ਅਧੂਰੀ ਨਾ ਰਹਿ ਜਾਵੇ 'ਕਰਵਾ ਚੌਥ ਦੀ ਪੂਜਾ', ਚੈੱਕ ਕਰੋ ਪੂਰੀ ਲਿਸਟ

10/16/2024 7:15:38 PM

ਵੈੱਬ ਡੈਸਕ- ਕਰਵਾ ਚੌਥ ਦੇ ਵਰਤ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਵਿਆਹੁਤਾ ਔਰਤਾਂ ਸਾਲ ਭਰ ਕਰਵਾ ਚੌਥ ਦੇ ਵਰਤ ਦੀ ਉਡੀਕ ਕਰਦੀਆਂ ਹਨ। ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਇਹ ਵਰਤ ਰੱਖਦੀਆਂ ਹਨ। ਇਸ ਦੇ ਨਾਲ ਹੀ ਇਸ ਸਾਲ ਕਰਵਾ ਚੌਥ ਦਾ ਵਰਤ 20 ਅਕਤੂਬਰ ਨੂੰ ਮਨਾਇਆ ਜਾਵੇਗਾ। ਕਰਵਾ ਚੌਥ ਦੇ ਵਰਤ ਦੌਰਾਨ, ਵਿਆਹੁਤਾ ਔਰਤਾਂ ਚੰਦ ਅਤੇ ਕਰਵਾ ਮਾਤਾ ਦੀ ਪੂਜਾ ਪੂਰੀ ਰੀਤੀ-ਰਿਵਾਜਾਂ ਨਾਲ ਕਰਦੀਆਂ ਹਨ। ਵਿਆਹੁਤਾ ਔਰਤਾਂ ਇਸ ਦਿਨ ਪੂਜਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪੂਜਾ ਦੀ ਥਾਲੀ ਤਿਆਰ ਕਰਦੀਆਂ ਹਨ। ਜਿਸ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਆਓ ਜਾਣਦੇ ਹਾਂ ਕਰਵਾ ਚੌਥ ਦੀ ਪੂਜਾ ਥਾਲੀ ਵਿੱਚ ਕੀ-ਕੀ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ
ਪੂਜਾ ਦੀ ਥਾਲੀ 'ਚ ਹੋਣੀਆਂ ਚਾਹੀਦੀਆਂ ਹਨ ਇਹ ਚੀਜ਼ਾ
ਕਰਵਾ ਚੌਥ ਪੂਜਾ ਦੀ ਥਾਲੀ ਵਿੱਚ ਕਰਵਾ ਮਾਤਾ ਦੀ ਫੋਟੋ ਰੱਖੋ। ਕਿਉਂਕਿ ਕਰਵਾ ਚੌਥ ਦੇ ਦਿਨ ਕਰਵਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।
ਕਰਵਾ ਚੌਥ ਪੂਜਾ ਦੀ ਥਾਲੀ ਵਿੱਚ ਧੂੜੀ ਵੀ ਰੱਖਣੀ ਚਾਹੀਦੀ ਹੈ। ਇਸ ਨੂੰ ਮਾਂ ਕਰਵਾ ਦੀ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪੂਜਾ ਸਮੱਗਰੀ ਦੀ ਥਾਲੀ 'ਚ ਕਰਵਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਤੋਂ ਬਿਨਾਂ ਪੂਜਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।
ਪੂਜਾ ਦੀ ਥਾਲੀ ਵਿੱਚ ਛਾਣਨੀ ਨੂੰ ਰੱਖੋ। ਵਿਆਹੁਤਾ ਔਰਤਾਂ ਚੰਦ ਦੇਖਣ ਲਈ ਇਸ ਛਾਣਨੀ ਦੀ ਵਰਤੋਂ ਕਰਦੀਆਂ ਹਨ।

ਇਹ ਵੀ ਪੜ੍ਹੋ- ਕਰਵਾ ਚੌਥ ਵਾਲੇ ਦਿਨ ਔਰਤਾਂ ਜ਼ਰੂਰ ਕਰਨ ਇਹ ‘16 ਸ਼ਿੰਗਾਰ’, ਹੁੰਦਾ ਹੈ ਖ਼ਾਸ ਮਹੱਤਵ
ਕਰਵਾ ਚੌਥ ਦੀ ਪੂਜਾ ਲਈ ਆਟੇ ਦਾ ਦੀਵਾ ਬਣਾ ਕੇ ਥਾਲੀ ਵਿੱਚ ਰੱਖੋ। ਅਜਿਹਾ ਕਰਨ ਨਾਲ ਮਾਂ ਕਰਵਾ ਖੁਸ਼ ਹੁੰਦੀ ਹੈ।
ਕਰਵਾ ਚੌਥ ਦੀ ਪੂਜਾ ਦੀ ਥਾਲੀ 'ਚ ਤਾਂਬੇ ਦੀ ਗੜਵੀ ਰੱਖਣੀ ਚਾਹੀਦੀ ਹੈ। ਇਸ ਗੜਵੀ ਨਾਲ ਸੁਹਾਗਣਾਂ ਚੰਦ ਨੂੰ ਅਰਘ ਭੇਟ ਕਰਦੀਆਂ ਹਨ।
ਪੂਜਾ ਦੀ ਥਾਲੀ ਵਿੱਚ ਫਲ, ਫੁੱਲ,ਸੁਹਾਗ ਨਾਲ ਜੁੜਿਆ ਸਾਮਾਨ, ਜਲ, ਚੌਲ, ਮੌਲੀ, ਮਠਿਆਈਆਂ, ਚੰਦਨ, ਅਕਸ਼ਤ ਅਤੇ ਸਿੰਦੂਰ ਰੱਖੋ।
ਇਹ ਹੈ ਕਰਵਾ ਚੌਥ ਦੀ ਪੂਜਾ ਦਾ ਸ਼ੁੱਭ ਮਹੂਰਤ 
ਹਿੰਦੂ ਪੰਚਾਂਗ ਦੇ ਅਨੁਸਾਰ, ਇਸ ਕਰਵਾ ਚੌਥ ਵਰਤ ਦੀ ਪੂਜਾ ਦਾ ਸ਼ੁੱਭ ਮਹੂਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ਼ ਭਾਵ 20 ਅਕਤੂਬਰ ਨੂੰ ਸ਼ਾਮ 05:46 ਤੋਂ 07:02 ਵਜੇ ਤੱਕ ਹੋਵੇਗਾ। ਇਸ ਪੂਰੇ ਸਮੇਂ ਦੌਰਾਨ ਕਰਵਾ ਚੌਥ ਦੀ ਪੂਜਾ ਕਰਨੀ ਬਹੁਤ ਸ਼ੁਭ ਹੈ। ਇਸ ਦੇ ਨਾਲ ਹੀ ਚੰਨ ਚੜ੍ਹਨ ਦਾ ਸਮਾਂ ਸ਼ਾਮ 07:54 'ਤੇ ਹੋਵੇਗਾ। ਇਸ ਤੋਂ ਬਾਅਦ ਵਿਆਹੁਤਾ ਔਰਤਾਂ ਚੰਦ ਨੂੰ ਅਰਘ ਦੇ ਕੇ ਆਪਣਾ ਵਰਤ ਖੋਲ੍ਹ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


Aarti dhillon

Content Editor Aarti dhillon