ਵਾਸਤੂ ਮੁਤਾਬਕ ਤੋਹਫ਼ੇ 'ਚ ਭੁੱਲ ਕੇ ਨਾ ਦਿਓ ਇਹ ਚੀਜ਼ਾਂ, ਕਿਸਮਤ 'ਤੇ ਪੈਂਦਾ ਮਾੜਾ ਅਸਰ

1/29/2023 3:26:35 PM

ਨਵੀਂ ਦਿੱਲੀ- ਦੇਸ਼-ਦੁਨੀਆ 'ਚ ਤੋਹਫ਼ੇ ਦੇਣ ਦਾ ਚਲਣ ਸਦੀਆਂ ਪੁਰਾਣਾ ਹੈ। ਅਸੀਂ ਜੋ ਵੀ ਤੋਹਫ਼ਾ ਦੂਜੇ ਵਿਅਕਤੀ ਨੂੰ ਦਿੰਦੇ ਹਾਂ, ਉਸ ਦਾ ਖ਼ਾਸ ਮਹੱਤਵ ਹੁੰਦਾ ਹੈ। ਕਈ ਲੋਕ ਤੋਹਫ਼ੇ ਦੇਣ ਲਈ ਬਹੁਤ ਸੋਚ-ਵਿਚਾਰ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕਿਸੇ ਨੂੰ ਮਿਲੇ ਤੋਹਫ਼ੇ ਨੂੰ ਊਰਜਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਤੁਹਾਡੇ ਦੁਆਰਾ ਦਿੱਤਾ ਗਿਆ ਤੋਹਫ਼ਾ ਵਾਸਤੂ ਅਤੇ ਤੁਹਾਡੇ ਦੋਸਤ ਦੀ ਕਿਸਮਤ 'ਤੇ ਆਪਣਾ ਪ੍ਰਭਾਵ ਦਿਖਾਉਂਦਾ ਹੈ। ਵਾਸਤੂ ਮਾਹਰਾਂ ਅਨੁਸਾਰ ਤੋਹਫ਼ੇ ਦੇਣ ਨਾਲ ਦੋ ਵਿਅਕਤੀਆਂ ਦਾ ਰਿਸ਼ਤਾ ਮਜ਼ਬੂਤ ​​ਹੁੰਦਾ ਹੈ ਪਰ ਇਸ ਦੇ ਨਾਲ ਹੀ ਉਹ ਚਿਤਾਵਨੀ ਵੀ ਦਿੰਦੇ ਹਨ ਕਿ ਕੁਝ ਤੋਹਫ਼ੇ ਗ਼ਲਤੀ ਨਾਲ ਵੀ ਕਿਸੇ ਨੂੰ ਨਹੀਂ ਦੇਣੇ ਚਾਹੀਦੇ। ਨਹੀਂ ਤਾਂ ਇਸ ਕਾਰਨ ਚੰਗੇ ਜੀਵਨ 'ਚ ਭੂਚਾਲ ਆ ਜਾਂਦਾ ਹੈ ਅਤੇ ਹੌਲੀ-ਹੌਲੀ ਉਹ ਪਤਨ ਵੱਲ ਜਾਂਦਾ ਹੈ।
ਕਿਹੜੇ ਹਨ ਉਹ ਤੋਹਫ਼ੇ?
1. ਵਾਸਤੂ ਸ਼ਾਸਤਰ 'ਚ ਕਿਹਾ ਗਿਆ ਹੈ ਕਿ ਕਿਸੇ ਨੂੰ ਚਾਕੂ, ਤਲਵਾਰ ਜਾਂ ਤਿੱਖੀ ਵਸਤੂ ਤੋਹਫ਼ੇ 'ਚ ਨਹੀਂ ਦੇਣੀ ਚਾਹੀਦੀ। ਅਜਿਹਾ ਕਰਨ ਨਾਲ ਤੁਹਾਡਾ ਦੋਸਤਾਨਾ ਰਿਸ਼ਤਾ ਖਰਾਬ ਹੋ ਜਾਂਦਾ ਹੈ ਅਤੇ ਰਿਸ਼ਤਾ 'ਚ ਖਟਾਸ ਆ ਜਾਂਦੀ ਹੈ। ਇਸ ਦੇ ਇਲਾਵਾ ਤੁਹਾਡੇ ਦੋਸਤ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਉਸ ਦੇ ਪਰਿਵਾਰ 'ਚ ਕਲੇਸ਼ ਵਧਣ ਲੱਗਦਾ ਹੈ।
2. ਘੜੀ ਦੀ ਵਰਤੋਂ ਸਾਰੇ ਲੋਕ ਸਮਾਂ ਦੇਖਣ ਲਈ ਕਰਦੇ ਹਨ। ਤੁਹਾਡੇ ਚੰਗੇ ਅਤੇ ਮਾੜੇ ਦੋਵੇਂ ਸਮੇਂ ਇਸ ਨਾਲ ਜੁੜੇ ਹੋਏ ਹਨ। ਵਾਸਤੂ ਮਾਹਰਾਂ ਦਾ ਕਹਿਣਾ ਹੈ ਕਿ ਘੜੀ ਕਿਸੇ ਨੂੰ ਤੋਹਫ਼ੇ ਵਜੋਂ ਨਾ ਦਿੱਤੀ ਜਾਵੇ, ਨਹੀਂ ਤਾਂ ਤੁਹਾਡੀ ਕਿਸਮਤ ਤੁਹਾਡੇ ਨਾਲ ਨਾਰਾਜ਼ ਹੋ ਜਾਂਦੀ ਹੈ ਪਰ ਜਦੋਂ ਤੁਸੀਂ ਕਿਸੇ ਨੂੰ ਬੰਦ ਘੜੀ ਗਿਫ਼ਟ ਕਰਦੇ ਹੋ ਤਾਂ ਸਾਹਮਣੇ ਵਾਲੇ ਦਾ ਸਮਾਂ ਖ਼ਰਾਬ ਹੋ ਜਾਂਦਾ ਹੈ।
3. ਕਈ ਲੋਕ ਆਪਣੇ ਘਰਾਂ 'ਚ ਫਿਸ਼ ਐਕੁਏਰੀਅਮ ਰੱਖਣ ਦੇ ਸ਼ੌਕੀਨ ਹੁੰਦੇ ਹਨ। ਦੱਸ ਦਈਏ ਕਿ ਘਰ 'ਚ ਐਕੁਏਰੀਅਮ ਨੂੰ ਸਹੀ ਦਿਸ਼ਾ 'ਚ ਰੱਖਣਾ ਵਾਸਤੂ ਦੇ ਹਿਸਾਬ ਨਾਲ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਪਰ ਜਦੋਂ ਗਿਫ਼ਟ ਦੇਣ ਦੀ ਗੱਲ ਆਉਂਦੀ ਹੈ ਤਾਂ ਫਿਸ਼ ਐਕੁਏਰੀਅਮ ਨੂੰ ਕਿਸੇ ਨੂੰ ਵੀ ਤੋਹਫ਼ੇ 'ਚ ਨਹੀਂ ਦੇਣਾ ਚਾਹੀਦਾ। ਸ਼ਾਸਤਰਾਂ ਦੇ ਮਾਹਰ ਦੱਸਦੇ ਹਨ ਕਿ ਫਿਸ਼ ਐਕੁਏਰੀਅਮ ਦੇਣ ਨਾਲ ਘਰ ਦੀ ਚੰਗੀ ਕਿਸਮਤ ਕਿਤੇ ਗੁਆਚ ਜਾਂਦੀ ਹੈ ਅਤੇ ਤੁਹਾਨੂੰ ਕੰਗਾਲੀ ਦਾ ਮੂੰਹ ਦੇਖਣਾ ਪੈਂਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon