ਗਲਤ ਦਿਸ਼ਾ ''ਚ ਬਣਿਆ ਡਰਾਇੰਗ ਰੂਮ ਖੜ੍ਹੀ ਕਰੇਗਾ ਕਈ ਪਰੇਸ਼ਾਨੀਆਂ, ਜਾਣੋ ਕੀ ਕਹਿੰਦਾ ਹੈ ਵਾਸਤੂ ਸ਼ਾਸਤਰ
5/11/2023 5:31:36 PM
ਨਵੀਂ ਦਿੱਲੀ - ਵਾਸਤੂ ਸ਼ਾਸਤਰ ਭਾਰਤ ਵਿੱਚ ਇੱਕ ਬਹੁਤ ਮਸ਼ਹੂਰ ਵਿਗਿਆਨ ਹੈ। ਇਸ ਸ਼ਾਸਤਰ 'ਚ ਘਰ ਦੀ ਦਿਸ਼ਾ, ਵਿਅਕਤੀ ਦੀ ਤਰੱਕੀ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਉਪਾਅ ਦੱਸੇ ਗਏ ਹਨ। ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਵਿੱਚ ਡਰਾਇੰਗ ਰੂਮ ਸਬੰਧੀ ਕਈ ਨਿਯਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਡਰਾਇੰਗ ਰੂਮ ਕਿਸ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਅਤੇ ਇੱਥੇ ਕਿਹੜੀਆਂ ਚੀਜ਼ਾਂ ਰੱਖਣ ਦੀ ਮਨਾਹੀ ਹੈ, ਅਜਿਹੀਆਂ ਗੱਲਾਂ ਦਾ ਵੀ ਇਸ ਗ੍ਰੰਥ ਵਿੱਚ ਜ਼ਿਕਰ ਕੀਤਾ ਗਿਆ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨਿਯਮਾਂ ਬਾਰੇ...
ਇਸ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ ਡਰਾਇੰਗ ਰੂਮ
ਡਰਾਇੰਗ ਰੂਮ ਕਦੇ ਵੀ ਦੱਖਣ-ਪੱਛਮ ਦਿਸ਼ਾ ਵਿੱਚ ਜਾਂ ਇਸਦੇ ਨੇੜੇ ਨਹੀਂ ਹੋਣਾ ਚਾਹੀਦਾ। ਇੱਥੇ ਡਰਾਇੰਗ ਰੂਮ ਹੋਣ ਕਾਰਨ ਘਰ ਦੇ ਮੁਖੀ ਨੂੰ ਅਪਮਾਨ ਸਹਿਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਦਿਸ਼ਾ 'ਚ ਡਰਾਇੰਗ ਰੂਮ ਰੱਖਣ ਨਾਲ ਵੀ ਘਰ ਦੇ ਮੈਂਬਰਾਂ ਨੂੰ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : Vastu Tips : ਘਰ ਦੀ ਦੱਖਣ ਦਿਸ਼ਾ 'ਚ ਰੱਖੋ ਇਹ ਚੀਜ਼ਾਂ, ਹੋਵੇਗੀ ਪੈਸਿਆਂ ਦੀ ਬਰਸਾਤ !
ਕੰਧਾਂ ਦਾ ਰੰਗ
ਵਾਸਤੂ ਮਾਨਤਾਵਾਂ ਅਨੁਸਾਰ, ਡਰਾਇੰਗ ਰੂਮ ਦੀਆਂ ਕੰਧਾਂ 'ਤੇ ਹਮੇਸ਼ਾ ਹਲਕੇ ਅਤੇ ਸ਼ਾਂਤ ਰੰਗਾਂ ਨੂੰ ਹੀ ਕਰਵਾਉਣਾ ਚਾਹੀਦਾ ਹੈ। ਹਲਕਾ ਨੀਲਾ, ਹਲਕਾ ਹਰਾ ਅਤੇ ਅਸਮਾਨੀ ਨੀਲਾ ਉਹ ਰੰਗ ਹਨ ਜੋ ਤੁਸੀਂ ਇੱਥੇ ਅਜ਼ਮਾ ਸਕਦੇ ਹੋ। ਇਸ ਤੋਂ ਇਲਾਵਾ ਇੱਥੇ ਖਿੜਕੀਆਂ, ਦਰਵਾਜ਼ਿਆਂ ਅਤੇ ਪਰਦਿਆਂ 'ਤੇ ਵੀ ਇਸੇ ਤਰ੍ਹਾਂ ਦਾ ਰੰਗ ਲਗਾਉਣੇ ਚਾਹੀਦੇ ਹਨ। ਮਾਨਤਾਵਾਂ ਅਨੁਸਾਰ ਇਸ ਰੰਗ ਨੂੰ ਡਰਾਇੰਗ ਰੂਮ 'ਚ ਲਗਾਉਣ ਨਾਲ ਵਾਸਤੂ ਦੋਸ਼ ਖਤਮ ਹੋ ਜਾਂਦਾ ਹੈ ਅਤੇ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
ਇੱਥੇ ਰੱਖੋ ਐਕੁਆਰੀਅਮ
ਡਰਾਇੰਗ ਰੂਮ ਦੀ ਉੱਤਰ ਦਿਸ਼ਾ ਵਿੱਚ ਐਕੁਏਰੀਅਮ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਦੌੜਦੇ ਘੋੜੇ ਦੀ ਤਸਵੀਰ ਲਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਆਉਂਦੀ ਹੈ ਅਤੇ ਧਨ ਦੇ ਦੇਵਤਾ ਕੁਬੇਰ ਦਾ ਆਸ਼ੀਰਵਾਦ ਵੀ ਘਰ 'ਤੇ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ : Vastu Tips : ਕਦੇ ਵੀ ਪਰਸ 'ਚ ਨਾ ਰੱਖੋ ਇਹ ਚੀਜ਼ਾਂ , ਨਹੀਂ ਤਾਂ ਧਨ ਦੀ ਦੇਵੀ ਹੋ ਜਾਵੇਗੀ ਨਾਰਾਜ਼
ਇੱਥੇ ਰੱਖੋ ਫਰਨੀਚਰ
ਵਾਸਤੂ ਮਾਨਤਾਵਾਂ ਅਨੁਸਾਰ ਡਰਾਇੰਗ ਰੂਮ ਦਾ ਫਰਨੀਚਰ ਪੱਛਮ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਭਾਰੀ ਫਰਨੀਚਰ ਨੂੰ ਦੱਖਣ ਦਿਸ਼ਾ 'ਚ ਰੱਖਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ, ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ।
ਹਵਾਦਾਰ ਹੋਵੇ ਡਰਾਇੰਗ ਰੂਮ
ਡਰਾਇੰਗ ਰੂਮ ਹਵਾਦਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੂਰਬ ਦਿਸ਼ਾ 'ਚ ਖਿੜਕੀਆਂ ਅਤੇ ਪੱਖੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦੇ ਅੰਦਰ ਕਾਫ਼ੀ ਮਾਤਰਾ ਵਿੱਚ ਰੌਸ਼ਨੀ ਆਉਂਦੀ ਹੈ ਅਤੇ ਘਰ ਵਿੱਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ।
ਇਹ ਵੀ ਪੜ੍ਹੋ : Vastu Shastra : 'ਗੰਗਾ ਜਲ' ਨਾਲ ਦੂਰ ਹੋਵੇਗੀ ਘਰ ਦੀ ਨਕਾਰਾਤਮਕ ਊਰਜਾ , ਨਹੀਂ ਹੋਵੇਗਾ ਕਲੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝ ਕਰੋ।