ਗੁਜਰਾਤ 'ਚ ਸਥਿਤ ਹੈ 2 ਹਜ਼ਾਰ ਸਾਲ ਪੁਰਾਣਾ ਦੁਆਰਕਾਧੀਸ਼ ਮੰਦਿਰ, ਕਰੋ ਦਰਸ਼ਨ
12/12/2021 4:27:24 PM
ਨਵੀਂ ਦਿੱਲੀ - ਗੁਜਰਾਤ ਦੇ ਦੁਆਰਕਾ 'ਚ ਸਥਿਤ ਇਹ ਪਵਿੱਤਰ ਕ੍ਰਿਸ਼ਨ ਮੰਦਿਰ ਤਿੰਨਾਂ ਲੋਕਾਂ 'ਚ ਸਭ ਤੋਂ ਸੁੰਦਰ ਮੰਦਿਰਾਂ ਦੇ ਰੂਪ 'ਚ ਜਾਣਿਆ ਜਾਂਦਾ ਹੈ। ਗੋਮਤੀ ਨਦੀ ਦੇ ਤਟ 'ਤੇ ਸਥਾਪਿਤ ਇਹ ਮੰਦਿਰ ਬਹੁਤ ਹੀ ਸੁੰਦਰ ਅਤੇ ਅਦਭੁੱਤ ਹੈ। ਦੁਆਰਕਾਧੀਸ਼ ਉਪ-ਮਹਾਦੀਪ 'ਤੇ ਭਗਵਾਨ ਵਿਸ਼ਨੂੰ ਦਾ 108ਵਾਂ ਵਿਸ਼ਾਲ ਮੰਦਿਰ ਹੈ। ਮਾਨਤਾ ਅਨੁਸਾਰ ਮੰਦਿਰ ਦਾ ਨਿਰਮਾਣ ਸ਼੍ਰੀ ਕ੍ਰਿਸ਼ਨ ਦੇ ਪੋਤੇ ਵਜਰਭ ਦੁਆਰਾ ਕਰਵਾਇਆ ਗਿਆ ਸੀ ਅਤੇ 15ਵੀਂ ਅਤੇ 16ਵੀਂ ਸਦੀ 'ਚ ਇਸ ਦਾ ਵਿਸਥਾਰ ਹੋਇਆ।
ਪੁਰਾਤਤਵ ਵਿਭਾਗ ਵਲੋਂ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਕਰੀਬ 2200-2000 ਸਾਲ ਪੁਰਾਣਾ ਹੈ। ਜਗਤ ਮੰਦਿਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਇਹ ਦੁਆਰਕਾਧੀਸ਼ ਮੰਦਿਰ 5 ਮੰਜ਼ਿਲਾਂ ਅਤੇ 72 ਥੰਮ੍ਹਾਂ ਦੁਆਰਾ ਸਥਾਪਿਤ ਹੈ। ਮੰਦਿਰ ਦਾ ਸ਼ਿਖਰ ਕਰੀਬ 78.3 ਮੀਟਰ ਉੱਚਾ ਹੈ।
ਇਹ ਵੀ ਪੜ੍ਹੋ : Vastu Tips : ਘਰੇਲੂ ਪ੍ਰੇਸ਼ਾਨੀਆਂ ਦੂਰ ਕਰਨ ਤੇ ਮਨਚਾਹਿਆ ਵਰ ਪਾਉਣ ਲਈ ਕਰੋ ਤੁਲਸੀ ਦੇ ਇਹ ਉਪਾਅ
ਸ਼੍ਰੀ ਵੀਰਭੱਦਰ ਮੰਦਿਰ
ਵੀਰਭੱਦਰ ਮੰਦਿਰ ਆਂਧਰਾ ਪ੍ਰਦੇਸ਼ 'ਚ ਲਪਾਕਸ਼ੀ 'ਚ ਸਥਿਤ ਹੈ। ਇਥੇ ਪੂਜਾ ਕਰਨ ਵਾਲੇ ਪੀਠਾਸੀਨ ਦੇਵਤਾ ਭਗਵਾਨ ਵੀਰਭੱਦਰ ਸਵਾਮੀ ਹੈ ਜੋ ਭਗਵਾਨ ਸ਼ਿਵ ਵਲੋਂ ਬਣਾਏ ਗਏ ਉਗਰ ਦੇਵਤਾ ਹਨ।
ਇਹ ਵਿਜੇ ਨਗਰ ਸਾਮਰਾਜ ਦੇ ਕਲਾਕਾਰਾਂ ਵਲੋਂ ਬਣਾਈਆਂ ਗਈਆਂ ਆਪਣੀਆਂ ਸੁੰਦਰ ਮੂਰਤੀਆਂ ਅਤੇ ਪੁਰਾਤਤਵਿਕ ਵਿਸ਼ਾਲਤਾ ਲਈ ਪ੍ਰਸਿੱਧ ਹਨ। ਮੰਦਿਰ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਥੇ 10 ਦਿਨਾਂ ਤੱਕ ਚਲਣ ਵਾਲਾ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਵਿਚ ਸ਼ਿਵ ਭਗਤ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ : FengShui: ਕਰੀਅਰ 'ਚ ਤਰੱਕੀ ਦੇ ਨਾਲ ਮਾਂ-ਬੱਚਿਆਂ ਦਾ ਪਿਆਰ ਵੀ ਵਧਾਉਂਦੀ ਹੈ ਹਾਥੀ ਦੀ ਇਹ ਮੂਰਤੀ
ਤ੍ਰਿੰਬਕੇਸ਼ਵਰ ਮੰਦਿਰ
ਤ੍ਰਿੰਬਕੇਸ਼ਵਰ ਜਿਓਤਿਰਲਿੰਗ ਮੰਦਿਰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਤ੍ਰਿੰਬਕ ਪਿੰਡ 'ਚ ਸਥਿਤ ਹੈ। ਗੌਤਮ ਰਿਸ਼ੀ ਅਤੇ ਗੋਦਾਵਰੀ ਦੀ ਪ੍ਰਾਥਨਾ ਅਨੁਸਾਰ ਭਗਵਾਨ ਸ਼ਿਵ ਨੇ ਇਸ ਥਾਂ 'ਤੇ ਵਾਸ ਕਰਨ ਦੀ ਕ੍ਰਿਪਾ ਕੀਤੀ ਅਤੇ ਤ੍ਰਿੰਬਕੇਸ਼ਵਰ ਨਾਂ ਨਾਲ ਪ੍ਰਸਿੱਧ ਹੋਏ । ਮੰਦਿਰ ਦੇ ਅੰਦਰ ਇਕ ਛੋਟੇ ਜਿਹੇ ਸਥਾਨ 'ਚ 3 ਛੋਟੇ-ਛੋਟੇ ਲਿੰਗ ਹਨ ਜੋ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਪ੍ਰਤੀਕ ਹਨ। ਸ਼ਿਵ ਪੁਰਾਣ ਅਨੁਸਾਰ ਬ੍ਰਹਮਾ ਗਿਰੀ ਪਰਬਤ ਦੇ ਉੱਪਰ ਜਾਣ ਲਈ ਚੌੜ੍ਹੀਆਂ-ਚੌੜ੍ਹੀਆ 700 ਪੌੜੀਆਂ ਬਣਾਈਆਂ ਹੋਈਆਂ ਹਨ ਅਤੇ ਸਿਖ਼ਰ ਦੇ ਉੱਪਰ ਪਹੁੰਚਣ 'ਤੇ ਗੌਮੁੱਖ ਤੋਂ ਨਿਕਲਦੀ ਹੋਈ ਭਗਵਤੀ ਗੋਦਾਵਰੀ ਦੇ ਦਰਸ਼ਨ ਹੁੰਦੇ ਹਨ।
ਇਹ ਵੀ ਪੜ੍ਹੋ : Vastu Tips:ਸਿਰਫ 1 ਰੁਪਏ ਦਾ 'ਕਪੂਰ' ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ , ਜਾਣੋ ਕਿਵੇਂ?
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।