ਫੇਂਗਸ਼ੁਈ ਮੁਤਾਬਕ ਇਸ ਤਰ੍ਹਾਂ ਸਜਾਓ ਆਪਣਾ ਘਰ, ਪਰਿਵਾਰ 'ਚ ਬਣੀ ਰਹੇਗੀ ਸੁੱਖ-ਸ਼ਾਂਤੀ
3/31/2023 1:42:06 PM
ਨਵੀਂ ਦਿੱਲੀ- ਫੇਂਗਸੁਈ ਦੇ ਅਨੁਸਾਰ ਘਰ ਜਾਂ ਉਸ ਦੇ ਆਲੇ-ਦੁਆਲੇ ਰੱਖੀ ਹਰ ਚੀਜ਼ 'ਚ ਇਕ ਊਰਜਾ ਹੁੰਦੀ ਹੈ। ਇਹ ਊਰਜਾ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਹੁੰਦੀਆਂ ਹਨ। ਫੇਂਗਸੁਈ 'ਚ ਕਈ ਅਜਿਹੀਆਂ ਚੀਜ਼ਾਂ ਦੱਸੀਆਂ ਗਈਆਂ ਹਨ ਜੋ ਜੀਵਨ ਨੂੰ ਸ਼ਾਂਤ ਅਤੇ ਖੁਸ਼ਹਾਲ ਬਣਾਉਣ ਦਾ ਕੰਮ ਕਰਦੀਆਂ ਹਨ। ਫੇਂਗਸੁਈ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ ਜਿਸ 'ਚ ਫੇਂਗ ਦਾ ਮਤਲਬ ਹਵਾ ਅਤੇ ਸ਼ੁਈ ਦਾ ਮਤਲਬ ਜਲ ਹੁੰਦਾ ਹੈ। ਵਾਸਤੂ ਦੀ ਤਰ੍ਹਾਂ ਫੇਂਗਸ਼ੁਈ 'ਚ ਪੰਜ ਤੱਤਾਂ ਅਗਨੀ, ਪ੍ਰਿਥਵੀ, ਧਾਤੂ, ਜਲ ਅਤੇ ਲਕੜੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।
ਫੇਂਗਸੁਈ ਦੀ ਮਦਦ ਨਾਲ ਤੁਸੀਂ ਆਪਣੇ ਘਰ 'ਚ ਸਕਾਰਾਤਮਕ ਊਰਜਾ ਨੂੰ ਵਧਾ ਸਕਦੇ ਹੋ। ਆਓ ਜਾਣਦੇ ਹਾਂ ਕੁਝ ਆਸਾਨ ਫੇਂਗਸ਼ੁਈ ਟਿਪਸ ਦੇ ਬਾਰੇ 'ਚ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਘਰ ਅਤੇ ਉਸ ਦੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਕਾਰਾਤਮਕ ਤੌਰ 'ਤੇ ਬਦਲ ਸਕਦੇ ਹੋ।
ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ
ਬੈੱਡਰੂਮ
ਬੈੱਡਰੂਮ 'ਚ ਲੋਕ ਸੌਣ ਅਤੇ ਆਰਾਮ ਕਰਨ ਲਈ ਜਾਂਦੇ ਹਨ। ਫੇਂਗਸ਼ੁਈ ਅਨੁਸਾਰ ਬੈੱਡਰੂਮ 'ਚ ਕਸਰਤ ਅਤੇ ਸ਼ੌਂਕ ਵਾਲੀਆਂ ਚੀਜ਼ਾਂ ਜਿਵੇਂ ਸਲਾਈ ਕਿੱਟ ਜਾਂ ਸੰਗੀਤ ਸੰਬੰਧਤ ਸਾਮਾਨ ਨਹੀਂ ਰੱਖਣਾ ਚਾਹੀਦਾ। ਬੈੱਡਰੂਮ 'ਚ ਭਗਵਾਨ ਦੀ ਮੂਰਤੀ ਜਾਂ ਤਸਵੀਰ ਵੀ ਨਹੀਂ ਲਗਾਉਣੀ ਚਾਹੀਦੀ।
ਲਿਵਿੰਗ ਰੂਮ
ਲਿਵਿੰਗ ਰੂਮ 'ਚ ਫਰਨੀਚਰ ਦਰਵਾਜ਼ੇ ਦੇ ਵੱਲ ਹੋਣੇ ਚਾਹੀਦੇ ਹਨ। ਜਿਸ ਤੋਂ ਕੁਰਸੀ 'ਤੇ ਬੈਠੇ ਵਿਅਕਤੀ ਨੂੰ ਅੰਦਰ ਆਉਣ-ਜਾਣ ਵਾਲੇ ਲੋਕ ਦਿਖਾਈ ਦੇਣ। ਲਿਵਿੰਗ ਰੂਮ 'ਚ ਕੁਰਸੀ ਨੂੰ ਹਮੇਸ਼ਾ ਕੰਧ ਤੋਂ ਪਿੱਛੇ ਲਗਾਉਣਾ ਚਾਹੀਦਾ ਹੈ। ਫੇਂਗਸ਼ੁਈ ਦੇ ਅਨੁਸਾਰ ਸੋਫੇ ਜਾਂ ਕੁਰਸੀ 'ਤੇ ਬੈਠਣ ਵਾਲੇ ਵਿਅਕਤੀ ਦੀ ਪਿੱਠ ਹਵਾ 'ਚ ਨਹੀਂ ਰਹਿਣੀ ਚਾਹੀਦੀ।
ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਰਸੋਈ
ਫੇਂਗਸ਼ੂਈ ਦੇ ਅਨੁਸਾਰ ਰਸੋਈ 'ਚ ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਜਿਸ ਦਾ ਇਸਤੇਮਾਲ ਤੁਸੀਂ ਨਾ ਕਰਦੇ ਹੋਵੋ। ਖਰਾਬ ਅਤੇ ਵਰਤੋਂ ਨਾ ਹੋਣ ਵਾਲੇ ਸਾਮਾਨ ਨੂੰ ਰਸੋਈ 'ਚੋਂ ਕੱਢ ਦੇਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਰਸੋਈ ਜਿੰਨੀ ਜ਼ਿਆਦਾ ਖਾਲੀ ਰਹਿੰਦੀ ਹੈ, ਘਰ 'ਚ ਓਨੀ ਹੀ ਜ਼ਿਆਦਾ ਖੁਸ਼ਹਾਲੀ ਆਉਂਦੀ ਹੈ।
ਬਾਥਰੂਮ
ਜੇਕਰ ਬਾਥਰੂਮ ਅਤੇ ਤੁਹਾਡੇ ਬਿਸਤਰੇ ਦੇ ਸਿਰਹਾਣੇ ਦੀ ਕੰਧ ਇਕ ਹੀ ਹੋਵੇ ਤਾਂ, ਤਾਂ ਬਾਥਰੂਮ ਦੀ ਉਸ ਕੰਧ 'ਤੇ ਬਾਹਰ ਵੱਲ ਇਕ ਸ਼ੀਸ਼ਾ ਲਗਾਓ। ਬਾਥਰੂਮ ਦੇ ਅੰਦਰ ਸੁੰਦਰ ਰੰਗ ਕਰਵਾਓ। ਇਸ ਨਾਲ ਪੂਰੇ ਘਰ 'ਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।