ਵਾਸਤੂ ਮੁਤਾਬਕ ਸਿਰਹਾਣੇ ਹੇਠ ਕਦੇ ਨਾ ਰੱਖੋ ਇਹ ਚੀਜ਼ਾਂ, ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼
2/14/2023 5:54:54 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਮੌਜੂਦ ਹਰ ਚੀਜ਼ ਦੀ ਆਪਣੀ ਊਰਜਾ ਹੁੰਦੀ ਹੈ ਅਤੇ ਉਸ ਦਾ ਪ੍ਰਭਾਵ ਆਲੇ-ਦੁਆਲੇ ਦੇ ਵਾਤਾਵਰਣ 'ਤੇ ਪੈਂਦਾ ਹੈ। ਜੇਕਰ ਇਨ੍ਹਾਂ ਚੀਜ਼ਾਂ ਤੋਂ ਨਕਾਰਾਤਮਕ ਊਰਜਾ ਨਿਕਲਦੀ ਹੈ ਤਾਂ ਇਸ ਨਾਲ ਕਈ ਤਰ੍ਹਾਂ ਦੇ ਵਾਸਤੂ ਦੋਸ਼ ਪੈਦਾ ਹੁੰਦੇ ਹਨ। ਅਜਿਹੀਆਂ ਕੁਝ ਗਲਤੀਆਂ ਕਾਰਨ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਵਿਅਕਤੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ, ਉਹ ਗਰੀਬ ਹੋ ਸਕਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਸੌਂਦੇ ਸਮੇਂ ਸਿਰਹਾਣੇ ਦੇ ਹੇਠਾਂ ਕੁਝ ਚੀਜ਼ਾਂ ਰੱਖਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਜੀਵਨ 'ਚ ਗਰੀਬੀ ਆ ਜਾਂਦੀ ਹੈ।
ਇਹ ਵੀ ਪੜ੍ਹੋ-ਆਇਲ ਇੰਡੀਆ ਨੇ ਦਸੰਬਰ ਤਿਮਾਰੀ 'ਚ ਕਮਾਇਆ 1,746 ਕਰੋੜ ਰੁਪਏ ਦਾ ਸਭ ਤੋਂ ਵਧ ਲਾਭ
ਸਿਰਹਾਣੇ ਦੇ ਹੇਠਾਂ ਕਦੇ ਨਾ ਰੱਖੋ ਇਹ ਚੀਜ਼ਾਂ...
ਪਰਸ : ਵਾਸਤੂ ਸ਼ਾਸਤਰ ਦੇ ਅਨੁਸਾਰ ਕਦੇ ਵੀ ਸਿਰਹਾਣੇ ਦੇ ਹੇਠਾਂ ਪਰਸ ਰੱਖ ਕੇ ਨਹੀਂ ਸੌਣਾ ਚਾਹੀਦਾ। ਪਰਸ 'ਚ ਪੈਸੇ ਰੱਖੇ ਜਾਂਦੇ ਹਨ ਅਤੇ ਇਸ ਦਾ ਸਬੰਧ ਧਨ ਦੀ ਦੇਵੀ ਲਕਸ਼ਮੀ ਨਾਲ ਹੁੰਦਾ ਹੈ। ਮਾਂ ਲਕਸ਼ਮੀ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਲਈ ਪੈਸਿਆਂ ਨੂੰ ਤਿਜੋਰੀ 'ਚ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਪਰਸ ਨੂੰ ਸਿਰਹਾਣੇ ਦੇ ਹੇਠਾਂ ਰੱਖਣ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਸਕਦੀ ਹੈ ਅਤੇ ਤੁਹਾਨੂੰ ਪੈਸੇ ਦੀ ਕਮੀ ਹੋ ਸਕਦੀ ਹੈ।
ਇਹ ਵੀ ਪੜ੍ਹੋ-ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ
ਘੜੀ : ਵਾਸਤੂ ਅਨੁਸਾਰ ਸਿਰਹਾਣੇ ਦੇ ਹੇਠਾਂ ਘੜੀ ਰੱਖ ਕੇ ਨਹੀਂ ਸੌਣਾ ਚਾਹੀਦਾ। ਸਿਰਹਾਣੇ ਦੇ ਹੇਠਾਂ ਘੜੀ ਰੱਖ ਕੇ ਸੌਣ ਨਾਲ ਨੀਂਦ ਨਹੀਂ ਆਉਂਦੀ ਹੈ। ਨਾਲ ਹੀ ਇਲੈਕਟ੍ਰਾਨਿਕ ਘੜੀ ਤੋਂ ਨਿਕਲਣ ਵਾਲੀਆਂ ਤਰੰਗਾਂ ਦਾ ਵਿਅਕਤੀ ਦੇ ਮਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਕਮਰੇ 'ਚ ਨਕਾਰਾਤਮਕ ਊਰਜਾ ਦਾ ਪ੍ਰਵਾਹ ਵੀ ਵਧਦਾ ਹੈ। ਇਸ ਲਈ ਕਦੇ ਵੀ ਸੌਂਦੇ ਸਮੇਂ ਸਿਰਹਾਣੇ ਦੇ ਹੇਠਾਂ, ਸਗੋਂ ਸਿਰਹਾਣੇ ਵੱਲ ਵੀ ਘੜੀ ਰੱਖਣ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ
ਕਿਤਾਬਾਂ : ਸਿਰਹਾਣੇ ਦੇ ਹੇਠਾਂ ਕਦੇ ਵੀ ਕਿਤਾਬਾਂ ਨੂੰ ਨਹੀਂ ਰੱਖਣਾ ਚਾਹੀਦਾ। ਕਈ ਲੋਕ ਪੜ੍ਹਦੇ ਹੋਏ ਸਿਰਹਾਣੇ ਹੇਠਾਂ ਕਿਤਾਬਾਂ ਰੱਖਦੇ ਹਨ ਇਸ ਨਾਲ ਨਕਾਰਾਤਮਕ ਊਰਜਾ ਵਧ ਜਾਂਦੀ ਹੈ। ਇਸ ਨਾਲ ਸੌਂਦੇ ਸਮੇਂ ਮਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਬੁਧ ਗ੍ਰਹਿ ਗੁੱਸੇ ਹੋ ਜਾਂਦਾ ਹੈ ਅਤੇ ਇਸ ਦਾ ਕਰੀਅਰ-ਕਾਰੋਬਾਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।