ਜਾਣੋ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਉਂ ਪਹਿਨੀਆਂ ਮੀਰੀ-ਪੀਰੀ ਦੀਆਂ ਤਲਵਾਰਾਂ

4/10/2021 3:55:24 PM

ਮੀਰੀ ਤੇ ਪੀਰੀ ਦਾ ਸਿਧਾਂਤ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭਕ ਸਮੇਂ ’ਚ ਹੀ ਦੇ ਦਿੱਤਾ ਸੀ ਜਦੋਂ ਉਨ੍ਹਾਂ ਨੇ ਸਮੇਂ ਦੇ ਬਾਦਸ਼ਾਹ ਨੂੰ 'ਕਲਿ ਕਾਤੀ ਰਾਜੇ ਕਸਾਈ' ਕਹਿ ਕੇ ਉਸ ਦੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਗੁਰੂ ਸਾਹਿਬਾਨ ਨੇ ਜੁਲਮ ਖ਼ਿਲਾਫ਼ ਸ਼ਾਂਤਮਈ ਢੰਗ ਵਰਤਿਆ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸੰਕਲਪ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨ ਕਰਦਿਆਂ ਦੋ ਕ੍ਰਿਪਾਨਾਂ ਧਾਰਨ ਕੀਤੀਆਂ, ਸਿੱਖ ਫੌਜਾਂ ਤਿਆਰ ਕਰਕੇ ਜੰਗਾਂ ਲੜੀਆਂ ਤੇ ਜ਼ੁਲਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ।

ਇਹ ਵੀ ਪੜ੍ਹੋ:  7 ਗੋਲ਼ੀਆਂ ਸੀਨੇ ’ਤੇ ਖਾਣ ਵਾਲਾ ਜਰਨੈਲ ਸਰਦਾਰ 'ਸ਼ਾਮ ਸਿੰਘ ਅਟਾਰੀ'

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਫੌਜਾਂ ਰੱਖ ਕੇ ਜੁਲਮ ਖਿਲਾਫ ਲੜਨ ਦਾ ਹੁਕਮ ਕਰ ਗਏ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਤੇ ਬੈਠਣ ਤੋਂ ਬਾਅਦ ਕਲਗੀ ਵਾਲੀ ਦਸਤਾਰ ਸਜਾਉਂਣ , ਸਿੱਖ ਫੌਜਾ ਤਿਆਰ ਕਰਨ, ਅਕਾਲ ਤਖ਼ਤ ਦੀ ਉਸਾਰੀ ਕਰਵਾਉਂਣ ਤੇ ਬਾਬਾ ਬੁੱਢਾ ਜੀ ਤੋਂ ਦੋ ਤਲਵਾਰ ਧਾਰਨ ਕਰਨ ਦੇ ਅਹਿਮ ਕਦਮ ਉਠਾਏ। ਆਪ ਜੀ ਨੇ ਸਿੱਖਾਂ ਨੂੰ ਪਿਆਰ ਭੇਟਾ ਵਜੋਂ ਚੰਗੇ ਘੋੜੇ ਤੇ ਚੰਗੇ ਸ਼ਸਤਰ ਭੇਟ ਕਰਨ ਦੇ ਹੁਕਮ ਜਾਰੀ ਕੀਤੇ । ਗੁਰੂ ਸਾਹਿਬ ਨੇ ਨੌਜਵਾਨਾਂ ਨੂੰ ਕਸਰਤ, ਕੁਸ਼ਤੀ, ਘੋੜ ਸਵਾਰੀ, ਸ਼ਸ਼ਤਰ ਵਿੱਦਿਆ ਚ ਨਿਪੁੰਨ ਕੀਤਾ। ਜਹਾਂਗੀਰ ਨੇ ਐਲਾਨ ਕੀਤਾ ਸੀ ਕਿ ਕੋਈ ਆਪਣਾ ਥੜਾ 2 ਫੁੱਟ ਤੋਂ ਉੱਚਾ ਨਹੀਂ ਰੱਖ ਸਕਦਾ ਆਪ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਸਿਰਜਨਾ ਕੀਤੀ ਜੋ ਕਿ ਜਹਾਂਗੀਰ ਦੇ ਐਲਾਨ ਦੇ ਉਲਟ 12 ਫੁੱਟ ਉੱਚਾ ਸੀ । ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਹਰ ਰੋਜ ਦੀਵਾਨ ਸੱਜਦੇ, ਢਾਢੀ ਅਬਦੁੱਲਾ ਤੇ ਨੱਥਾ ਬੀਰ ਰਸੀ ਵਾਰਾਂ ਗਾਉਂਦੇ.... ਦੋ ਤਲਵਾਰੀਂ ਬਧੀਆਂ ਇਕ ਮੀਰੀ ਦੀ ਇਕ ਪੀਰੀ ਦੀ, ਇਕ ਅਜ਼ਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ ਬਖੀਰ ਦੀ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੈ ਤਗੀਰ ਦੀ। ਪੱਗ ਤੇਰੀ, ਕੀ ਜਹਾਂਗੀਰ ਦੀ।

ਇਹ ਵੀ ਪੜ੍ਹੋ: ਜਾਣੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਮਿਲਣ ਦਾ ਇਤਿਹਾਸ

ਇਸ ਤਰ੍ਹਾਂ ਮੀਰੀ ਪੀਰੀ, ਭਗਤੀ ਸ਼ਕਤੀ,ਧਰਮ ਤੇ ਰਾਜਨੀਤੀ ਦਾ ਸੁਮੇਲ ਜ਼ਰੂਰੀ ਕਰ ਦਿੱਤਾ ਗਿਆ ਪਰ ਨਿਆਂਕਾਰੀ ਰਾਜ ਬਣਾਉਣ ਲਈ ਧਰਮ ਦਾ ਕੁੰਡਾ ਰਾਜ ਦੇ ਉਪਰ ਰੱਖਿਆ ਗਿਆ। ਪੀਰੀ ਨੂੰ ਮਾਨਵਤਾ ਦੀ ਸੇਵਾ ਦਾ ਪ੍ਰਤੀਕ ਬਣਾਇਆ ਗਿਆ ਜਦਕੀ ਮੀਰੀ ਨੂੰ ਇਸ ਸੇਵਾ ਵਿਚ ਆਈ ਰੁਕਾਵਟ ਨੂੰ ਦੂਰ ਕਰਨ ਦਾ ਸਾਧਨ ਸਮਝਿਆ ਗਿਆ।

ਇਹ ਵੀ ਪੜ੍ਹੋ:  ਉਮਰੋਂ ਨਿੱਕੇ, ਯੁੱਧ ਕਲਾ ’ਚ ਤਿੱਖੇ ਦਸਮ ਪਿਤਾ ਦੇ ਫਰਜ਼ੰਦ, ਸਾਹਿਬਜ਼ਾਦਾ ਜੁਝਾਰ ਸਿੰਘ ਨੇ ਮੁਗਲਾਂ ਨੂੰ ਪਾਈਆਂ ਭਾਜੜਾਂ


Shyna

Content Editor Shyna