ਵਾਸਤੂ ਮੁਤਾਬਕ ਅੱਜ ਹੀ ਸੁਧਾਰੋ ਆਪਣੀਆਂ ਇਹ ਆਦਤਾਂ ਨਹੀਂ ਤਾਂ ਹੋ ਸਕਦੀ ਆਰਥਿਕ ਤੰਗੀ

10/29/2022 10:09:47 AM

ਨਵੀਂ ਦਿੱਲੀ-ਵਾਸਤੂ ਸ਼ਾਸਤਰਾਂ ਵਿਚ ਮਨੁੱਖੀ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਦਾ ਵਰਣਨ ਕੀਤਾ ਗਿਆ ਹੈ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਇਸ ਵਿੱਚ ਦੱਸੀਆਂ ਨੀਤੀਆਂ ਨੂੰ ਅਪਣਾ ਲੈਂਦਾ ਹੈ, ਉਹ ਸਮਾਜ ਵਿੱਚ ਇੱਕ ਚੰਗੇ ਕਿਰਦਾਰ ਵਜੋਂ ਸਾਹਮਣੇ ਆਉਂਦਾ ਹੈ। ਤਾਂ ਦੂਜੇ ਪਾਸੇ ਜੋਤਿਸ਼ ਵਿਗਿਆਨ ਨੇ ਵੀ ਕਈ ਅਜਿਹੀਆਂ ਚੀਜ਼ਾਂ ਬਾਰੇ ਦੱਸਿਆ ਹੈ, ਜੋ ਮਨੁੱਖੀ ਜੀਵਨ ਨਾਲ ਸਬੰਧਤ ਹਨ। ਅੱਜ ਅਸੀਂ ਤੁਹਾਨੂੰ ਸ਼ਾਸਤਰਾਂ ਵਿੱਚ ਦੱਸੀਆਂ ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਹਰ ਕਿਸੇ ਨੂੰ ਜਾਣੂ ਹੋਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਜੋ ਲੋਕ ਇਨ੍ਹਾਂ ਆਦਤਾਂ ਦਾ ਧਿਆਨ ਨਹੀਂ ਰੱਖਦੇ, ਉਨ੍ਹਾਂ ਨੂੰ ਜ਼ਿੰਦਗੀ 'ਚ ਮਾਂ ਲਕਸ਼ਮੀ ਦਾ ਨਹੀਂ ਸਗੋਂ ਅਲਕਸ਼ਮੀ ਦਾ ਸਹਾਰਾ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਆਦਤਾਂ ਹਨ, ਜਿਨ੍ਹਾਂ ਨੂੰ ਅਪਣਾਉਣ ਨਾਲ ਘਰ ਦੀ ਧਨ, ਦੌਲਤ, ਜਾਇਦਾਦ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ।
ਨਹੁੰ ਚਬਾਉਂਦੇ ਰਹਿਣ ਦੀ ਆਦਤ
ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਨਹੁੰ ਚਬਾਉਂਦੇ ਰਹਿਣ ਦੀ ਆਦਤ ਹੁੰਦੀ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਇਹ ਕੰਮ ਚੰਗਾ ਨਹੀਂ ਮੰਨਿਆ ਜਾਂਦਾ। ਕਿਹਾ ਜਾਂਦਾ ਹੈ ਕਿ ਮੈਡੀਕਲ ਦੇ ਮੁਤਾਬਕ ਅਜਿਹਾ ਕਰਨ ਨਾਲ ਨਹੁੰ 'ਚ ਮੌਜੂਦ ਬੈਕਟੀਰੀਆ ਸਰੀਰ ਦੇ ਅੰਦਰ ਚਲੇ ਜਾਂਦੇ ਹਨ। ਜੋ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ। ਦੂਜੇ ਪਾਸੇ ਜੋਤਸ਼ੀ ਮੁਤਾਬਕ ਅਜਿਹਾ ਕਰਨ ਨਾਲ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਕਮਜ਼ੋਰ ਹੁੰਦੀ ਹੈ। ਜਿਸ ਦੇ ਸਿੱਟੇ ਵਜੋਂ ਵਿਅਕਤੀ ਨੂੰ ਨੌਕਰੀ-ਕਾਰੋਬਾਰ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਿਅਕਤੀ ਦੀ ਇੱਜ਼ਤ ਵਿੱਚ ਵੀ ਕਮੀ ਆਉਂਦੀ ਹੈ।
ਪੈਰ ਹਿਲਾਉਣਾ
ਕੁਝ ਲੋਕਾਂ ਨੂੰ ਬੈਠਣ ਵੇਲੇ ਲੱਤਾਂ ਹਿਲਾਉਣ ਦੀ ਆਦਤ ਹੁੰਦੀ ਹੈ, ਜਿਸ ਕਾਰਨ ਉਹ ਜਿੱਥੇ ਵੀ ਬੈਠਦੇ ਹਨ, ਇਸ ਆਦਤ ਕਾਰਨ ਪੈਰ ਹਿਲਾਉਣ ਲੱਗ ਪੈਂਦੇ ਹਨ ਪਰ ਧਾਰਮਿਕ ਅਤੇ ਜੋਤਿਸ਼ ਸ਼ਾਸਤਰ ਅਨੁਸਾਰ ਅਜਿਹਾ ਕਰਨਾ ਅਸ਼ੁੱਭ ਹੈ। ਇਸ ਕਾਰਨ ਮਾਂ ਲਕਸ਼ਮੀ ਵਿਅਕਤੀ ਦੇ ਘਰੋਂ ਚਲੀ ਜਾਂਦੀ ਹੈ। ਇੰਨਾ ਹੀ ਨਹੀਂ ਇਸ ਦੇ ਪ੍ਰਭਾਵ ਕਾਰਨ ਵਿਅਕਤੀ ਕਰਜ਼ੇ ਵਿੱਚ ਵੀ ਡੁੱਬਣ ਲੱਗਦਾ ਹੈ।
ਪੈਰ ਘੜੀਸ ਕੇ ਚਲਣਾ
ਦੇਖਿਆ ਗਿਆ ਹੈ ਕਿ ਕੁਝ ਲੋਕਾਂ ਨੂੰ ਪੈਦਲ ਚੱਲਣ ਵੇਲੇ ਪੈਰ ਘਸੀਟਣ ਦੀ ਆਦਤ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨਾ ਵਿਆਹੁਤਾ ਜੀਵਨ ਲਈ ਚੰਗਾ ਨਹੀਂ ਹੁੰਦਾ ਹੈ। ਅਜਿਹਾ ਕਰਨ ਨਾਲ ਵਿਆਹੁਤਾ ਜੀਵਨ ਵਿੱਚ ਮਿਠਾਸ ਨਹੀਂ ਆਉਂਦੀ ਸਗੋਂ ਕੁੜੱਤਣ ਪੈਦਾ ਹੁੰਦੀ ਹੈ। ਅਜਿਹਾ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਕੋਈ ਨਾ ਕੋਈ ਸਮੱਸਿਆ ਆਉਂਦੀ ਰਹਿੰਦੀ ਹੈ।
ਖਿੱਲਰੀ ਹੋਏ ਰਸੋਈ
ਉਪਰੋਕਤ ਜਾਣਕਾਰੀ ਤੋਂ ਇਲਾਵਾ ਖਿੱਲਰੀ ਹੋਈ ਰਸੋਈ ਵੀ ਚੰਗੀ ਨਹੀਂ ਹੁੰਦੀ ਹੈ। ਕੁਝ ਔਰਤਾਂ ਆਦਿ ਦੀ ਇਹ ਆਦਤ ਹੁੰਦੀ ਹੈ ਕਿ ਉਹ ਆਪਣੀ ਰਸੋਈ ਨੂੰ ਬਹੁਤ ਸਾਫ਼-ਸੁਥਰਾ ਰੱਖਦੀਆਂ ਹਨ, ਜਦਕਿ ਕੁਝ ਔਰਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਰਸੋਈ ਦਾ ਸਮਾਨ ਹਰ ਸਮੇਂ ਫੈਲਿਆ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪੈਸੇ ਦਾ ਬੇਲੋੜਾ ਖਰਚ ਵਧਦਾ ਹੈ ਅਤੇ ਮਾਂ ਲਕਸ਼ਮੀ ਦੁਖੀ ਹੋ ਜਾਂਦੀ ਹੈ। ਇਸ ਲਈ ਖਾਣਾ ਬਣਾਉਣ ਤੋਂ ਬਾਅਦ ਭਾਂਡਿਆਂ, ਗੈਸ ਦੇ ਨਾਲ-ਨਾਲ ਪੂਰੀ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon