ਮਹਾਸ਼ਿਵਰਾਤਰੀ ''ਤੇ ਬਣ ਰਿਹਾ ਗ੍ਰਹਿਆਂ ਦਾ ਦੁਰਲੱਭ ਸੰਯੋਗ ! ਭੋਲੇਨਾਥ ਦੀ ਕਿਰਪਾ ਨਾਲ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
2/8/2026 9:20:21 AM
ਧਰਮ ਡੈਸਕ - ਭਗਵਾਨ ਸ਼ਿਵ ਦੇ ਭਗਤਾਂ ਲਈ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ। ਸਾਲ 2026 'ਚ ਇਹ ਪਵਿੱਤਰ ਤਿਉਹਾਰ 15 ਫਰਵਰੀ ਨੂੰ ਮਨਾਇਆ ਜਾਵੇਗਾ। ਜੋਤਿਸ਼ ਵਿਗਿਆਨ ਦੀ ਦ੍ਰਿਸ਼ਟੀ ਤੋਂ ਇਸ ਵਾਰ ਦੀ ਸ਼ਿਵਰਾਤਰੀ ਬੇਹੱਦ ਖਾਸ ਮੰਨੀ ਜਾ ਰਹੀ ਹੈ ਕਿਉਂਕਿ ਇਸ ਦਿਨ ਕਈ ਵੱਡੇ ਗ੍ਰਹਿਆਂ ਦੇ ਗੋਚਰ (ਚਾਲ ਬਦਲਣ) ਕਾਰਨ ਇਕ ਦੁਰਲੱਭ ਸੰਯੋਗ ਬਣ ਰਿਹਾ ਹੈ।
ਗ੍ਰਹਿਆਂ ਦੀ ਬਦਲੇਗੀ ਚਾਲ
ਦ੍ਰਿਕ ਪੰਚਾਂਗ ਅਨੁਸਾਰ, ਇਸ ਦਿਨ ਗ੍ਰਹਿਆਂ ਦੇ ਸੈਨਾਪਤੀ ਮੰਗਲ ਧਨਿਸ਼ਠਾ ਨਕਸ਼ਤਰ 'ਚ ਪ੍ਰਵੇਸ਼ ਕਰਨਗੇ ਅਤੇ ਚੰਦਰਮਾ ਮਕਰ ਰਾਸ਼ੀ 'ਚ ਹੋਣਗੇ। ਇਸ ਤੋਂ ਇਲਾਵਾ, ਰਾਤ ਨੂੰ ਬੁੱਧੀ ਦੇ ਕਾਰਕ ਬੁੱਧ ਗ੍ਰਹਿ ਵੀ ਪੂਰਵਾ ਭਾਦਰਪਦ ਨਕਸ਼ਤਰ 'ਚ ਗੋਚਰ ਕਰਨਗੇ। ਇਕੋ ਦਿਨ ਤਿੰਨ ਪ੍ਰਮੁੱਖ ਗ੍ਰਹਿਆਂ ਦੀ ਚਾਲ 'ਚ ਇਹ ਤਬਦੀਲੀ ਸਾਰੀਆਂ ਰਾਸ਼ੀਆਂ 'ਤੇ ਪ੍ਰਭਾਵ ਪਾਵੇਗੀ, ਪਰ ਤਿੰਨ ਰਾਸ਼ੀਆਂ ਲਈ ਇਹ ਸਮਾਂ ਬੇਹੱਦ ਸ਼ੁਭ ਰਹਿਣ ਵਾਲਾ ਹੈ।
ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਮਿਹਰਬਾਨੀ :-
ਬ੍ਰਿਸ਼ਚਕ
- ਲੰਬੇ ਸਮੇਂ ਤੋਂ ਚੱਲ ਰਹੀਆਂ ਮਾਨਸਿਕ ਪਰੇਸ਼ਾਨੀਆਂ ਦੂਰ ਹੋਣਗੀਆਂ। ਕਰੀਅਰ 'ਚ ਨਵੀਂ ਨੌਕਰੀ ਦੇ ਮੌਕੇ ਮਿਲ ਸਕਦੇ ਹਨ ਅਤੇ ਆਰਥਿਕ ਸਥਿਤੀ 'ਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਪ੍ਰੇਮ ਸਬੰਧਾਂ 'ਚ ਵੀ ਮਧੁਰਤਾ ਆਵੇਗੀ।
ਕਰਕ
- ਇਹ ਸਮਾਂ ਸਿਹਤ ਅਤੇ ਰਿਸ਼ਤਿਆਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਕੁਆਰੇ ਲੋਕਾਂ ਦੇ ਵਿਆਹ ਦੀ ਗੱਲ ਅੱਗੇ ਤੁਰ ਸਕਦੀ ਹੈ। ਜੇਕਰ ਕੋਈ ਪੁਰਾਣੀ ਬਿਮਾਰੀ ਜਾਂ ਆਪਰੇਸ਼ਨ ਰੁਕਿਆ ਹੋਇਆ ਹੈ, ਤਾਂ ਉਸ 'ਚ ਸਫਲਤਾ ਮਿਲਣ ਦੇ ਸੰਕੇਤ ਹਨ।
ਤੁਲਾ
- ਨੌਕਰੀਪੇਸ਼ਾ ਲੋਕਾਂ ਨੂੰ ਆਪਣੀ ਮਿਹਨਤ ਦਾ ਪੂਰਾ ਫਲ ਮਿਲੇਗਾ ਅਤੇ ਉੱਚ ਅਧਿਕਾਰੀਆਂ ਤੋਂ ਸ਼ਾਬਾਸ਼ੀ ਮਿਲੇਗੀ। ਪਰਿਵਾਰ 'ਚ ਖੁਸ਼ੀ ਦਾ ਮਾਹੌਲ ਰਹੇਗਾ ਅਤੇ ਬੱਚਿਆਂ ਨਾਲ ਜੁੜੀ ਕੋਈ ਚਿੰਤਾ ਖਤਮ ਹੋਵੇਗੀ, ਜਿਸ ਨਾਲ ਮਾਨਸਿਕ ਸਕੂਨ ਮਿਲੇਗਾ।
ਜੋਤਸ਼ੀਆਂ ਅਨੁਸਾਰ, ਗ੍ਰਹਿਆਂ ਦਾ ਇਹ ਦੁਰਲੱਭ ਮਿਲਾਪ ਕਰੀਅਰ, ਪੈਸੇ ਅਤੇ ਰਿਸ਼ਤਿਆਂ ਦੇ ਮਾਮਲੇ 'ਚ ਬਹੁਤ ਪ੍ਰਭਾਵਸ਼ਾਲੀ ਰਹੇਗਾ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਵੀ ਸਪੱਸ਼ਟ ਪੁਸ਼ਟੀ ਨਹੀਂ ਕਰਦਾ।
