ਵਾਸਤੂ ਮੁਤਾਬਕ ਬਿਸਤਰੇ ਹੇਠ ਭੁੱਲ ਕੇ ਨਾ ਰੱਖੋ ਇਹ ਚੀਜ਼ਾਂ, ਪਾਉਂਦੀਆਂ ਨੇ ਸਿਹਤ ''ਤੇ ਮਾੜਾ ਅਸਰ
2/1/2024 11:31:58 AM
ਨਵੀਂ ਦਿੱਲੀ- ਅੱਜ-ਕੱਲ੍ਹ ਲੋਕ ਡੱਬੇ(ਬਾਕਸ) ਵਾਲੇ ਬਿਸਤਰੇ ਦੀ ਵਰਤੋਂ ਕਰਦੇ ਹਨ। ਇਹ ਦੇਖਣ ਨੂੰ ਚੰਗੇ ਲੱਗਦੇ ਹਨ ਅਤੇ ਨਾਲ ਹੀ ਇਸ ਵਿੱਚ ਬਹੁਤ ਸਾਰਾ ਸਮਾਨ ਸੰਭਾਲਿਆ ਜਾ ਸਕਦਾ ਹੈ। ਪਰ ਵਾਸਤੂ ਅਨੁਸਾਰ ਕੁਝ ਚੀਜ਼ਾਂ ਨੂੰ ਬਿਸਤਰੇ ਦੇ ਹੇਠਾਂ ਜਾਂ ਥੱਲ੍ਹੇ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਕਾਰਨ ਪੈਦਾ ਹੋਏ ਵਾਸਤੂ ਨੁਕਸ ਦਾ ਪਰਿਵਾਰ ਦੇ ਮੈਂਬਰਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਬੈੱਡ ਦੇ ਹੇਠਾਂ ਅਤੇ ਅੰਦਰ ਕਿਹੜੀਆਂ ਚੀਜ਼ਾਂ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਲੈਕਟ੍ਰਾਨਿਕ ਸਾਮਾਨ
ਜੇਕਰ ਤੁਸੀਂ ਆਪਣੇ ਬਿਸਤਰੇ ਦੇ ਹੇਠਾਂ ਇਲੈਕਟ੍ਰਾਨਿਕ ਚੀਜ਼ਾਂ ਰੱਖੀਆਂ ਹਨ, ਤਾਂ ਉਨ੍ਹਾਂ ਨੂੰ ਤੁਰੰਤ ਹਟਾ ਦਿਓ। ਵਾਸਤੂ ਅਨੁਸਾਰ ਇਸ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ। ਇਸ ਨਾਲ ਘਰ ਦੇ ਮੈਂਬਰਾਂ ਦੀ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਉਨਿੰਦਰੇ(ਇਨਸੌਮਨੀਆ) ਦੀ ਸਮੱਸਿਆ ਹੋ ਸਕਦੀ ਹੈ।
ਕੱਪੜੇ ਦਾ ਬੰਡਲ
ਕਈ ਲੋਕ ਡੱਬੇ ਵਾਲੇ ਬਿਸਤਰੇ ਵਿਚ ਫਟੇ ਹੋਏ ਕੱਪੜਿਆਂ ਦਾ ਬੰਡਲ ਰੱਖਦੇ ਹਨ। ਪਰ ਵਾਸਤੂ ਅਨੁਸਾਰ ਅਜਿਹਾ ਕਰਨਾ ਅਸ਼ੁਭ ਹੈ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਫੈਲਦੀ ਹੈ। ਇਸ ਤੋਂ ਇਲਾਵਾ ਘਰ ਵਿੱਚ ਤਣਾਅ, ਪਰੇਸ਼ਾਨੀਆਂ ਅਤੇ ਆਰਥਿਕ ਤੰਗੀ ਹੋ ਸਕਦੀ ਹੈ।
ਜੰਗਾਲ ਲੱਗਾ ਲੋਹਾ
ਜੰਗ ਲੱਗੇ ਹੋਏ ਲੋਹੇ ਨੂੰ ਕਦੇ ਵੀ ਬਿਸਤਰੇ ਦੇ ਹੇਠਾਂ ਨਹੀਂ ਰੱਖਣਾ ਚਾਹੀਦਾ। ਇਸ ਨਾਲ ਘਰ ਵਿੱਚ ਵਾਸਤੂ ਨੁਕਸ ਪੈਦਾ ਹੋ ਸਕਦੇ ਹਨ। ਇਸ ਦੇ ਨਾਲ ਹੀ ਵਿੱਤੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਲਾਸਟਿਕ ਦੀਆਂ ਚੀਜ਼ਾਂ
ਬੈੱਡ ਦੇ ਹੇਠਾਂ ਪਲਾਸਟਿਕ ਦੀਆਂ ਚੀਜ਼ਾਂ ਰੱਖਣ ਨਾਲ ਵਾਸਤੂ ਦੋਸ਼ ਪੈਦਾ ਹੋ ਸਕਦੇ ਹਨ।
ਝਾੜੂ
ਜੇਕਰ ਤੁਸੀਂ ਪਲੰਘ ਦੇ ਹੇਠਾਂ ਝਾੜੂ ਰੱਖਿਆ ਹੈ ਤਾਂ ਆਪਣੀ ਇਸ ਆਦਤ ਨੂੰ ਸੁਧਾਰੋ। ਵਾਸਤੂ ਅਨੁਸਾਰ ਇਸ ਨਾਲ ਮਨ ਅਤੇ ਦਿਮਾਗ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਸਿਹਤ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਜੁੱਤੀ, ਸ਼ੀਸ਼ਾ ਅਤੇ ਤੇਲ
ਕਈ ਲੋਕ ਜੁੱਤੀਆਂ ਅਤੇ ਚੱਪਲਾਂ ਨੂੰ ਸੰਭਾਲਣ ਲਈ ਉਨ੍ਹਾਂ ਨੂੰ ਬਿਸਤਰੇ ਦੇ ਹੇਠਾਂ ਰੱਖਦੇ ਹਨ। ਪਰ ਅਜਿਹਾ ਕਰਨ ਨਾਲ ਕਮਰੇ ਅਤੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਬਿਸਤਰੇ ਦੇ ਹੇਠਾਂ ਸ਼ੀਸ਼ਾ ਅਤੇ ਤੇਲ ਰੱਖਣਾ ਵਾਸਤੂ ਅਨੁਸਾਰ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਨੂੰ ਕਦੇ ਵੀ ਬੈੱਡ ਦੇ ਹੇਠਾਂ ਨਹੀਂ ਰੱਖਣਾ ਚਾਹੀਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।