ਲਗਜ਼ਰੀ ਬਾਜ਼ਾਰ ’ਚ ਪੈਰ ਪਸਾਰ ਰਹੀ BMW, EV ਵਿਕਰੀ ’ਚ ਕੰਪਨੀ ਨੇ ਤੋੜੇ ਰਿਕਾਰਡ
Saturday, Nov 14, 2026 - 12:45 PM (IST)
ਨਵੀਂ ਦਿੱਲੀ - ਭਾਰਤੀ ਲਗਜ਼ਰੀ ਕਾਰ ਬਾਜ਼ਾਰ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਬੀ. ਐੱਮ. ਡਬਲਿਊ. ਹੁਣ ਇਲੈਕਟ੍ਰਿਕ ਵਾਹਨਾਂ ਨੂੰ ਵੱਡਾ ਹਥਿਆਰ ਬਣਾ ਰਹੀ ਹੈ। ਕੰਪਨੀ ਦੀ ਕੁੱਲ ਵਿਕਰੀ ’ਚ ਹਰ ਚਾਰ ’ਚੋਂ ਇਕ ਕਾਰ ਇਲੈਕਟ੍ਰਿਕ ਹੈ ਅਤੇ ਚਾਲੂ ਸਾਲ ਦੀ ਪਹਿਲੀ ਛਿਮਾਹੀ ’ਚ ਇਸ ਦੀ ਈ. ਵੀ. ਵਿਕਰੀ ’ਚ 78 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਕੰਪਨੀ ਨੂੰ ਇਲੈਕਟ੍ਰਿਕ ਵਾਹਨਾਂ ਰਾਹੀਂ ਪੁਰਾਣੇ ਲਗਜ਼ਰੀ ਕਾਰ ਗਾਹਕਾਂ ਦੇ ਨਾਲ ਆਮ ਅਤੇ ਪ੍ਰੀਮੀਅਮ ਕਾਰ ਬਾਜ਼ਾਰ ਤੋਂ ਵੀ ਨਵੇਂ ਖਰੀਦਦਾਰ ਮਿਲ ਰਹੇ ਹਨ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, Silver ਦੇ ਵੀ ਚੜ੍ਹੇ ਭਾਅ, ਜਾਣੋ ਕਿੰਨੇ ਹੋਏ ਰੇਟ
ਇਹ ਵੀ ਪੜ੍ਹੋ : ਦੀਵਾਲੀ 'ਤੇ ਕਰੀਨਾ ਨੂੰ 200 ਸਾਲ ਪੁਰਾਣਾ ਪੈਂਡੈਂਟ ਪਹਿਨਣਾ ਪਿਆ ਮਹਿੰਗਾ ; ਕਾਂਗਰਸ ਬੁਲਾਰੇ ਨੇ ਭੇਜਿਆ ਕਾਨੂੰਨੀ ਨੋਟਿਸ
ਬੀ. ਐੱਮ. ਡਬਲਿਊ. ਗਰੁੱਪ ਇੰਡੀਆ ਦੇ ਸੀ. ਈ. ਓ. ਹਰਦੀਪ ਸਿੰਘ ਬਰਾੜ ਮੁਤਾਬਕ, ਕੰਪਨੀ ਦੇ ਲੱਗਭਗ 50 ਫੀਸਦੀ ਈ. ਵੀ. ਗਾਹਕ ਪਹਿਲਾਂ ਤੋਂ ਹੀ ਲਗਜ਼ਰੀ ਕਾਰਾਂ ਦੀ ਵਰਤੋਂ ਕਰ ਰਹੇ ਹਨ, ਜਦਕਿ ਬਾਕੀ 50 ਫੀਸਦੀ ਆਮ ਅਤੇ ਪ੍ਰੀਮੀਅਮ ਖੇਤਰਾਂ ਤੋਂ ਆ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਗਾਹਕਾਂ ਦੀ ਪਿਛਲੀ ਸੀਟ ’ਤੇ ਆਰਾਮ ਅਤੇ ਵੱਧ ਜਗ੍ਹਾ ਦੀ ਲੋੜ ਨੂੰ ਦੇਖਦੇ ਹੋਏ ਕੰਪਨੀ ਨੇ ਲੌਂਗ ਵ੍ਹੀਲਬੇਸ ਮਾਡਲਾਂ ’ਤੇ ਜ਼ੋਰ ਦਿੱਤਾ ਹੈ। ਬਰਾੜ ਅਨੁਸਾਰ, 50 ਫੀਸਦੀ ਤੋਂ ਵੱਧ ਲਗਜ਼ਰੀ ਗਾਹਕ ਲੌਂਗ ਵ੍ਹੀਲਬੇਸ ਕਾਰਾਂ ਪਸੰਦ ਕਰ ਰਹੇ ਹਨ। ਇਸ ਸਾਲ ਕੰਪਨੀ ਦੇ ਕੁੱਲ ਪੋਰਟਫੋਲੀਓ ’ਚ ਇਨ੍ਹਾਂ ਦੀ ਹਿੱਸੇਦਾਰੀ 52 ਫੀਸਦੀ ਹੈ।
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਦਾ ਜਨੂੰਨ! ਭਾਰਤੀਆਂ ਨੇ ਖ਼ਰੀਦ ਲਿਆ 720000000000 ਰੁਪਏ ਦਾ Gold
ਇਹ ਵੀ ਪੜ੍ਹੋ : ਜਲਦ ਆਉਣ ਵਾਲਾ ਹੈ Reliance Jio ਤੋਂ 20 ਗੁਣਾ ਵੱਡਾ IPO, 64.35 ਅਰਬ ਡਾਲਰ ਜੁਟਾਉਣ ਦੀ ਤਿਆਰੀ
ਬਰਾੜ ਮੁਤਾਬਕ, ਚੋਟੀ ਦੇ 10 ਸ਼ਹਿਰਾਂ ਤੋਂ ਬਾਹਰ ਕੰਪਨੀ ਦੀ ਵਿਕਰੀ ਲੱਗਭਗ 20 ਫੀਸਦੀ ਜਾਂ ਇਸ ਤੋਂ ਵੱਧ ਦੀ ਦਰ ਨਾਲ ਵਧ ਰਹੀ ਹੈ, ਜਦਕਿ ਕੁੱਲ ਬਾਜ਼ਾਰ ਦਾ ਵਾਧਾ 14 ਤੋਂ 15 ਫੀਸਦੀ ਹੈ। ਪਹਿਲਾਂ ਚੋਟੀ ਦੇ 10 ਸ਼ਹਿਰਾਂ ਦੀ ਹਿੱਸੇਦਾਰੀ 85 ਫੀਸਦੀ ਸੀ, ਜੋ ਹੁਣ 70 ਤੋਂ 75 ਫੀਸਦੀ ਰਹਿ ਗਈ ਹੈ। ਬਰਾੜ ਦਾ ਅੰਦਾਜ਼ਾ ਹੈ ਕਿ ਭਾਰਤੀ ਕਾਰ ਬਾਜ਼ਾਰ ’ਚ ਲਗਜ਼ਰੀ ਵਾਹਨਾਂ ਦੀ ਹਿੱਸੇਦਾਰੀ ਮੌਜੂਦਾ 1.1 ਫੀਸਦੀ ਤੋਂ ਵਧ ਕੇ 2030 ਤੱਕ 3 ਫੀਸਦੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਕੱਲ੍ਹ ਤੋਂ ਬੈਂਕਾਂ 'ਚ ਲੰਬੀਆਂ ਛੁੱਟੀਆਂ, ਜਾਣੋ 8-29 ਨਵੰਬਰ ਤੱਕ ਕਿੱਥੇ-ਕਿੱਥੇ ਬੰਦ ਰਹਿਣਗੇ ਬੈਂਕ
ਇਹ ਵੀ ਪੜ੍ਹੋ : ਲੱਖਾਂ EPFO ਪੈਨਸ਼ਨਧਾਰਕਾਂ ਲਈ ਖੁਸ਼ਖਬਰੀ! ਘੱਟੋ-ਘੱਟ ਪੈਨਸ਼ਨ ਵਧ ਸਕਦੀ ਹੈ ਤਿੰਨ ਗੁਣਾ, ਜਾਣੋ ਕਦੋਂ
ਇਹ ਵੀ ਪੜ੍ਹੋ : ਸਿਰਫ਼ 154 ਰੁਪਏ 'ਚ ਖ਼ਰੀਦ ਲਿਆ 2BHK ਫਲੈਟ, ਜਾਣੋ ਕਿੱਥੇ ਹੋਈ ਡੀਲ ਤੇ ਕਿੰਨੀ ਹੈ ਪ੍ਰਾਪਰਟੀ ਦੀ ਅਸਲ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
