ਵਾਸਤੂ ਮੁਤਾਬਕ ਘਰ ''ਚ ਇਨ੍ਹਾਂ ਚੀਜ਼ਾਂ ਦਾ ਹੋਣਾ ਕਰ ਦਿੰਦਾ ਹੈ ਕੰਗਾਲ

1/17/2023 8:22:45 PM

ਨਵੀਂ ਦਿੱਲੀ- ਕੁਝ ਲੋਕ ਪੈਸਾ ਤਾਂ ਕਮਾਉਂਦੇ ਹਨ ਪਰ ਉਨ੍ਹਾਂ ਦੇ ਕੋਲ ਲਕਸ਼ਮੀ ਜੀ ਨਹੀਂ ਰੁਕਦੀ। ਉਹ ਹਰ ਵੇਲੇ ਤੰਗ ਰਹਿੰਦੇ ਹਨ। ਕਈ ਵਾਰ ਤਾਂ ਉਹ ਗਰੀਬੀ ਦੀ ਕਗਾਰ 'ਤੇ ਵੀ ਪਹੁੰਚ ਜਾਂਦੇ ਹਨ। ਇਸ ਦੇ ਪਿੱਛੇ ਦਾ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਕਈ ਵਾਰ ਅਸੀਂ ਘਰ 'ਚ ਅਣਜਾਣੇ 'ਚ ਅਜਿਹੇ ਕੰਮ ਕਰ ਰਹੇ ਹੁੰਦੇ ਹਾਂ, ਜਿਨ੍ਹਾਂ ਨੂੰ ਵਾਸਤੂ ਦੇ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ। ਵਾਸਤੂ ਦੀਆਂ ਇਨ੍ਹਾਂ ਗੱਲਾਂ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ ਤਾਂ ਜੋ ਗਲਤੀ ਨਾਲ ਵੀ ਕੋਈ ਗਲਤੀ ਨਾ ਹੋਵੇ ਅਤੇ ਤੁਸੀਂ ਗਰੀਬੀ ਵੱਲ ਨਾ ਵਧੋ।
ਘਰ 'ਚ ਕਦੇ ਨਾ ਕਰੋ ਇਹ ਚੀਜ਼ਾਂ
ਪਾਣੀ ਦੀ ਬਰਬਾਦੀ ਕਰ ਦੇਵੇਗੀ ਕੰਗਾਲ 

ਜੇਕਰ ਤੁਹਾਡੇ ਘਰ 'ਚ ਪਾਣੀ ਦੀ ਬਰਬਾਦੀ ਹੁੰਦੀ ਹੈ ਤਾਂ ਇਹ ਅਸ਼ੁਭ ਹੈ। ਅਜਿਹਾ ਹੋਣਾ ਤੁਹਾਨੂੰ ਕੰਗਾਲ ਬਣਾ ਸਕਦਾ ਹੈ। ਪਾਣੀ ਨੂੰ ਕਦੇ ਵੀ ਬਰਬਾਦ ਨਹੀਂ ਹੋਣ ਦੇਣਾ ਚਾਹੀਦਾ। ਜਿੰਨੇ ਪਾਣੀ ਦੀ ਲੋੜ ਹੈ, ਉਸ ਅਨੁਸਾਰ ਹੀ ਖਰਚ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਘਰ 'ਚ ਕੋਈ ਟੂਟੀ ਲੀਕ ਹੁੰਦੀ ਹੈ ਜਾਂ ਇਹ ਠੀਕ ਤਰ੍ਹਾਂ ਬੰਦ ਨਹੀਂ ਹੁੰਦੀ ਹੈ ਤਾਂ ਕਿਸੇ ਮਕੈਨਿਕ ਨੂੰ ਬੁਲਾ ਕੇ ਉਸ ਨੂੰ ਤੁਰੰਤ ਠੀਕ ਕਰਵਾਓ। ਜੇਕਰ ਅਜਿਹਾ ਜਾਰੀ ਰਿਹਾ ਤਾਂ ਇਹ ਤੁਹਾਡੇ ਲਈ ਵਿੱਤੀ ਸੰਕਟ ਲਿਆ ਸਕਦਾ ਹੈ।
ਘਰ 'ਚ ਨਾ ਰੱਖੋ ਟੁੱਟੇ ਹੋਏ ਭਾਂਡੇ 
ਘਰ ਦੇ ਅੰਦਰ ਟੁੱਟੇ ਹੋਏ ਭਾਂਡਿਆਂ ਨੂੰ ਰੱਖਣਾ ਅਸ਼ੁਭ ਹੈ। ਵਾਸਤੂ ਸ਼ਾਸਤਰ 'ਚ ਇਸ ਦੇ ਬਾਰੇ 'ਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਘਰ 'ਚ ਟੁੱਟੇ ਭਾਂਡੇ ਰੱਖਣ ਦੀ ਮਨਾਹੀ ਹੈ। ਜੇਕਰ ਤੁਸੀਂ ਆਪਣੇ ਘਰ 'ਚ ਟੁੱਟੇ ਭਾਂਡੇ ਰੱਖਦੇ ਹੋ, ਤਾਂ ਇਹ ਆਰਥਿਕ ਸੰਕਟ ਨੂੰ ਬੁਲਾਉਣ ਦੇ ਬਰਾਬਰ ਹੈ। ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਘਰ 'ਚ ਰੱਖੇ ਟੁੱਟੇ ਭਾਂਡਿਆਂ ਨੂੰ ਤੁਰੰਤ ਬਾਹਰ ਸੁੱਟ ਦਿਓ।
ਗਲਤ ਆਮਦਨੀ ਪਵੇਗੀ ਭਾਰੀ 
ਜੇਕਰ ਤੁਸੀਂ ਆਪਣੇ ਘਰ 'ਚ ਗਲਤ ਕੰਮਾਂ ਨਾਲ ਹੋਈ ਆਮਦਨੀ ਰੱਖਦੇ ਹੋ ਤਾਂ ਇਹ ਤੁਹਾਡੇ ਲਈ ਘਾਤਕ ਸਾਬਤ ਹੋ ਸਕਦੀ ਹੈ। ਗਲਤ ਤਰੀਕੇ ਨਾਲ ਕਮਾਇਆ ਗਿਆ ਪੈਸਾ ਗਰੀਬੀ ਦਾ ਕਾਰਨ ਬਣ ਸਕਦਾ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon