ਵਾਸਤੂ ਦੇ ਨਿਯਮਾਂ ਅਨੁਸਾਰ ਕਰਵਾਓ ਰਸੋਈ ''ਚ ਰੰਗ, ਘਰ ''ਚ ਆਵੇਗੀ ਖੁਸ਼ਹਾਲੀ
1/23/2023 3:23:01 PM
ਨਵੀਂ ਦਿੱਲੀ - ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਘਰ ਦੇ ਅੰਦਰ ਰੱਖੀ ਹਰ ਚੀਜ਼ ਦਾ ਸਾਡੇ ਜੀਵਨ 'ਤੇ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਰਸੋਈ ਨੂੰ ਵਾਸਤੂ ਅਨੁਸਾਰ ਰੰਗ ਕਰਨਾ ਤੁਹਾਡੀ ਜ਼ਿੰਦਗੀ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
ਵਾਸਤੂ ਸ਼ਾਸਤਰ ਦੇ ਮਾਹਿਰਾਂ ਅਨੁਸਾਰ ਰਸੋਈ ਵਿਚ ਕੁਝ ਖਾਸ ਰੰਗਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ, ਜਿਸ ਨਾਲ ਘਰ ਦੇ ਲੋਕ ਸਿਹਤਮੰਦ ਰਹਿਣ ਦੇ ਨਾਲ-ਨਾਲ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹੇ।
ਇਹ ਵੀ ਪੜ੍ਹੋ : Vastu Tips : ਮੰਦਰ 'ਚ ਨਾ ਰੱਖੋ ਇਸ ਧਾਤੂ ਦੀ ਮੂਰਤੀ , ਨਹੀਂ ਤਾਂ ਘਰ 'ਚ ਵਧ ਜਾਵੇਗੀ Negativity
ਸੰਤਰੀ ਰੰਗ
ਰਸੋਈ ਵਿੱਚ ਇਸ ਰੰਗ ਦੀ ਚੋਣ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਆ ਸਕਦੀ ਹੈ। ਇਸ ਰੰਗ ਦੀ ਵਰਤੋਂ ਨਾਲ ਪਰਿਵਾਰ ਵਿਚ ਆਪਸੀ ਰਿਸ਼ਤਿਆਂ ਵਿਚ ਮਿਠਾਸ ਆਉਂਦੀ ਹੈ।
ਚਿੱਟਾ ਰੰਗ
ਵਾਸਤੂ ਅਨੁਸਾਰ, ਚਿੱਟਾ ਰੰਗ ਸ਼ੁੱਧਤਾ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਹੈ ਅਤੇ ਇਹ ਸਫਾਈ ਅਤੇ ਰੋਸ਼ਨੀ ਨਾਲ ਵੀ ਜੁੜਿਆ ਹੋਇਆ ਹੈ। ਇਹ ਰੰਗ ਘਰ ਵਿੱਚ ਸਕਾਰਾਤਮਕ ਊਰਜਾ ਫੈਲਾਉਂਦਾ ਹੈ।
ਹਰਾ ਰੰਗ
ਵਾਸਤੂ ਅਨੁਸਾਰ ਹਰੇ ਨੂੰ ਉਮੀਦ ਅਤੇ ਸਦਭਾਵਨਾ ਦਾ ਰੰਗ ਮੰਨਿਆ ਜਾਂਦਾ ਹੈ। ਇਹ ਰੰਗ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਤੁਹਾਨੂੰ ਰਸੋਈ ਵਿੱਚ ਇਸ ਰੰਗ ਦੀ ਵਰਤੋਂ ਕਰਨ ਬਾਰੇ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Vastu Tips : ਨਹੀਂ ਟਿਕਦਾ ਪੈਸਾ ਤਾਂ ਘਰ 'ਚ ਲਗਾਓ ਇਹ ਬੂਟਾ, ਚੁੰਬਕ ਵਾਂਗ ਖਿੱਚਿਆ ਆਵੇਗਾ ਧਨ!
ਪੀਲਾ ਰੰਗ
ਵਾਸਤੂ ਸ਼ਾਸਤਰ ਵਿੱਚ, ਇਸ ਰੰਗ ਨੂੰ ਊਰਜਾ, ਤਾਜ਼ਗੀ ਅਤੇ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕ ਮਾਹੌਲ ਬਣਿਆ ਰਹਿੰਦਾ ਹੈ। ਇਹ ਰੰਗ ਘਰ ਵਿੱਚ ਖੁਸ਼ਹਾਲੀ ਲਿਆਉਂਦਾ ਹੈ।
ਗੁਲਾਬੀ ਰੰਗ
ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਗੁਲਾਬੀ ਰੰਗ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰਸੋਈ ਵਿਚ ਇਸ ਦੀ ਵਰਤੋਂ ਨਾਲ ਇਕਸੁਰਤਾ ਬਣੀ ਰਹਿੰਦੀ ਹੈ।
ਚਾਕਲੇਟੀ ਭੂਰਾ ਰੰਗ
ਵਾਸਤੂ ਅਨੁਸਾਰ ਇਹ ਰੰਗ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸਦੀ ਵਰਤੋਂ ਨਾਲ ਰਸੋਈ ਵਿੱਚ ਸਕਾਰਾਤਮਕਤਾ ਦੀ ਭਾਵਨਾ ਆਉਂਦੀ ਹੈ। ਰਸੋਈ ਵਿਚ ਭੂਰਾ ਟੋਨ(Brown Touch) ਦੱਖਣ-ਪੱਛਮ ਵਾਲੀ ਕੰਧ ਲਈ ਸੰਪੂਰਨ ਸਹੀ ਹੈ।
ਇਹ ਵੀ ਪੜ੍ਹੋ : Vastu Tips : ਬਾਥਰੂਮ 'ਚ ਲਟਕੀ ਤਸਵੀਰ ਬਣ ਸਕਦੀ ਹੈ ਕੰਗਾਲੀ ਦਾ ਕਾਰਨ, ਪਾਣੀ ਵਾਂਗ ਵਹਿ ਜਾਵੇਗਾ ਪੈਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।