ਇਨ੍ਹਾਂ 4 ਰਾਸ਼ੀਆਂ ਲਈ ਮੁਸਬਿਤਾਂ ਭਰਿਆ ਰਹੇਗਾ 2026! ਰਾਹੁ-ਮੰਗਲ-ਸ਼ਨੀ ਦੀ ਨਜ਼ਰ ਪੈਣ ਦੇ ਆਸਾਰ

12/30/2025 5:31:48 PM

ਨਵੀਂ ਦਿੱਲੀ- ਸਾਲ 2026 ਜੋਤਿਸ਼ ਦੀ ਦ੍ਰਿਸ਼ਟੀ ਤੋਂ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਸਮਾਂ ਲੈ ਕੇ ਆ ਰਿਹਾ ਹੈ। ਸਰੋਤਾਂ ਅਨੁਸਾਰ, ਇਸ ਸਾਲ ਰਾਹੁ, ਮੰਗਲ ਅਤੇ ਸ਼ਨੀ ਦਾ ਇੱਕ ਅਜਿਹਾ ਦੁਰਲੱਭ ਸੁਮੇਲ ਬਣਨ ਜਾ ਰਿਹਾ ਹੈ ਜੋ ਕੁਝ ਖ਼ਾਸ ਰਾਸ਼ੀਆਂ ਦੇ ਜਾਤਕਾਂ ਦੀਆਂ ਰਾਤਾਂ ਦੀ ਨੀਂਦ ਉਡਾ ਸਕਦਾ ਹੈ। ਜੋਤਸ਼ੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਫਰਵਰੀ ਤੋਂ ਮਈ ਤੱਕ ਦਾ ਸਮਾਂ ਬਹੁਤ ਹੀ 'ਕਸ਼ਟਕਾਰੀ' ਸਾਬਤ ਹੋ ਸਕਦਾ ਹੈ।
ਕਦੋਂ ਬਣੇਗਾ ਇਹ ਖ਼ਤਰਨਾਕ ਸੰਯੋਗ?
ਸਰੋਤਾਂ ਮੁਤਾਬਕ ਸਾਲ 2026 ਦੀ ਸ਼ੁਰੂਆਤ ਵਿੱਚ ਰਾਹੁ ਕੁੰਭ ਰਾਸ਼ੀ ਵਿੱਚ ਅਤੇ ਸ਼ਨੀ ਮੀਨ ਰਾਸ਼ੀ ਵਿੱਚ ਹੋਣਗੇ। ਇਸ ਦੌਰਾਨ ਦੋ ਵੱਡੀਆਂ ਘਟਨਾਵਾਂ ਵਾਪਰਨਗੀਆਂ: 
23 ਫਰਵਰੀ 2026: ਮੰਗਲ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਕੇ ਰਾਹੁ ਨਾਲ 'ਅੰਗਾਰਕ ਯੋਗ' ਬਣਾਏਗਾ।
2 ਅਪ੍ਰੈਲ ਤੋਂ 11 ਮਈ 2026: ਮੰਗਲ ਮੀਨ ਰਾਸ਼ੀ ਵਿੱਚ ਜਾ ਕੇ ਸ਼ਨੀ ਨਾਲ ਯੁਤੀ ਕਰੇਗਾ, ਜੋ ਕਿ ਬੇਹੱਦ ਮੁਸ਼ਕਲ ਸਮਾਂ ਹੋਵੇਗਾ।
ਇਨ੍ਹਾਂ 4 ਰਾਸ਼ੀਆਂ 'ਤੇ ਪਵੇਗਾ ਬੁਰਾ ਪ੍ਰਭਾਵ:
ਮੇਖ ਰਾਸ਼ੀ : ਇਸ ਰਾਸ਼ੀ ਦੇ ਲੋਕਾਂ ਨੂੰ ਮਾਨ-ਹਾਨੀ ਜਾਂ ਆਪਣੀ ਛਵੀ 'ਤੇ ਕਲੰਕ ਲੱਗਣ ਦਾ ਖ਼ਤਰਾ ਰਹਿ ਸਕਦਾ ਹੈ। ਕੋਈ ਕਰੀਬੀ ਵਿਅਕਤੀ ਤੁਹਾਡੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਸ ਕਾਰਨ ਤੁਸੀਂ ਮਾਨਸਿਕ ਦਬਾਅ ਮਹਿਸੂਸ ਕਰੋਗੇ।
ਸਿੰਘ ਰਾਸ਼ੀ : 'ਅੰਗਾਰਕ ਯੋਗ' ਕਾਰਨ ਕਰੀਅਰ ਅਤੇ ਰੁਜ਼ਗਾਰ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ। ਵਿਰੋਧੀ ਤੁਹਾਡੀ ਤਰੱਕੀ ਵਿੱਚ ਰੁਕਾਵਟਾਂ ਪਾਉਣਗੇ ਅਤੇ ਬੀਮਾਰੀਆਂ ਵੀ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।
ਕੁੰਭ ਰਾਸ਼ੀ : ਆਰਥਿਕ ਤਰੱਕੀ 'ਤੇ ਬ੍ਰੇਕ ਲੱਗ ਸਕਦੀ ਹੈ। ਪੈਸਿਆਂ ਨਾਲ ਜੁੜਿਆ ਵਿਵਾਦ ਤੁਹਾਨੂੰ ਥਾਣੇ ਜਾਂ ਅਦਾਲਤ ਤੱਕ ਪਹੁੰਚਾ ਸਕਦਾ ਹੈ। ਹੱਡੀਆਂ ਅਤੇ ਨਸਾਂ ਨਾਲ ਸਬੰਧਤ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੀਨ ਰਾਸ਼ੀ : ਇਸ ਰਾਸ਼ੀ 'ਤੇ ਸ਼ਨੀ ਦੀ ਸਾਢੇ ਸਤੀ ਦਾ ਦੂਜਾ ਪੜਾਅ ਚੱਲ ਰਿਹਾ ਹੈ। ਮੰਗਲ-ਸ਼ਨੀ ਦੀ ਯੁਤੀ ਕਾਰਨ ਗਲਤ ਫੈਸਲੇ ਲੈਣ ਨਾਲ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ। ਕਿਸੇ ਵੀ ਵੱਡੇ ਕਦਮ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣੀ ਜ਼ਰੂਰੀ ਹੈ।
ਜੋਤਸ਼ੀਆਂ ਦਾ ਕਹਿਣਾ ਹੈ ਕਿ ਇਹ ਸਮਾਂ ਸਬਰ ਅਤੇ ਸਾਵਧਾਨੀ ਨਾਲ ਕੱਢਣ ਵਾਲਾ ਹੈ, ਖ਼ਾਸ ਕਰਕੇ ਨਿਵੇਸ਼ ਅਤੇ ਨਿੱਜੀ ਰਿਸ਼ਤਿਆਂ ਦੇ ਮਾਮਲੇ ਵਿੱਚ।

ਨੋਟ: ਉਪਰੋਕਤ ਜਾਣਕਾਰੀ ਧਾਰਮਿਕ ਅਤੇ ਜੋਤਿਸ਼ ਮਾਨਤਾਵਾਂ 'ਤੇ ਆਧਾਰਿਤ ਹੈ। ਜਗ ਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।


Aarti dhillon

Content Editor Aarti dhillon