ਵਾਸਤੂ ਮੁਤਾਬਕ ਘਰ 'ਚ ਨਾ ਲਗਾਓ ਇਹ ਪੌਦੇ, ਆਉਣਗੀਆਂ ਮੁਸ਼ਕਲਾਂ
2/12/2023 10:49:51 AM
ਨਵੀਂ ਦਿੱਲੀ- ਵਾਸਤੂ ਅਨੁਸਾਰ ਘਰ ਵਿਚ ਲੱਗੇ ਹੋਏ ਰੁੱਖ ਅਤੇ ਪੌਦਿਆਂ ਦਾ ਸਬੰਧ ਘਰ ਦੀ ਖੁਸ਼ਹਾਲੀ ਨਾਲ ਹੁੰਦਾ ਹੈ। ਜੇ ਦਰੱਖਤ ਅਤੇ ਪੌਦੇ ਸਹੀ ਦਿਸ਼ਾ ਵਿਚ ਲਗਾਏ ਜਾਂਦੇ ਹਨ, ਤਾਂ ਉਹ ਪਰਿਵਾਰ ਵਿਚ ਖੁਸ਼ਹਾਲੀ ਲਿਆਉਂਦੇ ਹਨ। ਦੂਜੇ ਪਾਸੇ ਗਲਤ ਦਿਸ਼ਾਵਾਂ ਵਿਚ ਲੱਗੇ ਪੌਦੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਬਣਦੇ ਹਨ। ਵਾਸਤੂ ਮੁਤਾਬਕ ਘਰ ਦੇ ਵਿਹੜੇ ਵਿਚ ਜਾਂ ਘਰ ਦੇ ਆਸ ਪਾਸ ਕੁਝ ਪੌਦੇ ਲਗਾਉਣ ਦੀ ਮਨਾਹੀ ਹੈ।
1. ਕੋਈ ਵੀ ਰੁੱਖ ਜਿਸ ਦੇ ਕੰਡੇ ਹੋਣਗੇ ਉਹ ਘਰ ਦੇ ਵਿਹੜੇ ਵਿਚ ਨਹੀਂ ਲਗਾਉਣੇ ਚਾਹੀਦੇ ਹਨ। ਕੰਡੇਦਾਰ ਪੌਦੇ ਘਰ ਵਿਚ ਨਕਾਰਾਤਮਕਤਾ ਲਿਆਉਂਦੇ ਹਨ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅਜਿਹੇ ਬੂਟੇ ਲਗਾਉਣ ਨਾਲ ਘਰ ਵਿਚ ਦੁੱਖ ਅਤੇ ਵਿੱਤੀ ਸੰਕਟ ਵਧਦਾ ਹੈ।
ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਕਰਨਗੇ UP 'ਚ 75 ਹਜ਼ਾਰ ਕਰੋੜ ਦਾ ਨਿਵੇਸ਼, 1 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
2. ਇਮਲੀ ਦਾ ਰੁੱਖ ਵੀ ਕਦੇ ਘਰ ਵਿਚ ਨਹੀਂ ਲਗਾਉਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਇਮਲੀ ਦਾ ਰੁੱਖ ਲਗਾਉਣ ਨਾਲ ਘਰ ਵਿੱਚ ਬਿਮਾਰੀਆਂ ਲੱਗਦੀਆਂ ਹਨ। ਇਸ ਤੋਂ ਇਲਾਵਾ ਆਪਸੀ ਸਬੰਧਾਂ ਵਿਚ ਵੀ ਖਟਾਸ ਆਉਂਦੀ ਹੈ, ਜਿਸ ਕਾਰਨ ਘਰ ਦਾ ਵਾਤਾਵਰਣ ਖਰਾਬ ਹੋ ਜਾਂਦਾ ਹੈ। ਇਸ ਦੇ ਨਾਲ ਹੀ ਨਕਾਰਾਤਮਕ ਤਾਕਤਾਂ ਦੁਆਰਾ ਪ੍ਰਭਾਵਿਤ ਹੋਣ ਦਾ ਡਰ ਰਹਿੰਦਾ ਹੈ।
ਇਹ ਵੀ ਪੜ੍ਹੋ- LIC ਦਾ ਵੱਡਾ ਐਲਾਨ-ਅਡਾਨੀ ਗਰੁੱਪ 'ਚ ਨਹੀਂ ਘਟਾਉਣਗੇ ਨਿਵੇਸ਼, ਲੈਂਦੇ ਰਹਿਣਗੇ ਯੋਜਨਾਵਾਂ ਦੀ ਜਾਣਕਾਰੀ
3. ਹਾਲਾਂਕਿ ਪੀਪਲ ਦੇ ਦਰੱਖਤ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ, ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪਰ ਇਸ ਦਾ ਪੌਦਾ ਕਦੇ ਵੀ ਘਰ ਦੇ ਅੰਦਰ ਜਾਂ ਬਾਹਰਲੇ ਫਾਟਕ ਦੇ ਦੁਆਲੇ ਨਹੀਂ ਲਗਾਉਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਪੈਸੇ ਦਾ ਨੁਕਸਾਨ ਹੁੰਦਾ ਹੈ। ਹਾਲਾਂਕਿ ਇਸਦਾ ਵਿਗਿਆਨਕ ਕਾਰਨ ਇਹ ਹੈ ਕਿ ਪੀਪਲ ਦੀਆਂ ਜੜ੍ਹਾਂ ਦੂਰੋਂ ਫੈਲਦੀਆਂ ਹਨ, ਇਸ ਲਈ ਉਹ ਘਰ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਜੇ ਤੁਹਾਡੇ ਘਰ ਵਿਚ ਪੀਪਲ ਦਾ ਪੌਦਾ ਉੱਗਦਾ ਹੈ, ਤਾਂ ਇਸ ਨੂੰ ਜੜੋਂ ਉਖਾੜ ਕੇ ਮੰਦਰ ਦੇ ਨੇੜੇ ਜਾਂ ਕਿਸੇ ਪਵਿੱਤਰ ਸਥਾਨ ਵਿਚ ਲਗਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਭਾਰਤ ਦੇ 40,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ 'ਚ ਰੁਕਾਵਟ ਹੈ ਤਸਕਰੀ : ਰਿਪੋਰਟ
4. ਬਹੁਤ ਸਾਰੇ ਲੋਕ ਮਦਾਰ ਦਾ ਪੌਦਾ ਘਰ ਵਿਚ ਲਗਾਉਂਦੇ ਹਨ, ਪਰ ਵਾਸਤੂ ਅਨੁਸਾਰ ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮਦਾਰ ਸਮੇਤ ਕੋਈ ਵੀ ਅਜਿਹਾ ਪੌਦਾ, ਜੋ ਦੁੱਧ ਪੈਦਾ ਕਰਦਾ ਹੈ ਉਸ ਨੂੰ ਘਰ ਦੇ ਅੰਦਰ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਨਕਾਰਾਤਮਕਤਾ ਆਉਂਦੀ ਹੈ।
5. ਖਜੂਰ ਦਾ ਦਰੱਖਤ ਘਰ ਦੀ ਸੁੰਦਰਤਾ ਨੂੰ ਜ਼ਰੂਰ ਵਧਾਉਂਦਾ ਹੈ, ਪਰ ਇਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਵਾਸਤੂ ਅਨੁਸਾਰ ਇਸ ਨੂੰ ਲਗਾਉਣ ਨਾਲ ਘਰ ਦੇ ਮੈਂਬਰਾਂ ਦੀ ਤਰੱਕੀ ਰੁਕ ਜਾਂਦੀ ਹੈ ਅਤੇ ਪਰਿਵਾਰ ਵਿੱਚ ਵਿੱਤੀ ਸੰਕਟ ਪੈਦਾ ਹੁੰਦਾ ਹੈ।
ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।