ਵਾਸਤੂ ਮੁਤਾਬਕ ਘਰ ''ਚ ਮੌਜੂਦ ਇਹ ਚੀਜ਼ਾਂ ਬਣਦੀਆਂ ਹਨ ਗਰੀਬੀ ਦਾ ਕਾਰਨ
3/29/2022 4:09:17 PM
ਜਲੰਧਰ (ਬਿਊਰੋ)- ਵਾਸਤੂ ਵਿਗਿਆਨੀਆਂ ਮੁਤਾਬਕ ਘਰ 'ਚ ਲਕਸ਼ਮੀ ਦੀ ਕਿਰਪਾ ਪਾਉਣ ਲਈ ਵਿਅਕਤੀ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਮੁਤਾਬਕ ਜ਼ਿਆਦਾਤਰ ਘਰਾਂ 'ਚ ਗਰੀਬੀ ਦਾ ਕਾਰਨ ਉਨ੍ਹਾਂ ਦੇ ਘਰਾਂ 'ਚ ਮੌਜੂਦ ਵਾਸਤੂ ਦੋਸ਼ ਹੁੰਦੇ ਹਨ। ਜੇ ਤੁਹਾਡੇ ਘਰ 'ਚ ਕੁਝ ਅਜਿਹੇ ਵਾਸਤੂ ਦੋਸ਼ ਹਨ, ਜਿਨ੍ਹਾਂ ਨੂੰ ਤੁਸੀਂ ਪਛਾਣ ਨਹੀਂ ਸਕਦੇ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਸਫਲਤਾ 'ਚ ਆ ਰਹੀ ਰੁਕਾਵਟ ਨੂੰ ਦੂਰ ਕਰਨਗੇ। ਵਾਸਤੂ ਜੋਤਿਸ਼ ਮੁਤਾਬਕ ਜੇ ਘਰ 'ਚ ਨੈਗੇਟਿਵ ਐਨਰਜੀ ਰਹਿੰਦੀ ਹੈ ਤਾਂ ਧਨ ਅਤੇ ਸੁੱਖ-ਸਮਰਿੱਧੀ ਨਹੀਂ ਟਿੱਕਦੇ। ਮਕੜੀ ਦਾ ਜਾਲਾ ਵਾਸਤੂ 'ਚ ਨਕਾਰਾਤਮਕਤਾ ਫੈਲਾਉਣ ਦਾ ਮੁੱਖ ਕਾਰਨ ਮੰਨਿਆ ਗਿਆ ਹੈ। ਜਿਸ ਘਰ 'ਚ ਸਫਾਈ ਨਹੀਂ ਹੁੰਦੀ ਅਤੇ ਮਕੜੀ ਦਾ ਜਾਲਾ ਹੁੰਦਾ ਹੈ ਉਸ ਘਰ 'ਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ ਜਿਵੇਂ
ਘਰ 'ਚ ਸਾਫ-ਸਫਾਈ
ਜਿਸ ਘਰ 'ਚ ਸਾਫ-ਸਫਾਈ ਸਹੀ ਤਰੀਕਿਆਂ ਨਾਲ ਨਹੀਂ ਹੁੰਦੀ, ਉਸ ਥਾਂ 'ਤੇ ਦੇਵੀ ਲਕਸ਼ਮੀ ਦੀ ਕ੍ਰਿਪਾ ਨਹੀਂ ਹੁੰਦੀ। ਸਾਫ਼ -ਸਫ਼ਾਈ ਨਾ ਹੋਣ ਕਾਰਨ ਘਰ ’ਚ ਹਰ ਸਮੇਂ ਪੈਸਿਆਂ ਦੀ ਪ੍ਰੇਸ਼ਾਨੀ ਬਣੀ ਰਹਿੰਦੀ ਹੈ।
ਮਕੜੀ ਦੇ ਜਾਲੇ
ਜਿਸ ਘਰ 'ਚ ਮਕੜੀ ਦੇ ਜਾਲੇ ਹੁੰਦੇ ਹਨ ਉੱਥੇ ਨਕਾਰਾਤਮਕ ਊਰਜਾ ਵਾਸ ਕਰਦੀ ਹੈ ਅਤੇ ਇਸ ਦਾ ਮਾੜਾ ਅਸਰ ਘਰ ਦੇ ਮੈਂਬਰਾਂ ਦੀ ਸਿਹਤ 'ਤੇ ਵੀ ਪੈਂਦਾ ਹੈ। ਮਕੜੀ ਦੇ ਜਾਲੇ ਲੱਗਣ ਕਾਰਨ ਲੋਕਾਂ ਦਾ ਸੁਭਾਅ ਚਿੜਚਿੜਾ ਹੋਣ ਲੱਗਦਾ ਹੈ। ਉੱਥੇ ਰਹਿਣ ਵਾਲੇ ਲੋਕ ਹਰ ਸਮੇਂ ਕਿਸੇ ਨਾ ਕਿਸੇ ਮੁਸ਼ਕਿਲ 'ਚ ਰਹਿੰਦੇ ਹਨ।
ਉੱਤਰ-ਪੂਰਬ ਦਿਸ਼ਾ ’ਚ ਭਾਰੀ ਸਾਮਾਨ ਜਾਂ ਗੰਦਗੀ
ਵਾਸਤੂ ਅਨੁਸਾਰ ਘਰ ਦੀ ਉੱਤਰ-ਪੂਰਬ ਦਿਸ਼ਾ ਨੂੰ ਧਨ ਆਗਮਨ ਦੀ ਦਿਸ਼ਾ ਮੰਨੀ ਗਈ ਹੈ। ਇਸ ਦਿਸ਼ਾ 'ਚ ਭਾਰੀ ਸਾਮਾਨ ਜਾਂ ਗੰਦਗੀ ਹੋਣ ਨਾਲ ਧਨ ਸੰਬੰਧੀ ਹਾਨੀ ਹੁੰਦੀ ਹੈ ਅਤੇ ਘਰ 'ਚ ਪੈਸਾ ਨਹੀਂ ਟਿਕ ਪਾਉਂਦਾ।
ਉੱਤਰ-ਪੱਛਮ ਦਿਸ਼ਾ 'ਚ ਨਾ ਹੋਵੇ ਹਨ੍ਹੇਰਾ
ਉੱਤਰ-ਪੱਛਮ ਦਿਸ਼ਾ 'ਚ ਹਨ੍ਹੇਰਾ ਨਹੀਂ ਹੋਣਾ ਚਾਹੀਦਾ। ਇਸ ਦਿਸ਼ਾ ਦਾ ਸਿੱਧਾ ਸੰਬੰਧ ਪੈਸਿਆਂ ਨਾਲ ਹੁੰਦਾ ਹੈ। ਘਰ ਦੇ ਇਸ ਕੋਨੇ 'ਚ ਹਨ੍ਹੇਰਾ ਹੋਣ ਨਾਲ ਲਕਸ਼ਮੀ ਘਰ 'ਚੋਂ ਚਲੀ ਜਾਂਦੀ ਹੈ।
ਦੱਖਣ ਦਿਸ਼ਾ 'ਚ ਤਿਜੌਰੀ ਜਾਂ ਦਰਵਾਜ਼ਾ ਕਦੇ ਨਾ ਰੱਖੋ
ਵਾਸਤੂ ਮੁਤਾਬਕ ਦੱਖਣ ਨੂੰ ਯਮਰਾਜ ਦੀ ਦਿਸ਼ਾ ਮੰਨਿਆ ਗਿਆ ਹੈ। ਇਸ ਦਿਸ਼ਾ 'ਚ ਤਿਜੌਰੀ ਜਾਂ ਦਰਵਾਜ਼ਾ ਹੋਣ ਨਾਲ ਦੋਸ਼ ਪੈਦਾ ਹੋਣ ਲੱਗਦਾ ਹੈ। ਅਜਿਹਾ ਹੋਣ ਨਾਲ ਉਸ ਘਰ 'ਚ ਲਕਸ਼ਮੀ ਨਹੀਂ ਰਹਿੰਦੀ।
ਉੱਤਰ-ਪੂਰਬ ਦਿਸ਼ਾ 'ਚ ਨਾ ਬਣਾਓ ਰਸੋਈ
ਉੱਤਰ-ਪੂਰਬ ਦਿਸ਼ਾ 'ਚ ਕਿਚਨ ਹੋਣ ਨਾਲ ਘਰ ਦੀ ਆਰਥਿਕ ਸਥਿਤੀ ਗੜਬੜਾ ਜਾਂਦੀ ਹੈ। ਇਸ ਦੇ ਨਾਲ ਹੀ ਘਰ 'ਚ ਬੀਮਾਰੀਆਂ 'ਤੇ ਪੈਸਾ ਖਰਚ ਹੋਣ ਲੱਗਦਾ ਹੈ।