4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ
4/1/2026 5:54:01 PM
ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਅਨੁਸਾਰ ਮੰਗਲ ਗ੍ਰਹਿ ਨੂੰ ਊਰਜਾ ਅਤੇ ਹਿੰਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦ੍ਰਿਕ ਪੰਚਾਂਗ ਮੁਤਾਬਕ, 2 ਅਪ੍ਰੈਲ 2026, ਵੀਰਵਾਰ ਨੂੰ ਦੁਪਹਿਰ 3:37 ਵਜੇ ਮੰਗਲ ਗ੍ਰਹਿ ਮੀਨ ਰਾਸ਼ੀ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਮੀਨ ਜਲ ਤੱਤ ਦੀ ਰਾਸ਼ੀ ਹੈ, ਜਦੋਂ ਕਿ ਮੰਗਲ ਅਗਨੀ ਤੱਤ ਦਾ ਗ੍ਰਹਿ ਹੈ, ਜਿਸ ਕਾਰਨ ਇਸ ਮੇਲ ਨੂੰ ਅਸਾਧਾਰਨ ਮੰਨਿਆ ਜਾ ਰਿਹਾ ਹੈ।
ਸ਼ਨੀ ਨਾਲ ਬਣੇਗੀ ਚੁਣੌਤੀਪੂਰਨ ਯੁਤੀ
ਖਾਸ ਗੱਲ ਇਹ ਹੈ ਕਿ ਮੀਨ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਸ਼ਨੀ ਮੌਜੂਦ ਹੈ, ਜਿਸ ਕਾਰਨ ਉੱਥੇ ਮੰਗਲ ਅਤੇ ਸ਼ਨੀ ਦੀ ਯੁਤੀ ਬਣੇਗੀ। ਜੋਤਿਸ਼ ਵਿੱਚ ਇਸ ਸਥਿਤੀ ਨੂੰ ਕਾਫੀ ਚੁਣੌਤੀਪੂਰਨ ਮੰਨਿਆ ਜਾਂਦਾ ਹੈ। ਮੰਗਲ 2 ਅਪ੍ਰੈਲ ਤੋਂ ਲੈ ਕੇ 11 ਮਈ 2026 ਤੱਕ ਮੀਨ ਰਾਸ਼ੀ 'ਚ ਰਹੇਗਾ, ਪਰ 14 ਅਪ੍ਰੈਲ ਤੱਕ ਦਾ ਸਮਾਂ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹੋਵੇਗਾ ਕਿਉਂਕਿ ਉਦੋਂ ਤੱਕ ਸੂਰਜ ਵੀ ਇਸੇ ਰਾਸ਼ੀ ਵਿੱਚ ਹੋਵੇਗਾ।
ਇਨ੍ਹਾਂ 4 ਰਾਸ਼ੀਆਂ ਨੂੰ ਰਹਿਣਾ ਪਵੇਗਾ ਸਾਵਧਾਨ
ਸਰੋਤਾਂ ਅਨੁਸਾਰ ਇਸ ਗੋਚਰ ਦਾ ਸਭ ਤੋਂ ਵੱਧ ਪ੍ਰਭਾਵ ਹੇਠ ਲਿਖੀਆਂ ਰਾਸ਼ੀਆਂ 'ਤੇ ਪੈ ਸਕਦਾ ਹੈ...
ਮੇਸ਼ ਰਾਸ਼ੀ: ਗੁੱਸੇ 'ਤੇ ਕਾਬੂ ਰੱਖਣ ਦੀ ਲੋੜ ਹੈ, ਨਹੀਂ ਤਾਂ ਗਲਤ ਫੈਸਲੇ ਹੋ ਸਕਦੇ ਹਨ।
ਬ੍ਰਿਖ ਰਾਸ਼ੀ: ਖਰਚੇ ਵਧ ਸਕਦੇ ਹਨ, ਇਸ ਲਈ ਬਜਟ ਸੰਭਾਲ ਕੇ ਚੱਲਣਾ ਬਿਹਤਰ ਹੋਵੇਗਾ।
ਕੰਨਿਆ ਰਾਸ਼ੀ: ਆਪਣੀ ਬਾਣੀ 'ਤੇ ਸੰਜਮ ਰੱਖੋ, ਕਿਉਂਕਿ ਛੋਟੀ ਜਿਹੀ ਗੱਲ ਵਿਵਾਦ ਦਾ ਰੂਪ ਲੈ ਸਕਦੀ ਹੈ।
ਮੀਨ ਰਾਸ਼ੀ: ਕਿਉਂਕਿ ਇਹ ਯੁਤੀ ਇਸੇ ਰਾਸ਼ੀ ਵਿੱਚ ਹੋ ਰਹੀ ਹੈ, ਇਸ ਲਈ ਇਨ੍ਹਾਂ ਲੋਕਾਂ ਨੂੰ ਸਭ ਤੋਂ ਵੱਧ ਸਤਰਕ ਰਹਿਣ ਦੀ ਲੋੜ ਹੈ।
ਸਿਹਤ ਤੇ ਨਿਵੇਸ਼ 'ਤੇ ਪਵੇਗਾ ਅਸਰ
ਇਸ ਦੌਰਾਨ ਸਿਰ ਦਰਦ, ਤਣਾਅ ਅਤੇ ਚਿੰਤਾ (Anxiety) ਵਰਗੀਆਂ ਸਿਹਤ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਸਮੇਂ ਦੌਰਾਨ ਵੱਡੇ ਫੈਸਲੇ ਲੈਣ ਜਾਂ ਜੋਖਮ ਭਰੇ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਦੇਸ਼-ਦੁਨੀਆ ਦੀ ਰਾਜਨੀਤੀ ਅਤੇ ਕੁਦਰਤੀ ਘਟਨਾਵਾਂ 'ਚ ਵੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
