ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਰੀਠਾ ਸਾਹਿਬ

1/22/2022 1:20:06 PM

ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬਾਨ 'ਚ ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਵੀ ਸ਼ਾਮਲ ਹੈ। ਇਹ ਬਹੁਤ ਹੀ ਪਾਵਨ ਅਸਥਾਨ ਹੈ। ਆਪਣੀ ਪਹਿਲੀ ਉਦਾਸੀ (ਧਰਮ ਪ੍ਰਚਾਰ-ਯਾਤਰਾ) ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਤਰਾਖੰਡ ਦੇ ਜ਼ਿਲ੍ਹਾ ਚੰਪਾਵਤ 'ਚ ਸਥਿਤ ਇਸ ਪਵਿੱਤਰ ਥਾਂ ’ਤੇ ਪਹੁੰਚ ਕੇ ਇਸ ਨੂੰ ਪਵਿੱਤਰ ਕੀਤਾ ਸੀ। ਨਾਲ ’ਚ ਯੋਗੀਆਂ ਦੇ ਮਨ 'ਚ ਭਰੇ ਪਏ ਹੰਕਾਰ ਅਤੇ ਹਨੇਰੇ ਨੂੰ ਮਿਟਾ ਕੇ ਉਨ੍ਹਾਂ ਨੂੰ ਦਿਵਯ ਅਤੇ ਸੱਚੇ ਗਿਆਨ ਦੇ ਪ੍ਰਕਾਸ਼ ਤੋਂ ਜਾਣ ਕਰਵਾਇਆ ਗਿਆ ਸੀ।

ਹਲਦੁਆਨੀ ਤੋਂ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਤਕ, ਜੋ ਲਗਭਗ 50 ਕਿਲੋਮੀਟਰ ਦਾ ਰਾਹ ਹੈ, ਉਹ ਅਜੇ ਵੀ ਕੱਚਾ ਹੈ। ਜੇਕਰ ਕਾਠਗੋਦਾਮ, ਭੀਮਤਾਲ ਅਤੇ ਪੱਟੀ ਟਾਊਨ ਵਲੋਂ ਪਹੁੰਚਣਾ ਹੋਵੇ ਤਾਂ ਲਗਭਗ 160 ਕਿਲੋਮੀਟਰ ਲੰਬੇ ਪੱਕੇ ਰਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸਲ 'ਚ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਪਿੰਡ ਚੂੜਾ ਪੱਤਾ ਦੇ ਨੇੜੇ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਤੇ ਭਾਈ ਮਰਦਾਨਾ ਜੀ ਨੇ ਜੰਗਲੀ ਕੰਦਮੂਲ ਅਤੇ ਮਿੱਠੇ ਰੀਠੇ ਖਾਧੇ ਸਨ। ਇਸ ਨਾਲ ਸਬੰਧਿਤ ਜੋ ਸਾਖੀ (ਕਥਾ) ਪ੍ਰਸਿੱਧ ਹੈ, ਉਹ ਗੁਰ ਜੀ ਦੀ ਕ੍ਰਿਪਾ ਪ੍ਰਤੀ ਧੰਨਵਾਦ ਅਤੇ ਗੁਰੂ ਜੀ ਦੀ ਅਪਾਰ ਸ਼ਰਧਾ ਪ੍ਰਗਟ ਕਰਦੀ ਹੈ। ਇਸ ਸਾਖੀ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।

ਹੁਣ ਗੁਰਦੁਆਰਾ ਸਾਹਿਬ ਦੀ ਭੂਮੀ 'ਚ ਬਹੁਤ ਸਾਰੇ ਰੀਠਿਆਂ ਦੇ ਦਰੱਖ਼ਤ ਲਾਏ ਗਏ ਹਨ, ਜਿਨ੍ਹਾਂ ਦੇ ਮਿੱਠੇ ਫਲਾਂ ਦਾ ਪ੍ਰਸਾਦ ਸੰਗਤ 'ਚ ਵੰਡਿਆ ਜਾਂਦਾ ਹੈ। ਇਕ ਹੋਰ ਮਾਰਗ ’ਚ ਗੁਰਦੁਆਰਾ ਸ੍ਰੀ ਰੀਠਾ ਸਾਹਿਬ 'ਚ ਪਹੁੰਚਣ ਲਈ ਇਕ ਪੜਾਅ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ (ਜ਼ਿਲ੍ਹਾ ਊਧਮ ਸਿੰਘ ਨਗਰ) ਵਿਚ ਕੀਤਾ ਜਾ ਸਕਦਾ ਹੈ। ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਵਿਚ ਸ੍ਰੀ ਰੀਠਾ ਸਾਹਿਬ 175 ਕਿਲੋਮੀਟਰ ਦੂਰ ਹੈ।

ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਤੋਂ ਚਲ ਕੇ ਖਟੀਮਾ, ਟਨਕਪੁਰ, ਚੰਪਾਵਤ, ਧੁਨਾਘਾਟ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਪਹੁੰਚਿਆ ਜਾਂਦਾ ਹੈ। ਗੁਰਦੁਆਰਾ ਸ੍ਰੀ ਰੀਠਾ ਸਾਹਿਬ 'ਚ ਵੀ ਠਹਿਰਨ ਦਾ ਪ੍ਰਬੰਧ ਹੈ। ਇਹ ਇਤਿਹਾਸਕ ਅਤੇ ਪ੍ਰਸਿੱਧ ਗੁਰਦੁਆਰਾ ਸਮੁੰਦਰ ਤਲ ਤੋਂ 7000 ਫੁੱਟ ਦੀ ਉਚਾਈ 'ਤੇ ਸੁਸ਼ੋਭਿਤ ਹੈ। ਆਪਣੀ ਧਰਮ ਪ੍ਰਚਾਰ ਯਾਤਰਾ (ਉਦਾਸੀ) ਦੇ ਦੌਰਾਨ ਪਹਿਲੇ ਪਾਤਸ਼ਾਹ ਜੀ ਹਲਦਵਾਨੀ ਅਤੇ ਨੈਨੀਤਾਲ ਵੀ ਗਏ ਸਨ।

-ਡਾ. ਕਸ਼ਮੀਰ ਸਿੰਘ 'ਨੂਰ'


rajwinder kaur

Content Editor rajwinder kaur