ਇਤਿਹਾਸ ਨੂੰ ਮੋੜਾ ਦੇਣ ਵਾਲੀ ਮਹਾਨ ਸ਼ਖ਼ਸੀਅਤ ‘ਮਾਤਾ ਭਾਗ ਕੌਰ’

3/18/2021 5:48:47 PM

ਮਾਤਾ ਭਾਗ ਕੌਰ ਦਾ ਜਨਮ ਤਰਨਤਾਰਨ ਤੋਂ 6 ਕੁ ਮੀਲ ਦੀ ਵਿੱਥ ’ਤੇ ਪੈਂਦੇ ਪਿੰਡ ਝਬਾਲ ਵਿਚ ਹੋਇਆ। ਮਾਤਾ ਭਾਗ ਕੌਰ ਦਾ ਪਰਿਵਾਰ ਗੁਰਸਿੱਖ ਪਰਿਵਾਰ ਸੀ। ਆਪ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸ਼ਰਧਾਲੂ ਭਾਈ ਲੰਗਾਹ, ਜਿਨ੍ਹਾਂ ਨੂੰ ਚੌਧਰੀ ਲੰਗਾਹ ਵੀ ਕਹਿੰਦੇ ਸਨ, ਉਨ੍ਹਾਂ ਦੇ ਭਰਾ ਪੈਰੋ ਸ਼ਾਹ ਦੀ ਪੋਤਰੀ ਸਨ। ਮਾਤਾ ਭਾਗ ਕੌਰ ਜੀ ਦੇ ਪਿਤਾ ਦਾ ਨਾਂ ਮਾਲੋ ਸ਼ਾਹ ਸੀ।ਪਿਤਾ ਭਾਈ ਮਾਲੋ ਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫ਼ੌਜ ਵਿੱਚ ਭਰਤੀ ਹੋ ਕੇ ਮੁਗਲਾਂ ਵਿਰੁੱਧ ਜੰਗ ਲੜਦੇ ਰਹੇ ਸਨ।

PunjabKesari

ਮਾਤਾ ਜੀ ਦਾ ਗੁਰੂਘਰ ਨਾਲ ਬੜਾ ਗੂੜ੍ਹਾ ਰਿਸ਼ਤਾ ਸੀ ਤੇ ਇਹ ਆਪਣੇ ਪਿਤਾ ਵਾਂਗ ਸ਼ਸਤਰ ਅਭਿਆਸ ਦਾ ਸ਼ੌਂਕ ਰੱਖਦੇ ਸਨ।  ਮਾਤਾ ਭਾਗ ਕੌਰ ਦਾ ਵਿਆਹ ਭਾਈ ਨਿਧਾਨ ਸਿੰਘ ਨਾਲ ਹੋਇਆ, ਜੋ ਪੱਟੀ ਦੇ ਰਹਿਣ ਵਾਲੇ ਸਨ ਤੇ ਗੁਰੂ ਘਰ ਦੇ ਸ਼ਰਧਾਲੂ ਸਨ। ਖਿਦਰਾਣੇ ਦੀ ਢਾਬ ’ਚ ਹੋਈ ਮੁਗਲਾਂ ਨਾਲ ਜੰਗ ’ਚ ਮਾਤਾ ਭਾਗ ਕੌਰ ਦੇ ਪਤੀ ਤੇ ਭਰਾ ਵੀ ਸ਼ਹੀਦ ਹੋ ਗਏ ਸਨ,  ਜਦਕਿ ਮਾਈ ਭਾਗ ਕੌਰ ਗੰਭੀਰ ਜ਼ਖ਼ਮੀ ਹੋ ਗਏ।ਉਨ੍ਹਾਂ ਦੇ ਸਰੀਰ ’ਤੇ 22 ਫੱਟ ਲੱਗੇ।

PunjabKesari

 ਮਾਤਾ ਭਾਗ ਕੌਰ ਆਖਰੀ ਸਾਹ ਤੱਕ ਦਸਮ ਪਾਤਸ਼ਾਹ ਦੀ ਸੇਵਾ ’ਚ ਹਾਜ਼ਰ ਰਹੇ। ਤਲਵੰਡੀ ਸਾਬੋ ਤੋਂ ਲੈ ਕੇ ਦੱਖਣ ਤੱਕ ਮਾਤਾ ਭਾਗ ਕੌਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ-ਨਾਲ ਗਏ। ਨੰਦੇੜ ਦੇ ਸਾਰੇ ਕੌਤਕ ਮਾਈ ਭਾਗ ਕੌਰ ਜੀ ਨੇ ਅੱਖੀਂ ਵੇਖੇ। ਬੰਦਾ ਸਿੰਘ ਬਹਾਦਰ ਦੀ ਤਿਆਰੀ ਵੇਲੇ ਵੀ ਮਾਤਾ ਭਾਗ ਕੌਰ ਗੁਰੂ ਸਾਹਿਬ ਦੇ ਨਾਲ ਸਨ। ਦਸਮ ਪਾਤਸ਼ਾਹ ਦੇ ਸੱਚਖੰਡ ਜਾਣ ਉਪਰੰਤ ਮਾਤਾ ਭਾਗ ਕੌਰ ਜੀ ਬਿਦਰ ਸ਼ਹਿਰ ਜਾ ਕੇ ਵਸ ਗਏ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ’ਤੇ ਮਾਈ ਭਾਗੋ ਦੀ ਯਾਦ ’ਚ ਇਤਿਹਾਸਕ ਗੁਰਦੁਆਰਾ ਮਾਤਾ ਭੌਗ ਕੌਰ ਜੀ ਸੁਸ਼ੋਭਿਤ ਹੈ। 

PunjabKesari                   ਗੁਰੂਦੁਆਰਾ ਮਾਤਾ ਭਾਗ ਕੌਰ ਜੀ


Harnek Seechewal

Content Editor Harnek Seechewal