ਸੁਪਨੇ 'ਚ ਸੱਪ ਦਾ ਡੱਸਣਾ ਬਦਲ ਸਕਦੈ ਤੁਹਾਡੀ ਜ਼ਿੰਦਗੀ!
5/13/2026 3:53:46 PM
ਵੈੱਬ ਡੈਸਕ - ਅਕਸਰ ਲੋਕ ਸੁਪਨੇ 'ਚ ਸੱਪ ਨੂੰ ਦੇਖ ਕੇ ਡਰ ਜਾਂਦੇ ਹਨ ਅਤੇ ਜੇਕਰ ਸੱਪ ਕੱਟਦਾ ਦਿਖਾਈ ਦੇਵੇ ਤਾਂ ਡਰ ਹੋਰ ਵੀ ਵਧ ਜਾਂਦਾ ਹੈ ਪਰ ਸਵਪਨ ਸ਼ਾਸਤਰ ਦੇ ਅਨੁਸਾਰ, ਸੁਪਨੇ 'ਚ ਸੱਪ ਦਾ ਦਿਖਾਈ ਦੇਣਾ ਮਹਿਜ਼ ਇਕ ਇਤਫ਼ਾਕ ਨਹੀਂ ਹੁੰਦਾ, ਸਗੋਂ ਇਹ ਸਾਡੇ ਭਵਿੱਖ ਨਾਲ ਜੁੜੇ ਕਈ ਗੰਭੀਰ ਸੰਕੇਤ ਦਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੱਪ ਦੇ ਕੱਟਣ ਦਾ ਹਰ ਸੁਪਨਾ ਬੁਰਾ ਨਹੀਂ ਹੁੰਦਾ, ਕੁਝ ਸੁਪਨੇ ਬਹੁਤ ਸ਼ੁਭ ਵੀ ਮੰਨੇ ਜਾਂਦੇ ਹਨ।
ਸਵਪਨ ਸ਼ਾਸਤਰ ਅਨੁਸਾਰ ਸੁਪਨਿਆਂ ਦੇ ਵੱਖ-ਵੱਖ ਅਰਥ ਇਸ ਪ੍ਰਕਾਰ ਹਨ :-
ਹੱਥ ਜਾਂ ਪੈਰ 'ਤੇ ਕੱਟਣਾ
- ਜੇਕਰ ਸੱਪ ਤੁਹਾਡੇ ਹੱਥ ਜਾਂ ਪੈਰ 'ਤੇ ਕੱਟਦਾ ਹੈ, ਤਾਂ ਇਹ ਭਵਿੱਖ 'ਚ ਸਾਵਧਾਨ ਰਹਿਣ ਦਾ ਸੰਕੇਤ ਹੈ। ਇਹ ਸੁਪਨਾ ਕਰੀਅਰ ਅਤੇ ਪਰਿਵਾਰਕ ਜੀਵਨ 'ਚ ਆਉਣ ਵਾਲੇ ਤਣਾਅ ਵੱਲ ਇਸ਼ਾਰਾ ਕਰਦਾ ਹੈ।
ਕੋਈ ਅਸਰ ਨਾ ਹੋਣਾ
- ਜੇਕਰ ਸੱਪ ਕੱਟ ਲਵੇ ਪਰ ਤੁਹਾਡੇ 'ਤੇ ਉਸਦਾ ਕੋਈ ਪ੍ਰਭਾਵ ਨਾ ਪਵੇ, ਤਾਂ ਇਹ ਇਕ ਸਕਾਰਾਤਮਕ ਸੰਕੇਤ ਹੈ। ਇਸਦਾ ਮਤਲਬ ਹੈ ਕਿ ਤੁਹਾਡੀ ਕੋਈ ਪੁਰਾਣੀ ਦੁਸ਼ਮਣੀ ਖ਼ਤਮ ਹੋਣ ਵਾਲੀ ਹੈ ਅਤੇ ਜੀਵਨ 'ਚ ਵੱਡੀ ਤਬਦੀਲੀ ਆ ਸਕਦੀ ਹੈ।
ਕਾਲੇ ਸੱਪ ਦਾ ਵਾਰ-ਵਾਰ ਕੱਟਣਾ
- ਜੇਕਰ ਕੋਈ ਕਾਲਾ ਸੱਪ ਤੁਹਾਡੇ ਪਿੱਛੇ ਪਿਆ ਹੈ ਅਤੇ ਵਾਰ-ਵਾਰ ਕੱਟ ਰਿਹਾ ਹੈ, ਤਾਂ ਇਹ ਕੁੰਡਲੀ 'ਚ ਰਾਹੂ-ਕੇਤੂ ਦੇ ਦੋਸ਼ ਦਾ ਸੰਕੇਤ ਹੋ ਸਕਦਾ ਹੈ। ਅਜਿਹਾ ਸੁਪਨਾ ਧਨ ਦੀ ਹਾਨੀ ਅਤੇ ਵਿਆਹੁਤਾ ਜੀਵਨ 'ਚ ਕਲੇਸ਼ ਪੈਦਾ ਹੋਣ ਦਾ ਸੰਕੇਤ ਦਿੰਦਾ ਹੈ।
ਪੀਲਾ ਜਾਂ ਚਿੱਟਾ ਸੱਪ
- ਸੁਪਨੇ 'ਚ ਪੀਲੇ ਜਾਂ ਚਿੱਟੇ ਰੰਗ ਦੇ ਸੱਪ ਦਾ ਕੱਟਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਧਨ ਲਾਭ ਦਾ ਸੰਕੇਤ ਹੈ।
ਸੱਪ ਦਾ ਕੱਟਣ 'ਚ ਅਸਫਲ ਰਹਿਣਾ
- ਜੇਕਰ ਸੁਪਨੇ 'ਚ ਸੱਪ ਤੁਹਾਨੂੰ ਕੱਟਣ ਦੀ ਕੋਸ਼ਿਸ਼ ਕਰੇ ਪਰ ਸਫਲ ਨਾ ਹੋ ਸਕੇ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਕਿਸੇ ਵੱਡੀ ਮੁਸੀਬਤ ਤੋਂ ਜਲਦੀ ਹੀ ਮੁਕਤ ਹੋਣ ਵਾਲੇ ਹੋ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਲੋਕ ਵਿਸ਼ਵਾਸਾਂ 'ਤੇ ਅਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
