ਵਾਸਤੂ ਮੁਤਾਬਕ ਲਗਾਓ ਘਰ ''ਚ ਗਣੇਸ਼ ਜੀ ਦੀ ਮੂਰਤੀ ਜਾਂ ਚਿੱਤਰ, ਨਹੀਂ ਹੋਵੇਗੀ ਆਰਥਿਕ ਤੰਗੀ

9/10/2022 6:21:51 PM

ਨਵੀਂ ਦਿੱਲੀ- ਹਿੰਦੂ ਧਰਮ 'ਚ ਭਗਵਾਨ ਗਣੇਸ਼ ਜੀ ਦੀ ਪੂਜਾ ਸਭ ਦੇਵੀ-ਦੇਵਤਿਆਂ ਤੋਂ ਪਹਿਲਾਂ ਕੀਤੀ ਜਾਂਦੀ ਹੈ। ਇਸ ਲਈ ਕਿਸੇ ਵੀ ਮਾਂਗਲਿਕ ਅਤੇ ਸ਼ੁੱਭ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਸਭ ਦੁੱਖ ਅਤੇ ਮੁਸ਼ਕਿਲਾਂ ਖਤਮ ਹੋ ਜਾਂਦੀਆਂ ਹਨ। ਧਾਰਮਿਕ ਮਾਨਤਾ ਹੈ ਕਿ ਜਿਥੇ ਭਗਵਾਨ ਗਣੇਸ਼ ਦਾ ਵਾਸ ਹੁੰਦਾ ਹੈ, ਉਥੇ ਰਿਧੀ- ਸਿੱਧੀ, ਸ਼ੁੱਭ ਅਤੇ ਲਾਭ ਦਾ ਵਾਸ ਵੀ ਹੁੰਦਾ ਹੈ। ਵਾਸਤੂ ਅਨੁਸਾਰ ਵੀ ਘਰ 'ਚ ਭਗਵਾਨ ਗਣੇਸ਼ ਜੀ ਦੀ ਮੂਰਤੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਗਣੇਸ਼ ਜੀ ਦੀ ਮੂਰਤੀ ਰੱਖਣ ਦੇ ਸੰਬੰਧ 'ਚ ਵੀ ਕੁਝ ਨਿਯਮ ਦੱਸੇ ਗਏ ਹਨ। ਵਾਸਤੂ ਅਨੁਸਾਰ ਗਣੇਸ਼ ਜੀ ਜੀ ਮੂਰਤੀ ਘਰ 'ਚ ਰੱਖਦੇ ਸਮੇਂ ਜੇਕਰ ਕੁਝ ਗੱਲਾਂ ਨੂੰ ਧਿਆਨ 'ਚ ਨਾ ਰੱਖਿਆ ਜਾਵੇ ਤਾਂ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚਲੋਂ ਜਾਣਦੇ ਹਾਂ ਕਿ ਗਣੇਸ਼ ਜੀ ਦੀ ਮੂਰਤੀ ਜਾਂ ਚਿੱਤਰ ਘਰ 'ਚ ਰੱਖਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦੈ...
ਗਣੇਸ਼ ਜੀ ਦੀ ਪ੍ਰਤਿਮਾ ਰੱਖਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 
ਵਾਸਤੂ ਅਨੁਸਾਰ ਜੇਕਰ ਘਰ 'ਚ ਭਗਵਾਨ ਗਣੇਸ਼ ਜੀ ਦੇ ਦੋ ਤੋਂ ਜ਼ਿਆਦਾ ਚਿੱਤਰ ਰੱਖਦੇ ਹੋ ਤਾਂ ਉਨ੍ਹਾਂ ਨੂੰ ਇਕ ਸਥਾਨ 'ਤੇ ਨਾ ਰੱਖੋ। 
ਵਾਸਤੂ ਅਨੁਸਾਰ ਭਗਵਾਨ ਗਣੇਸ਼ ਜੀ ਦੀ ਅਜਿਹੀ ਪ੍ਰਤਿਮਾ ਨਹੀਂ ਲਿਆਉਣੀ ਚਾਹੀਦੀ, ਜਿਸ 'ਚ ਉਨ੍ਹਾਂ ਦੀ ਸੁੰਡ ਸੱਜੇ ਪਾਸੇ ਹੋਵੇ, ਕਿਉਂਕਿ ਸੱਜੇ ਪਾਸੇ ਦੀ ਸੁੰਡ ਵਾਲੇ ਗਣਪਤੀ ਜੀ ਦੀ ਪੂਜਾ ਦੇ ਵਿਸ਼ੇਸ਼ ਨਿਯਮ ਹੁੰਦੇ ਹਨ। 
ਘਰ ਦੇ ਮੁੱਖ ਦਰਵਾਜ਼ੇ 'ਚ ਗਣੇਸ਼ ਜੀ ਦਾ ਚਿੱਤਰ ਲਗਾਉਣ ਨਾਲ ਘਰ 'ਚ ਸਕਾਰਾਤਮਕਤਾ ਆਉਂਦੀ ਹੈ, ਪਰ ਧਿਆਨ ਰੱਖੋ ਕਿ ਪ੍ਰਤਿਮਾ ਨੂੰ ਇਸ ਪਾਸੇ ਲਗਾਓ ਕਿ ਗਣੇਸ਼ ਜੀ ਵੀ ਪਿੱਠ ਬਾਹਰ ਵੱਲ ਹੋਵੇ। 
ਕਿਹਾ ਜਾਂਦਾ ਹੈ ਕਿ ਘਰ ਦੇ ਪੂਜਾ ਸਥਾਨ 'ਚ ਜੇਕਰ ਗਣੇਸ਼ ਜੀ ਦੀ ਪ੍ਰਤਿਮਾ ਰੱਖੀ ਹੈ ਤਾਂ ਉਹ ਜ਼ਿਆਦਾ ਵੱਡੀ ਨਹੀ ਹੋਣੀ ਚਾਹੀਦੀ। ਘਰ 'ਚ ਹਮੇਸ਼ਾ ਛੋਟੀ ਪ੍ਰਤਿਮਾ ਹੀ ਰੱਖਣੀ ਚਾਹੀਦੀ ਹੈ।
ਘਰ ਦੇ ਲਿਵਿੰਗ ਰੂਮ 'ਚ ਭੁੱਲ ਕੇ ਵੀ ਗਣੇਸ਼ ਜੀ ਦਾ ਚਿੱਤਰ ਨਹੀਂ ਲਗਾਉਣਾ ਚਾਹੀਦਾ ਅਤੇ ਨਾਲ ਹੀ ਕਦੇ ਪੌੜੀਆਂ ਦੇ ਹੇਠਾਂ ਵਾਲੇ ਸਥਾਨ 'ਤੇ ਵੀ ਗਣੇਸ਼ ਜੀ ਨਹੀਂ ਰੱਖਣੇ ਚਾਹੀਦੇ। 
ਜੇਕਰ ਤੁਹਾਡੇ ਘਰ 'ਚ ਗਣੇਸ਼ ਜੀ ਦਾ ਚਿੱਤਰ ਹੈ ਤਾਂ ਨਿਯਮਿਤ ਰੂਪ ਨਾਲ ਅਗਰਬੱਤੀ ਜਾਂ ਦੀਪਕ ਜ਼ਰੂਰ ਜਲਾਉਣਾ ਚਾਹੀਦਾ ਹੈ। ਵਾਸਤੂ ਅਨੁਸਾਰ ਇਸ ਨਾਲ ਘਰ ਦਾ ਵਾਤਾਵਰਣ ਸਕਾਰਾਤਮਕ ਬਣਿਆ ਰਹਿੰਦਾ ਹੈ। 


Aarti dhillon

Content Editor Aarti dhillon