਂ ਹੈ ਅਹੋਈ ਅਸ਼ਟਮੀ ਦਾ ਵਰਤ? ਜਾਣੋ ਸ਼ੁੱਭ ਮਹੂਰਤ
10/4/2025 12:31:56 PM

ਵੈੱਬ ਡੈਸਕ- ਭਾਰਤੀ ਪੰਚਾਂਗ ਦੇ ਅਨੁਸਾਰ, ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਅਸ਼ਟਮੀ ਤਾਰੀਕ ਨੂੰ ਅਹੋਈ ਅਸ਼ਟਮੀ ਮਨਾਈ ਜਾਂਦੀ ਹੈ। ਇਹ ਦਿਨ ਖ਼ਾਸ ਤੌਰ 'ਤੇ ਭਾਰਤੀ ਹਿੰਦੂ ਔਰਤਾਂ ਲਈ ਮਹੱਤਵਪੂਰਨ ਹੈ। ਇਸ ਦਿਨ ਮਾਵਾਂ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਨਿਰਜਲਾ ਵਰਤ ਰੱਖਦੀਆਂ ਹਨ। ਸ਼ਾਮ ਸਮੇਂ ਤਾਰਿਆਂ ਨੂੰ ਅਰਘ ਦੇ ਕੇ ਇਸ ਵਰਤ ਦਾ ਪਾਰਣ ਕੀਤਾ ਜਾਂਦਾ ਹੈ।
ਅਹੋਈ ਅਸ਼ਟਮੀ 2025 ਦੀ ਤਾਰੀਕ
- ਅਹੋਈ ਅਸ਼ਟਮੀ 2025 ਸੋਮਵਾਰ, 13 ਅਕਤੂਬਰ ਨੂੰ ਹੈ।
- ਸ਼ੁਰੂਆਤ: 13 ਅਕਤੂਬਰ, ਦੁਪਹਿਰ 12:24
- ਸਮਾਪਤੀ: 14 ਅਕਤੂਬਰ, ਸਵੇਰੇ 11:09
ਅਹੋਈ ਅਸ਼ਟਮੀ 2025 ਦਾ ਸ਼ੁੱਭ ਮਹੂਰਤ
- ਅਹੋਈ ਅਸ਼ਟਮੀ ਦੀ ਪੂਜਾ ਕਰਨ ਲਈ ਸਭ ਤੋਂ ਉੱਤਮ ਸਮਾਂ ਸ਼ਾਮ 5:53 ਵਜੇ ਤੋਂ 7:08 ਵਜੇ (1 ਘੰਟਾ 15 ਮਿੰਟ) ਹੈ।
- ਵਰਤ ਪਾਰਣ ਸ਼ਾਮ ਨੂੰ ਤਾਰਿਆਂ ਦੇ ਦਰਸ਼ਨ ਤੋਂ ਸ਼ੁਰੂ ਹੋ ਕੇ 6:28 ਵਜੇ ਹੋਵੇਗਾ।
- ਚੰਦ੍ਰੋਦਯ ਦਾ ਸਮਾਂ ਰਾਤ 11:40 ਵਜੇ ਹੈ। ਕੁਝ ਥਾਵਾਂ 'ਤੇ ਚੰਨ ਨੂੰ ਅਰਘ ਦੇ ਕੇ ਵਰਤ ਖੋਲ੍ਹਣ ਦੀ ਪਰੰਪਰਾ ਹੈ।
ਅਹੋਈ ਦੇਵੀ ਦੀ ਪੂਜਾ ਦਾ ਮਹੱਤਵ
ਅਹੋਈ ਅਸ਼ਟਮੀ ਦੀਵਾਲੀ ਤੋਂ 8 ਦਿਨ ਪਹਿਲਾਂ ਅਤੇ ਕਰਵਾ ਚੌਥ ਤੋਂ 4 ਦਿਨ ਬਾਅਦ ਆਉਂਦੀ ਹੈ। ਕਰਵਾ ਚੌਥ ਦੀ ਹੀ ਤਰ੍ਹਾਂ, ਅਹੋਈ ਅਸ਼ਟਮੀ ਦਾ ਵਰਤ ਵੀ ਨਿਰਜਲਾ ਰੱਖਿਆ ਜਾਂਦਾ ਹੈ। ਕਰਵਾ ਚੌਥ ਦਾ ਵਰਤ ਪਤੀ ਦੀ ਲੰਬੀ ਉਮਰ ਲਈ ਕੀਤਾ ਜਾਂਦਾ ਹੈ ਤਾਂ ਅਹੋਈ ਅਸ਼ਟਮੀ ਸੰਤਾਨ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ। ਸ਼ਾਮ ਦੇ ਸਮੇਂ ਉਹ ਅਹੋਈ ਦੇਵੀ ਦੀ ਪੂਜਾ-ਅਰਚਨਾ ਕਰਦੀਆਂ ਹਨ ਅਤੇ ਕਈ ਥਾਵਾਂ ‘ਤੇ ਤਾਰਿਆਂ ਨੂੰ ਅਰਘ ਦੇ ਕੇ ਵਰਤ ਪੂਰਾ ਕੀਤਾ ਜਾਂਦਾ ਹੈ। ਕਰਵਾ ਚੌਥ ਮਾਨਤਾ ਹੈ ਕਿ ਬੇਔਲਾਦ ਔਰਤਾਂ ਵੱਲੋਂ ਇਸ ਵਰਤ ਨੂੰ ਕਰਨ ਨਾਲ ਮਾਤਾ ਅਹੋਈ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੂੰ ਵੀ ਸੰਤਾਨ ਦਾ ਸੁੱਖ ਪ੍ਰਾਪਤ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8