ਵਾਸਤੂਸ਼ਾਸਤਰ ਮੁਤਾਬਕ ਰਿਹਾਇਸ਼ ਲਈ ਪਲਾਟ ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

5/10/2021 7:48:09 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿਚ ਕੁਝ ਅਜਿਹੇ ਉਪਾਅ ਦੱਸੇ ਗਏ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਘਰ ਵਿਚ ਖ਼ੁਸ਼ਹਾਲੀ ਲਿਆ ਸਕਦੇ ਹੋ। ਵਾਸਤੂ ਸ਼ਾਸਤਰ ਵੀ ਇੱਕ ਪ੍ਰਕਾਰ ਦਾ ਜੋਤਿਸ਼ ਗਿਆਨ ਹੀ ਹੈ। ਇਹ ਸਾਨੂੰ ਸਹੀ ਦਿਸ਼ਾ ਦੇ ਗਿਆਨ ਦੇ ਨਾਲ ਮਕਾਨ ਨਿਰਮਾਣ ਸਬੰਧੀ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ ਬਾਰੇ ਜਾਣਕਾਰੀ ਦਿੰਦਾ ਹੈ। ਇਹ ਪਰਿਵਾਰਕ ਕਲਹ, ਦੁੱਖ, ਰੋਗਾਂ ਤੋਂ ਮੁਕਤੀ ਦਿਵਾਉਣ ਲਈ ਮੁਢਲੇ ਗਿਆਨ ਬਾਰੇ ਜਾਣੂ ਕਰਵਾਉਂਦਾ ਹੈ। ਅਸੀਂ ਭਵਨ ਨਿਰਮਾਣ ਜਾਂ ਕਾਰੋਬਾਰ ਲਈ ਜ਼ਮੀਨ ਖਰੀਦਦੇ ਹਾਂ ਪਰ ਕਦੇ-ਕਦੇ ਉਹ ਜ਼ਮੀਨ ਪਰਿਵਾਰ ਦੇ ਮੈਂਬਰਾਂ ਲਈ ਸਮੇਂ-ਸਮੇਂ 'ਤੇ ਸਮੱਸਿਆ ਖੜ੍ਹੀ ਕਰਦਾ ਹੈ। ਇਸ ਲਈ ਬਾਅਦ ਵਿਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਨ੍ਹਾਂ ਮੁਸ਼ਕਲ ਹਾਲਾਤ ਨਾਲ ਨਜਿੱਠਣ ਲਈ ਵਾਸਤੂ ਸ਼ਾਸਤਰ ਕੁਝ ਉਪਾਅ ਦੱਸਦਾ ਹੈ ਜਿਸ ਦੀ ਸਹਾਇਤਾ ਨਾਲ ਵਿਅਕਤੀ ਇਨ੍ਹਾਂ ਮੁਸ਼ਕਲ ਪਰਸਥਿਤੀਆਂ ਤੋਂ ਛੁਟਕਾਰਾ ਪਾ ਸਕਦਾ ਹੈ। 

ਪਲਾਟ ਖ਼ਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 

  • ਪਲਾਟ ਖ਼ਰੀਦਣ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾ ਲਓ ਕਿ ਉਸ ਦੇ ਆਸ-ਪਾਸ ਗੰਦਾ ਨਾਲਾ, ਸਮਸ਼ਾਨ ਘਾਟ, ਕਬਰਸਤਾਨ ਆਦਿ ਨਾ ਹੋਵੇ।
  • ਪਲਾਟ ਦੇ ਨੇੜੇ ਤੇੜੇ ਕੋਈ ਪੁਰਾਣਾ ਖੰਡਰ ਜਾਂ ਪੁਰਾਣਾ ਖੂਹ ਵੀ ਨਹੀਂ ਹੋਣਾ ਚਾਹੀਦਾ। 
  • ਜਿੱਥੇ ਤੱਕ ਹੋ ਦੱਖਣੀ ਮੁੱਖੀ ਪਾਲਟ ਲੈਣ ਤੋਂ ਬੱਚਣਾ ਚਾਹੀਦਾ ਹੈ।
  • ਪਲਾਟ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦਾ ਮੇਨ ਗੇਟ ਉੱਤਰ ਜਾਂ ਪੂਰਬ ਦਿਸ਼ਾ ਵਿਚ ਹੋਣਾ ਚਾਹੀਦਾ ਹੈ।
  • ਪਲਾਟ ਦੇ ਸਾਹਮਣੇ ਖੁੱਲ੍ਹਾ ਸਥਾਨ ਜਾਂ ਬਾਗ ਹੋਵੇ ਤਾਂ ਬਿਹਤਰ ਹੁੰਦਾ ਹੈ।
  • ਪਲਾਟ ਨੀਵੇਂ ਸਥਾਨ 'ਤੇ ਨਹੀਂ ਹੋਣਾ ਚਾਹੀਦਾ। ਇਸ ਨਾਲ ਬਰਸਾਤ ਦੇ ਦਿਨਾਂ ਵਿਚ ਘਰ ਦੇ ਆਸ-ਪਾਸ ਪਾਣੀ ਇੱਕਠਾ ਹੋਣ ਨਾਲ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਘਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਦਾ ਹੈ।

ਇਹ ਵੀ ਪੜ੍ਹੋ : ਜਾਣੋ ਅਕਸ਼ੈ ਤ੍ਰਿਤੀਆ 'ਤੇ ਅੰਮ੍ਰਿਤ ਚੌਘੜੀਆ ਦਾ ਕਦੋਂ ਹੈ ਮਹੂਰਤ ਤੇ ਗੋਲਡ ਖਰੀਦਣ ਦਾ ਸ਼ੁੱਭ ਸਮਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ  ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur