ਲੰਮਾ POWER CUT! ਸਵੇਰੇ 9.30 ਤੋਂ 5 ਵਜੇ ਤਕ ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ
Sunday, Aug 30, 2026 - 08:18 PM (IST)
ਜ਼ੀਰਕਪੁਰ (ਅਵਤਾਰ ਧੀਮਾਨ): ਪਾਵਰਕੌਮ ਵੱਲੋਂ 66 ਕੇਵੀ ਰਾਮਗੜ੍ਹ ਭੁੱਡਾ ਗਰਿੱਡ ਤੋਂ ਨਵਾਂ 11 ਕੇਵੀ ਸੁਸ਼ਮਾ ਵੈਲੇਂਸੀਆ ਫੀਡਰ ਪਾਉਣ ਦੇ ਕੰਮ ਕਾਰਨ ਸੋਮਵਾਰ 31 ਅਗਸਤ ਨੂੰ ਢਕੋਲੀ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿਚ ਸਵੇਰੇ ਸਾਢੇ 9 ਵਜੇ ਤੋਂ ਲੈਕੇ ਸ਼ਾਮ 5 ਵਜੇ ਤੱਕ ਕਰੀਬ ਸਾਢੇ ਸੱਤ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪਾਵਰਕਾਮ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵੇਂ ਫੀਡਰ ਦੀ ਉਸਾਰੀ ਅਤੇ ਇਸ ਨਾਲ ਸਬੰਧਤ ਤਕਨੀਕੀ ਕੰਮ ਲਈ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਛੇ 11 ਕੇਵੀ ਫੀਡਰਾਂ ਦਾ ਸ਼ਟਡਾਊਨ ਲਿਆ ਜਾਵੇਗਾ। ਇਨ੍ਹਾਂ ਵਿੱਚ 11 ਕੇਵੀ ਗ੍ਰੀਨ ਵੈਲੀ, 11 ਕੇਵੀ ਸੁਖਨਾ, 11 ਕੇਵੀ ਪੰਜਾਬ, 11 ਕੇਵੀ ਕੋਸਮੋ, 11 ਕੇਵੀ ਸੀਸੀਸੀ ਅਤੇ 11 ਕੇਵੀ ਪ੍ਰੀਥਮ ਫੀਡਰ ਸ਼ਾਮਲ ਹਨ।
ਇਸ ਸ਼ਟਡਾਊਨ ਕਾਰਨ ਅਲਟੂਰਾ, ਗ੍ਰੀਨ ਵੈਲੀ ਰੈਜ਼ੀਡੈਂਸ਼ੀਆ, ਮੋਤੀਆ ਰਾਇਲ ਸਿਟੀ, ਬਾਜ਼ੀਗਰ ਬਸਤੀ, ਚੌੜਾ ਬਾਜ਼ਾਰ, ਸੁਸ਼ਮਾ ਗ੍ਰਾਂਡੇ, ਫਰੈਂਡਜ਼ ਇਨਕਲੇਵ, ਗ੍ਰਾਂਡੇ ਐਨਐਕਸਟੀ, ਕੋਸਮੋ ਮਾਲ, ਸੀਸੀਸੀ, ਗ੍ਰੀਨ ਲੋਟਸ ਐਵੇਨਿਊ ਅਤੇ ਇਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
