ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤੀ ਬਾਜ਼ਾਰ ’ਚ ਵਾਪਸੀ, ਅਗਸਤ ’ਚ 27,186 ਕਰੋੜ ਰੁਪਏ ਦਾ ਨਿਵੇਸ਼
Friday, Aug 28, 2026 - 04:03 PM (IST)
ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ’ਚ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਪਰਤਦਾ ਨਜ਼ਰ ਆ ਰਿਹਾ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਗਸਤ ’ਚ ਹੁਣ ਤੱਕ ਭਾਰਤੀ ਸ਼ੇਅਰਾਂ ’ਚ 27,186 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ
ਇਹ ਵੀ ਪੜ੍ਹੋ : ਹੁਣ ਆਂਡਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ, ਇਸ ਕਾਰਨ ਅਜੇ ਹੋਰ ਵਧਣਗੇ ਰੇਟ
ਇਹ ਸਤੰਬਰ 2024 ਤੋਂ ਬਾਅਦ ਕਿਸੇ ਇਕ ਮਹੀਨੇ ’ਚ ਉਨ੍ਹਾਂ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਜੁਲਾਈ ’ਚ ਵੀ ਐੱਫ. ਪੀ. ਆਈ. ਨੇ ਲੱਗਭਗ 20,200 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਸੀ।
ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਦੇ ਅੰਕੜਿਆਂ ਅਨੁਸਾਰ 25 ਅਗਸਤ ਤੱਕ ਅਗਸਤ ’ਚ ਆਏ ਕੁੱਲ ਨਿਵੇਸ਼ ’ਚ 15,491 ਕਰੋੜ ਰੁਪਏ ਸ਼ੇਅਰ ਬਾਜ਼ਾਰ ਰਾਹੀਂ ਆਏ, ਜਦੋਂਕਿ 11,694 ਕਰੋੜ ਰੁਪਏ ਪ੍ਰਾਇਮਰੀ ਬਾਜ਼ਾਰ ਅਤੇ ਹੋਰ ਮਾਧਿਅਮਾਂ ਤੋਂ ਨਿਵੇਸ਼ ਕੀਤੇ ਗਏ। ਸਤੰਬਰ 2024 ’ਚ ਐੱਫ. ਪੀ. ਆਈ. ਨੇ 57,724 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਬਾਜ਼ਾਰ ਮਾਹਿਰਾਂ ਮੁਤਾਬਕ ਵਿਦੇਸ਼ੀ ਨਿਵੇਸ਼ਕ ਫਿਲਹਾਲ ਵੱਡੇ ਬੈਂਕ ਅਤੇ ਆਈ. ਟੀ. ਸ਼ੇਅਰਾਂ ਦੀ ਬਜਾਏ ਚੋਣਵੇਂ ਮਿਡਕੈਪ ਸ਼ੇਅਰਾਂ ’ਚ ਜ਼ਿਆਦਾ ਰੁਚੀ ਦਿਖਾ ਰਹੇ ਹਨ। ਅਗਸਤ ’ਚ 27 ਤਰੀਕ ਤੱਕ ਮਿਡਕੈਪ ਸੂਚਕ ਅੰਕ 1.83 ਫੀਸਦੀ ਅਤੇ ਸਮਾਲਕੈਪ ਸੂਚਕ ਅੰਕ 3.7 ਫੀਸਦੀ ਚੜ੍ਹਿਆ, ਜਦੋਂਕਿ ਸੈਂਸੈਕਸ ਅਤੇ ਨਿਫਟੀ ਲੱਗਭਗ ਇਕ ਫੀਸਦੀ ਹੇਠਾਂ ਰਹੇ।
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : 'Cash for Gold' 'ਚ ਭਾਰੀ ਉਛਾਲ, ਭਾਰਤੀ ਪਰਿਵਾਰ ਵੇਚ ਰਹੇ ਆਪਣਾ ਸੋਨਾ
ਇਹ ਵੀ ਪੜ੍ਹੋ : ਵਿਦੇਸ਼ੀ ਯਾਤਰਾ ਤੋਂ ਲੈ ਕੇ ਵਿਆਜ ਦਰਾਂ ਤੱਕ ਹੋਣਗੇ ਵੱਡੇ ਬਦਲਾਅ, 1 ਸਤੰਬਰ ਤੋਂ ਬਦਲ ਜਾਣਗੇ ਕਈ ਨਿਯਮ
ਇਹ ਵੀ ਪੜ੍ਹੋ : ਜ਼ਮੀਨ,ਸ਼ੇਅਰ-ਬਾਂਡ ਦਾ ਘਟਿਆ ਕ੍ਰੇਜ਼, ਜਾਣੋ ਹੁਣ ਕਿੱਥੇ ਪੈਸਾ ਲਗਾ ਰਹੇ ਭਾਰਤ ਦੇ ਅਮੀਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
