ਫੇਂਗਸ਼ੂਈ ਮੁਤਾਬਕ ਘਰ ''ਚ ਰੱਖੋ ਲਾਫਿੰਗ ਬੁੱਧਾ, ਆਵੇਗੀ ਖੁਸ਼ਹਾਲੀ
12/23/2023 11:29:56 AM
ਨਵੀਂ ਦਿੱਲੀ- ਫੇਂਗਸ਼ੂਈ 'ਚ ਲਾਫਿੰਗ ਬੁੱਧਾ ਦੀ ਮਹੱਤਵਪੂਰਨ ਭੂਮਿਕਾ ਹੈ। ਵੱਖ-ਵੱਖ ਪ੍ਰਕਾਰ ਦੇ ਲਾਫਿੰਗ ਬੁੱਧਾ ਵੱਖ-ਵੱਖ ਫਲ ਦੇਣ ਵਾਲੇ ਹੁੰਦੇ ਹਨ। ਅਜਿਹੀ ਹਾਲਤ 'ਚ ਤੁਹਾਡੀ ਹਰ ਇੱਛਾ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਹਨ ਲਾਫਿੰਗ ਬੁੱਧਾ। ਕਿਸ ਉਦੇਸ਼ ਦੀ ਪੂਰਤੀ ਲਈ ਘਰ-ਦੁਕਾਨ ਵਿਚ ਕਿਸ ਤਰ੍ਹਾਂ ਦਾ ਲਾਫਿੰਗ ਬੁੱਧਾ ਰੱਖਣਾ ਚਾਹੀਦਾ ਹੈ, ਇਸ ਗੱਲ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਬਾਜ਼ਾਰ ਵਿਚ ਕਈ ਪ੍ਰਕਾਰ ਅਤੇ ਆਕਾਰ ਵਾਲੇ ਲਾਫਿੰਗ ਬੁੱਧਾ ਉਪਲੱਬਧ ਹੁੰਦੇ ਹਨ। ਅਜਿਹੀ ਹਾਲਤ 'ਚ ਤੁਹਾਡੇ ਲਈ ਕਿਹੜਾ ਲਾਫਿੰਗ ਬੁੱਧਾ ਠੀਕ ਹੈ ਮਤਲਬ ਕਿਹੜਾ ਲਾਫਿੰਗ ਬੁੱਧਾ ਕਿਸ ਮਨੋਕਾਮਨਾ ਦੀ ਪੂਰਤੀ ਕਰਦਾ ਹੈ, ਅੱਜ ਅਸੀ ਤੁਹਾਨੂੰ ਦੱਸਦੇ ਹਾਂ।
ਲੇਟਿਆ ਹੋਇਆ ਲਾਫਿੰਗ ਬੁੱਧਾ
ਲੇਟੇ ਹੋਏ ਲਾਫਿੰਗ ਬੁੱਧੇ ਦੀ ਮੂਰਤੀ ਬਦਕਿਸਮਤੀ ਅਤੇ ਗਰੀਬੀ ਨੂੰ ਦੂਰ ਕਰਨ ਵਾਲੀ ਮੰਨੀ ਜਾਂਦੀ ਹੈ। ਜੇਕਰ ਹਰ ਕੰਮ ਵਿਚ ਅਸਫਲਤਾ ਅਤੇ ਬਦਕਿਸਮਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਘਰ-ਦੁਕਾਨ ਵਿਚ ਲੇਟੇ ਹੋਏ ਲਾਫਿੰਗ ਬੁੱਧੇ ਦੀ ਮੂਰਤੀ ਰੱਖਣਾ ਚੰਗਾ ਹੁੰਦਾ ਹੈ। ਇਸ ਨਾਲ ਹੌਲੀ-ਹੌਲੀ ਬਦਕਿਸਮਤੀ ਖਤਮ ਹੋਣ ਲੱਗਦੀ ਹੈ।
ਪੈਸਾ ਦੀ ਪੋਟਲੀ ਲਏ ਲਾਫਿੰਗ ਬੁੱਧਾ
ਪੈਸਾ ਦੀ ਪੋਟਲੀ ਆਪਣੇ ਮੋਡੇ ਉੱਤੇ ਟੰਗਿਆਂ ਲਾਫਿੰਗ ਬੁੱਧਾ ਕਿਸੇ ਵੀ ਘਰ ਜਾਂ ਦਫਤਰ ਲਈ ਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਰੱਖਣ ਨਾਲ ਪੈਸਿਆਂ ਨਾਲ ਜੁੜੀ ਹਰ ਪਰੇਸ਼ਾਨੀ ਖਤਮ ਹੋਣ ਲੱਗਦੀ ਹੈ ਅਤੇ ਕਦੇ ਪੈਸਿਆਂ ਦੀ ਤੰਗੀ ਨਹੀਂ ਹੁੰਦੀ।
ਦੋਵੇ ਹੱਥ ਉੱਤੇ ਕੀਤੇ ਲਾਫਿੰਗ ਬੁੱਧਾ
ਜੇਕਰ ਕਾਰੋਬਾਰ ਠੀਕ ਤਰ੍ਹਾਂ ਨਾ ਚੱਲ ਰਿਹਾ ਹੋਵੇ ਜਾਂ ਲਗਾਤਾਰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਦੋਵੇ ਹੱਥ ਉੱਤੇ ਕੀਤੇ ਹੋਏ ਲਾਫਿੰਗ ਬੁੱਧਾ ਦੁਕਾਨ ਜਾਂ ਦਫ਼ਤਰ ਵਿਚ ਰੱਖਣਾ ਫ਼ਾਇਦਾ ਪਹੁੰਚਾਉਂਦਾ ਹੈ।
ਬੱਚਿਆਂ ਨਾਲ ਬੈਠਿਆਂ ਲਾਫਿੰਗ ਬੁੱਧਾ
ਜਿਸ ਮੂਰਤੀ ਵਿਚ ਲਾਫਿੰਗ ਬੁੱਧਾ ਬੱਚਿਆਂ ਨਾਲ ਬੈਠਾ ਦਿਖਾਈ ਦੇਵੇ, ਉਹ ਮੂਰਤੀ ਔਲਾਦ ਪ੍ਰਾਪਤੀ ਲਈ ਬਹੁਤ ਹੀ ਸ਼ੁੱਭ ਮੰਨੀ ਜਾਂਦੀ ਹੈ । ਇਸ ਨੂੰ ਪਤੀ-ਪਤਨੀ ਆਪਣੇ ਕਮਰੇ ਵਿਚ ਰੱਖ ਸਕਦੇ ਹੋ।
ਥੈਲਾ ਚੁੱਕੇ ਲਾਫਿੰਗ ਬੁੱਧਾ
ਥੈਲੀ ਚੁੱਕੇ ਲਾਫਿੰਗ ਬੁੱਧਾ ਦੁਕਾਨ ਜਾਂ ਆਫਿਸ ਦੇ ਮੇਨ ਗੇਟ ਉੱਤੇ ਰੱਖਣਾ ਚਾਹੀਦਾ ਹੈ, ਇਸ ਨਾਲ ਇਨਕਮ ਵੱਧਦੀ ਹੈ । ਧਿਆਨ ਰੱਖੋ ਥੈਲੇ ਵਿਚ ਰੱਖਿਆ ਗਿਆ ਸਮਾਨ ਬਾਹਰ ਤੱਕ ਨਜ਼ਰ ਆਏ।
ਡ੍ਰੈਗਨ ਉੱਤੇ ਬੈਠਿਆ ਲਾਫਿੰਗ ਬੁੱਧਾ
ਜੇਕਰ ਤੁਹਾਡੇ ਘਰ ਉੱਤੇ ਕੋਈ ਜਾਦੂ-ਟੋਨਾ ਕਰਦਾ ਹੈ ਜਾਂ ਕਿਸੇ ਦੀ ਬੁਰੀ ਨਜ਼ਰ ਘਰ ਦੇ ਲੋਕਾਂ ਨੂੰ ਲੱਗੀ ਹੈ ਤਾਂ ਡ੍ਰੈਗਨ ਉੱਤੇ ਬੈਠੇ ਲਾਫਿੰਗ ਬੁੱਧਾ ਨੂੰ ਘਰ ਵਿਚ ਰੱਖ ਦਿਓ। ਸਾਰੇ ਨੇਗੈਟਿਵ ਇਫੈਕਟ ਇਸ ਨਾਲ ਖਤਮ ਹੋਣ ਲੱਗਦੇ ਹਨ ।
ਧਾਤੂ ਨਾਲ ਬਣੇ ਲਾਫਿੰਗ ਬੁੱਧਾ
ਅਜਿਹੇ ਵਿਅਕਤੀ ਜੋ ਕਦੇ ਫ਼ੈਸਲਾ ਨਹੀਂ ਲੈ ਪਾਉਂਦੇ, ਜਿਨ੍ਹਾਂ ਦੀ ਫ਼ੈਸਲਾ ਲੈਣ ਦੀ ਸਮਰੱਥਾ ਬਹੁਤ ਕਮਜ਼ੋਰ ਹੈ ਉਹ ਧਾਤੂ ਨਾਲ ਬਣੇ ਹੱਸਦੇ ਹੋਏ ਲਾਫਿੰਗ ਬੁੱਧਾ ਦੀ ਪ੍ਰਤੀਮਾ ਆਪਣੇ ਘਰ ਵਿੱਚ ਰੱਖ ਸਕਦੇ ਹਨ। ਇਸ ਨਾਲ ਫ਼ੈਸਲਾ ਲੈਣ ਦੀ ਸਮਰੱਥਾ ਵਧਣ ਲੱਗੇਗੀ ।
ਧਿਆਨ ਕਰਦੇ ਹੋਏ ਲਾਫਿੰਗ ਬੁੱਧਾ
ਜਿਸ ਮੂਰਤੀ ਵਿਚ ਲਾਫਿੰਗ ਬੁੱਧਾ ਧਿਆਨ ਕਰਦੇ ਹੋਏ ਦਿਖਾਈ ਦੇ ਰਿਹਾ ਹੋਵੇ, ਅਜਿਹੀ ਮੂਰਤੀ ਰੱਖਣ ਨਾਲ ਘਰ-ਦੁਕਾਨ ਦਾ ਮਾਹੌਲ ਸ਼ਾਂਤੀਪੂਰਨ ਬਣਿਆ ਰਹਿੰਦਾ ਹੈ ਅਤੇ ਉੱਥੇ ਦੇ ਲੋਕਾਂ ਦਾ ਗੁੱਸਾ ਵੀ ਘੱਟ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।