ਇਕ ਛੋਟਾ ਜਿਹਾ ਪਾਇਦਾਨ ਬਦਲ ਦੇਵੇਗਾ ਤੁਹਾਡੀ ਤਕਦੀਰ! ਜਾਣੋ ਮੁੱਖ ਦਰਵਾਜ਼ੇ ''ਤੇ ਕਿਹੜਾ ਰੰਗ ਖੋਲ੍ਹਦਾ ਹੈ ਅਮੀਰ ਬਣਨ ਦੇ ਰਸਤੇ

5/23/2026 9:17:54 AM

ਵੈੱਬ ਡੈਸਕ - ਵਾਸਤੂ ਸ਼ਾਸਤਰ 'ਚ ਘਰ ਦੇ ਹਰ ਕੋਨੇ ਦਾ ਆਪਣਾ ਮਹੱਤਵ ਹੈ। ਅਕਸਰ ਲੋਕ ਘਰ ਦੀ ਸਜਾਵਟ 'ਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ ਪਰ ਮੁੱਖ ਦਰਵਾਜ਼ੇ 'ਤੇ ਰੱਖੇ ਪਾਇਦਾਨ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਵਾਸਤੂ ਅਨੁਸਾਰ, ਮੁੱਖ ਦੁਆਰ ਉਹ ਥਾਂ ਹੈ ਜਿੱਥੋਂ ਘਰ 'ਚ ਸਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ ਅਤੇ ਪਾਇਦਾਨ ਬਾਹਰੋਂ ਆਉਣ ਵਾਲੀ ਨਕਾਰਾਤਮਕ ਊਰਜਾ ਨੂੰ ਰੋਕਣ ਦਾ ਕੰਮ ਕਰਦਾ ਹੈ।

ਦਿਸ਼ਾ ਅਨੁਸਾਰ ਚੁਣੋ ਪਾਇਦਾਨ ਦਾ ਰੰਗ :-

ਉੱਤਰ ਦਿਸ਼ਾ 
- ਇਸ ਦਿਸ਼ਾ 'ਚ ਭਗਵਾਨ ਕੁਬੇਰ ਦਾ ਵਾਸ ਹੁੰਦਾ ਹੈ ਅਤੇ ਇੱਥੋਂ ਹੀ ਧਨ ਦਾ ਆਗਮਨ ਹੁੰਦਾ ਹੈ। ਵਾਸਤੂ ਅਨੁਸਾਰ, ਇੱਥੇ ਹਲਕੇ ਨੀਲੇ ਰੰਗ ਦਾ ਪਾਇਦਾਨ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਜਿਸ ਨਾਲ ਘਰ 'ਚ ਪੈਸੇ ਦੀ ਬਰਕਤ ਬਣੀ ਰਹਿੰਦੀ ਹੈ।

ਪੂਰਬ ਦਿਸ਼ਾ 
- ਸੂਰਜ ਦੀ ਦਿਸ਼ਾ ਹੋਣ ਕਾਰਨ ਇੱਥੇ ਨੀਲਾ, ਹਰਾ ਅਤੇ ਕਾਲਾ ਰੰਗ ਛੱਡ ਕੇ ਕਿਸੇ ਵੀ ਹਲਕੇ ਰੰਗ ਦਾ ਪਾਇਦਾਨ ਰੱਖਿਆ ਜਾ ਸਕਦਾ ਹੈ। ਇਸ ਨਾਲ ਪਰਿਵਾਰਕ ਮੈਂਬਰਾਂ 'ਚ ਪਿਆਰ ਬਣਿਆ ਰਹਿੰਦਾ ਹੈ।

ਉੱਤਰ-ਪੂਰਬ ਦਿਸ਼ਾ 
- ਘਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਇੱਥੇ ਹਲਕੇ ਪੀਲੇ ਰੰਗ ਦਾ ਪਾਇਦਾਨ ਰੱਖਣਾ ਚਾਹੀਦਾ ਹੈ।

ਦੱਖਣ-ਪੂਰਬ ਦਿਸ਼ਾ 
- ਘਰ ਦੀ ਤਰੱਕੀ ਲਈ ਇਸ ਦਿਸ਼ਾ 'ਚ ਲਾਲ ਰੰਗ ਦਾ ਪਾਇਦਾਨ ਰੱਖਣਾ ਫਾਇਦੇਮੰਦ ਹੁੰਦਾ ਹੈ।

ਦੱਖਣ-ਪੱਛਮੀ ਦਿਸ਼ਾ 
- ਇੱਥੇ ਪੀਲੇ ਜਾਂ ਕਰੀਮ ਰੰਗ ਦੇ ਪਾਇਦਾਨ ਰੱਖਣ ਨਾਲ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ ਅਤੇ ਸੁਖ-ਸਮ੍ਰਿੱਧੀ ਆਉਂਦੀ ਹੈ।

ਆਰਥਿਕ ਤੰਗੀ ਦੂਰ ਕਰਨ ਦੇ ਅਚੂਕ ਉਪਾਅ :-

ਜੇਕਰ ਘਰ 'ਚ ਪੈਸੇ ਦੀ ਕਿੱਲਤ ਚੱਲ ਰਹੀ ਹੈ, ਤਾਂ ਪਾਇਦਾਨ ਦੇ ਹੇਠਾਂ ਇਕ ਕੱਪੜੇ ਜਾਂ ਕਾਗਜ਼ 'ਚ ਲਪੇਟ ਕੇ ਥੋੜ੍ਹਾ ਜਿਹਾ ਸਾਬਤ ਨਮਕ ਰੱਖੋ। ਇਸ ਤੋਂ ਇਲਾਵਾ, ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਪਾਇਦਾਨ ਦੇ ਹੇਠਾਂ ਫਿਟਕਰੀ ਦਾ ਇਕ ਛੋਟਾ ਟੁਕੜਾ ਰੱਖਣਾ ਵੀ ਲਾਹੇਵੰਦ ਸਿੱਧ ਹੁੰਦਾ ਹੈ।

ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ :-

ਸਫਾਈ ਦਾ ਖਾਸ ਧਿਆਨ
- ਪਾਇਦਾਨ 'ਤੇ ਕਦੇ ਵੀ ਗੰਦਗੀ ਜਾਂ ਧੂੜ ਨਹੀਂ ਹੋਣੀ ਚਾਹੀਦੀ ਕਿਉਂਕਿ ਗੰਦਾ ਪਾਇਦਾਨ ਨਕਾਰਾਤਮਕ ਊਰਜਾ ਨੂੰ ਖਿੱਚਦਾ ਹੈ। ਇਸ ਨੂੰ ਨਿਯਮਤ ਤੌਰ 'ਤੇ ਧੋ ਕੇ ਸਾਫ਼ ਰੱਖੋ।

ਨਕਾਰਾਤਮਕ ਚਿੱਤਰ
- ਪਾਇਦਾਨ 'ਤੇ ਕਿਸੇ ਵੀ ਤਰ੍ਹਾਂ ਦੇ ਨਕਾਰਾਤਮਕ ਚਿੱਤਰ ਜਾਂ ਕਾਲੇ ਰੰਗ ਦੇ ਪ੍ਰਤੀਕਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਵਾਸਤੂ ਦੇ ਇਨ੍ਹਾਂ ਛੋਟੇ-ਛੋਟੇ ਨਿਯਮਾਂ ਨੂੰ ਅਪਣਾ ਕੇ ਤੁਸੀਂ ਆਪਣੇ ਘਰ 'ਚ ਖੁਸ਼ਹਾਲੀ ਅਤੇ ਧਨ-ਦੌਲਤ ਦਾ ਆਗਮਨ ਕਰ ਸਕਦੇ ਹੋ।


Sunaina

Content Editor Sunaina