40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ
10/27/2020 3:25:42 PM
ਜਲੰਧਰ (ਬਿਊਰੋ) - ਹਰੇਕ ਵਿਅਕਤੀ ਦੀ ਜ਼ਿੰਦਗੀ 'ਚ ਇਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਸ ਦੀ ਨੌਕਰੀ ਅਤੇ ਜ਼ਿੰਦਗੀ 'ਤੇ ਖਤਰਾ ਮੰਡਰਾਉਣ ਲੱਗ ਪੈਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਪ੍ਰੇਸ਼ਾਨੀ ਹੈ ਜਾਂ ਤੁਹਾਡਾ ਕੰਮ ਕਰਨ ’ਚ ਮਨ ਨਹੀਂ ਲੱਗ ਰਿਹਾ ਤਾਂ ਤੁਹਾਨੂੰ 40 ਦਿਨ ਪਾਠ-ਪੂਜਾ ਕਰਨੀ ਚਾਹੀਦੀ ਹੈ। ਪੂਜਾ ਦੇ ਨਾਲ-ਨਾਲ ਕਈ ਤਰ੍ਹਾਂ ਦੇ ਉਪਾਅ ਕਰਨੇ ਵੀ ਜ਼ਰੂਰੀ ਹਨ, ਜਿਸ ਨਾਲ ਤੁਹਾਡੀਆਂ ਸਮੱਸਿਆ ਦੂਰ ਹੋ ਜਾਣਗੀਆਂ। ਇਸ ਨਾਲ ਤੁਸੀਂ ਆਪਣੇ ਕਰੀਅਰ 'ਚ ਅੱਗੇ ਵਧ ਸਕਦੇ ਹੋ। ਇਸ ਨਾਲ ਤੁਸੀਂ ਆਪਣੀ ਹਰੇਕ ਪ੍ਰੇਸ਼ਾਨੀ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
ਗਾਇਤਰੀ ਮੰਤਰ ਦਾ ਕਰੋ ਜਾਪ
ਨੌਕਰੀ 'ਚ ਆਉਣ ਵਾਲੀ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਦਿਨ ਸਵੇਰੇ-ਸਵੇਰੇ ਗਾਇਤਰੀ ਮੰਤਰ ਦਾ ਜਾਪ ਕਰੋ। ਹਰੇਕ ਵੀਰਵਾਰ ਕੇਲੇ ਦੇ ਪੇੜ ਦੀ ਜੜ 'ਚ ਜਲ ਅਰਪਿਤ ਕਰੋ। ਇਸ ਤੋਂ ਇਲਾਵਾ ਹਰੇਕ ਵੀਰਵਾਰ ਚਨੇ ਦੀ ਦਾਲ ਤੇ ਕੇਲਿਆਂ ਦਾ ਦਾਨ ਕਰੋ। ਭੋਜਨ 'ਚ ਪੀਲੀ ਵਸਤੂ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਧਨ ’ਚ ਵਾਧਾ ਹੁੰਦਾ ਹੈ।
ਭਗਵਾਨ ਸ਼ਿਵ ਦੀ ਪੂਜਾ
ਭਗਵਾਨ ਸ਼ਿਵ ਪੂਜਾ ਕਰੋ ਅਤੇ ਆਪਣੇ ਦਿਲ ਦੀ ਗੱਲ ਭੋਲੇਨਾਥ ਨੂੰ ਆਖੋ। ਅਜਿਹਾ ਕਰਨ ਨਾਲ ਤੁਹਾਡੀ ਹਰ ਪ੍ਰੇਸ਼ਾਨੀ ਦੂਰ ਹੋ ਜਾਵੇਗੀ। ਘਰ 'ਚ ਹਨੂੰਮਾਨ ਜੀ ਦੀ ਉੱਡਦੀ ਹੋਈ ਤਸਵੀਰ ਲਾਓ।
ਹਨੂੰਮਾਨ ਚਾਲੀਸਾ ਦਾ ਪਾਠ
ਮੰਗਲਵਾਰ ਦੇ ਦਿਨ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਮੰਗਲਵਾਰ ਤੋਂ ਸ਼ੁਰੂ ਕਰਦੇ ਹੋਏ 40 ਦਿਨਾਂ ਤੱਕ ਰੋਜ਼ਾਨਾ ਨੰਗੇ ਪੈਰ ਬਜਰੰਗਬਲੀ ਦੇ ਮੰਦਰ 'ਚ ਜਾਓ ਅਤੇ ਉਨ੍ਹਾਂ ਨੂੰ ਲਾਲ ਗੁਲਾਬ ਚੜ੍ਹਾਓ।
ਸ਼ਨੀਵਾਰ ਨੂੰ ਕਰੋ ਸ਼ਨੀਦੇਵ ਦੀ ਪੂਜਾ
ਹਰ ਸ਼ਨੀਵਾਰ ਨੂੰ ਸ਼ਨੀਦੇਵ ਦੀ ਪੂਜਾ ਕਰੋ। ਗਣੇਸ਼ ਜੀ ਦਾ ਅਜਿਹੀ ਤਸਵੀਰ ਘਰ ਲਾਓ, ਜਿਸ 'ਚ ਉਨ੍ਹਾਂ ਦੀ ਸੁੰਡ ਸੱਜੇ ਪਾਸੇ ਨੂੰ ਮੁੜੀ ਹੋਵੇ। ਸੱਤ ਵੱਖ-ਵੱਖ ਤਰ੍ਹਾਂ ਦੇ ਅਨਾਜ ਨੂੰ ਮਿਲਾ ਕੇ ਰੋਜ਼ਾਨਾ ਸਵੇਰੇ ਪੰਛੀਆਂ ਨੂੰ ਖਿਲਾਓ। ਪੀਪਲ ਦੇ ਰੁੱਖ 'ਤੇ ਐਤਵਾਰ ਤੋਂ ਇਲਾਵਾ ਹਰ ਦਿਨ ਸਵੇਰੇ-ਸਵੇਰੇ ਜਲ ਚੜ੍ਹਾਓ, ਜਿਸ ਨਾਲ ਤੁਹਾਡੀ ਹਰ ਤਰ੍ਹਾਂ ਦੀ ਸਮੱਸਿਆ ਦਾ ਅੰਤ ਹੋਵੇਗਾ। ਇਸ ਨਾਲ ਤੁਹਾਡੇ 'ਤੇ ਸ਼ਨੀਦੇਵ ਦੀ ਕ੍ਰਿਪਾ ਬਣੀ ਰਹੇਗੀ।
ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ