ਵਾਸਤੂ ਮੁਤਾਬਕ ਲਗਾਓ ਘਰ ''ਚ  ਮਾਂ ਲਕਸ਼ਮੀ ਦੀ ਤਸਵੀਰ, ਨਹੀਂ ਹੋਵੇਗੀ ਪੈਸੇ ਦੀ ਘਾਟ

10/6/2022 4:08:06 PM

ਨਵੀਂ ਦਿੱਲੀ- ਮਾਂ ਲਕਸ਼ਮੀ ਦੀ ਕਿਰਪਾ ਹੋਣਾ ਸਾਡਾ ਪੂਰਾ ਜੀਵਨ ਸਵਾਰ ਦਿੰਦਾ ਹੈ। ਘਰ 'ਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਹਮੇਸ਼ਾ ਬਰਕਤ ਰਹਿੰਦੀ ਹੈ। ਜ਼ਾਹਿਰ ਹੈ ਕਿ ਇਸ ਲਈ ਮਾਂ ਲਕਸ਼ਮੀ ਨੂੰ ਖੁਸ਼ ਕਰਨਾ ਜ਼ਰੂਰੀ ਹੈ। ਵਾਸਤੂ ਸ਼ਾਸਤਰ 'ਚ ਮਾਂ ਲਕਸ਼ਮੀ ਨੂੰ ਖੁਸ਼ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਇਸ ਨਾਲ ਧਨ ਦੀ ਦੇਵੀ ਤੁਹਾਡੇ 'ਤੇ ਕਿਰਪਾ ਕਰਕੇ ਖੂਬ ਧਨ-ਦੌਲਤ ਦੇਵੇਗੀ। 
ਆਓ ਜਾਣਦੇ ਹਾਂ ਕਿ ਲਕਸ਼ਮੀ ਦੀ ਕਿਰਪਾ ਪਾਉਣ ਦਾ ਤਰੀਕਾ...
ਵਾਸਤੂ ਸ਼ਾਸਤਰ 'ਚ ਮਾਂ ਲਕਸ਼ਮੀ ਕਿਰਪਾ ਪਾਉਣ ਦੇ ਕਈ ਤਰੀਕੇ ਦੱਸੇ ਗਏ ਹਨ। ਪਰ ਅੱਜ ਅਸੀਂ ਇਕ ਬਹੁਤ ਹੀ ਸਰਲ ਅਤੇ ਆਸਾਨ ਤਰੀਕਾ ਜਾਣਦੇ ਹਾਂ ਜਿਸ ਨਾਲ ਤੁਹਾਡੀ ਆਮਦਨ ਵਧ ਜਾਵੇਗੀ ਅਤੇ ਤੁਹਾਡੇ ਜੀਵਨ 'ਚੋਂ ਪੈਸਿਆਂ ਨਾਲ ਜੁੜੀ ਸਮੱਸਿਆ ਦੂਰ ਹੋ ਜਾਵੇਗੀ। ਇਸ ਲਈ ਘਰ ਦੀ ਸਹੀ ਦਿਸ਼ਾ 'ਚ ਮਾਂ ਲਕਸ਼ਮੀ ਦੀ ਇਕ ਤਸਵੀਰ ਲਗਾਉਣੀ ਹੋਵੇਗੀ। ਪਰ ਇਹ ਜਾਣ ਲਓ ਕਿ ਮਾਂ ਲਕਸ਼ਮੀ ਦੀ ਸਹੀ ਦਿਸ਼ਾ 'ਚ ਲੱਗੀ ਤਸਵੀਰ ਖਾਸ ਲਾਭ ਪਹੁੰਚਾਉਂਦੀ ਹੈ, ਉਧਰ ਗਲਤ ਦਿਸ਼ਾ 'ਚ ਲੱਗੀ ਤਸਵੀਰ ਨੁਕਸਾਨ ਦਾ ਕਾਰਨ ਵੀ ਬਣਦੀ ਹੈ। ਲਿਹਾਜ਼ਾ ਮਾਂ ਲਕਸ਼ਮੀ ਦੀ ਤਸਵੀਰ ਘਰ 'ਚ ਲਗਾਉਣ ਨੂੰ ਲੈ ਕੇ ਸਹੀ ਦਿਸ਼ਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। 
ਇਹ ਹੈ ਮਾਂ ਲਕਸ਼ਮੀ ਦੀ ਤਸਵੀਰ ਲਗਾਉਣ ਦੀ ਸਹੀ ਦਿਸ਼ਾ
ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਲਕਸ਼ਮੀ ਜੀ ਦੀ ਤਸਵੀਰ ਇਸ ਤਰ੍ਹਾਂ ਲਗਾਉਣੀ ਚਾਹੀਦੀ ਕਿ ਉਸ ਦਾ ਮੂੰਹ ਪੂਰਬ ਵੱਲ ਰਹੇ। ਇਸ ਲਈ ਘਰ 'ਚ ਤਸਵੀਰ ਪੱਛਮੀ ਦਿਸ਼ਾ ਦੀ ਕੰਧ 'ਤੇ ਲਗਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਘਰ 'ਚ ਸਕਾਰਾਤਮਕ ਆਉਂਦੀ ਹੈ, ਘਰ ਦੇ ਲੋਕ ਖੁਸ਼ ਅਤੇ ਸਿਹਤਮੰਦ ਰਹਿੰਦੇ ਹਨ। ਨਾਲ ਹੀ ਉਨ੍ਹਾਂ ਨੂੰ ਹਰ ਕੰਮ 'ਚ ਸਫ਼ਲਤਾ ਮਿਲਦੀ ਹੈ, ਉਨ੍ਹਾਂ ਦੀ ਆਮਦਨ ਵਧਦੀ ਹੈ ਅਤੇ ਘਰ 'ਚ ਹਮੇਸ਼ਾ ਬਰਕਤ ਰਹਿੰਦੀ ਹੈ। ਇਸ ਦੇ ਨਾਲ ਹੀ ਧਿਆਨ ਰੱਖੋ ਕਿ ਮਾਂ ਲਕਸ਼ਮੀ ਦੀ ਕਮਲ ਦੇ ਫੁੱਲ 'ਤੇ ਬੈਠੀ ਹੋਈ ਮੁਦਰਾ ਵਾਲੀ ਤਸਵੀਰ ਲਗਾਓ, ਜਿਸ 'ਚ ਉਹ ਪ੍ਰਸ਼ੰਨ ਮੁਦਰਾ 'ਚ ਆਸ਼ੀਰਵਾਦ ਦੇ ਰਹੀ ਹੋਵੇ। ਤਸਵੀਰ 'ਚ ਜੇਕਰ ਧਨ ਦੀ ਵਰਖਾ ਕਰ ਰਹੇ 2 ਹਾਥੀ ਵੀ ਹੋਣ ਤਾਂ ਬਹੁਤ ਚੰਗਾ ਹੈ। 


Aarti dhillon

Content Editor Aarti dhillon