ਅਜਨਾਲਾ ਹਿੰਸਾ ''ਤੇ ਪੰਜਾਬ ਦੇ ਸਾਬਕਾ DGP ਜੂਲੀਓ ਰਿਬੇਰੋ ਦਾ ਵੱਡਾ ਬਿਆਨ, ਕਿਹਾ- ਸਰਕਾਰ ਨੇ ਮੌਕਾ ਗੁਆ ਲਿਆ

02/26/2023 5:02:10 PM

ਚੰਡੀਗੜ੍ਹ:  ਪੰਜਾਬ ਦੇ ਸਾਬਕਾ ਡੀ. ਜੀ. ਪੀ. ਜੂਲੀਓ ਰਿਬੇਰੋ , ਜਿਨ੍ਹਾਂ ਨੇ 1980 ਦੇ ਅੱਤਵਾਦ ਦੇ ਦਿਨਾਂ 'ਚ ਫੌਜ ਦੀ ਅਗਵਾਈ ਕੀਤੀ ਸੀ, ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਅਤੇ ਪੁਲਸ ਨੇ ਅਜਨਾਲਾ ਥਾਣਾ ਵਿਖੇ 23 ਫਰਵਰੀ ਨੂੰ ਖ਼ਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਘੇਰਣ ਦਾ ਚੰਗਾ ਮੌਕਾ ਗੁਆ ਦਿੱਤਾ ਹੈ ਅਤੇ ਜਿਸ 'ਚ 6 ਦੇ ਕਰੀਬ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹਨ। ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਰਿਬੇਰੋ ਨੇ ਕਿਹਾ ਕਿ ਇਹ ਘਟਨਾ ਪੁਲਸ ਦੇ ਮਨੋਬਲ ਨੂੰ ਕੁਚਲ ਦੇਵੇਗੀ ਅਤੇ ਸਿਆਸੀ ਲੀਡਰਸ਼ਿਪ ਲਈ ਇਕ ਮੁਸ਼ਕਲ ਕੰਮ ਛੱਡ ਦੇਵੇਗੀ। ਸਾਬਕਾ ਡੀ. ਜੀ. ਪੀ. ਨੇ ਅਜਨਾਲਾ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਕਿ ਕੀ ਹੋ ਵੀ ਹੋਇਆ ਉਹ ਦੁਖ਼ਦਾਇਕ ਗੱਲ ਹੈ ਅਤੇ ਦੁਸ਼ਮਣ ਦੇਸ਼ ਇਸ ਦਾ ਫਾਇਦਾ ਚੁੱਕ ਸਕਦੇ ਹਨ। ਉਨ੍ਹਾਂ ਆਖਿਆ ਕਿ ਅਜਨਾਲਾ ਵਿਖੇ ਹੋਈ ਝੜਪ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨੇ ਜੋ ਫ਼ੈਸਲਾ ਲਿਆ, ਉਸ ਤੋਂ ਕੁਝ ਸਪੱਸ਼ਟ ਨਹੀਂ ਹੋ ਰਿਹਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਪਰ ਕੱਟੜਪੰਖੀਆਂ ਦੀਆਂ ਅਜਿਹੀਆਂ ਮੰਗਾਂ ਮੰਨਣਾ ਬਹੁਤ ਖ਼ਤਰਨਾਕ ਹੈ। 

ਇਹ ਵੀ ਪੜ੍ਹੋ- ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ

ਪੱਤਰਕਾਰ ਵੱਲੋਂ ਅਜਨਾਲਾ ਘਟਨਾ ਦੀ ਤੁਲਨਾ 1980 ਦਹਾਕੇ ਦੇ ਪੰਜਾਬ ਨਾਲ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਡੀ. ਜੀ. ਪੀ. ਨੇਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅੰਮ੍ਰਿਤਪਾਲ ਦੀ ਤੁਲਨਾ ਖ਼ਾਲਿਸਤਾਨੀ ਸਮਰਥਕ ਜਨਰੈਲ ਸਿੰਘ ਭਿੰਡਰਾਂਵਾਲੇ ਨਾਲ ਕੀਤਾ ਜਾ ਸਕਦੀ ਹੈ ਅਤੇ ਨਾ ਹੀ ਉਹ ਇਸ ਦੇ ਯੋਗ ਹੈ। ਉਹ ਹਾਲੇ ਨਵਾਂ ਹੈ ਅਤੇ ਪੰਜਾਬ ਸਰਕਾਰ ਕੋਲ ਉਸ ਨੂੰ ਕਾਬੂ ਕਰਨ ਦਾ ਚੰਗਾ ਮੌਕਾ ਸੀ ਪਰ ਉਨ੍ਹਾਂ ਨੇ ਇਹ ਮੌਕੇ ਗੁਆ ਲਿਆ। ਅੰਮ੍ਰਿਤਪਾਲ ਸੰਤ ਭਿੰਡਾਰਾਂਵਾਲਾ ਦੀ ਜਗ੍ਹਾਂ ਲੈਣ ਦੀ ਇੱਛਾ ਰੱਖਦਾ ਹੈ ਅਤੇ ਹੁਣ ਸਰਕਾਰ ਅਤੇ ਪੁਲਸ ਲਈ ਉਸ ਨੂੰ ਕਾਬੂ ਕਰਨਾ ਮੁਸ਼ਕਿਲ ਹੋਵੇਗਾ ਕਿਉਂਕਿ ਉਨ੍ਹਾਂ ਨੇ ਮੌਕੇ ਗੁਆ ਦੇ ਬਹੁਤ ਵੱਡੀ ਗ਼ਲਤੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਹਿੰਸਾ ਨੂੰ ਲ਼ੈ ਕੇ ਹੁਣ ਤੱਕ ਪੁਲਸ ਵੱਲੋਂ ਕੋਈ ਐੱਫ. ਆਈ. ਆਰ. ਨਹੀਂ ਦਰਜ ਕੀਤੀ ਗਈ ਪਰ ਇਸਦੇ ਪਿੱਛੇ ਦੀ ਕਾਰਨ ਹੈ , ਇਸ ਨੂੰ ਸਮਝਣਾ ਔਖਾ ਹੈ। 

ਜੂਲੀਓ ਰਿਬੇਰੋ ਨੇ ਕਿਹਾ ਕਿ ਇਸ ਮਾਮਲੇ 'ਚ ਐੱਫ਼. ਆਈ. ਆਰ. ਦਰਜ ਨਾ ਕਰਨ ਦਾ ਕਾਰਨ ਜੇਕਰ ਸਿਆਸੀ ਹੈ ਤਾਂ ਇਹ ਗ਼ਲਤ ਹੈ ਪਰ ਸਰਕਾਰ ਸ਼ਾਇਦ ਅਜਿਹਾ ਤਾਂ ਕਰ ਰਹੀ ਹੈ ਤਾਂ ਜੋ ਸਿੱਖ ਭਾਵਨਾਵਾਂ ਨੂੰ ਸ਼ਾਂਤ ਜਾਂ ਉਨ੍ਹਾਂ ਨੂੰ ਕਾਬੂ ਕਰ ਸਕਣ। ਸਾਬਕਾ ਡੀ. ਜੀ. ਪੀ. ਨੇ ਕਿਹਾ ਕਿ ਮੈਂ ਪੜ੍ਹਿਆ ਹੈ ਕਿ ਇਸ ਝੜਪ ਦੌਰਾਨ ਅਜਨਾਲਾ ਵਿਖੇ 600 ਕਰੀਬ ਪੁਲਸ ਮੁਲਾਜ਼ਮ ਹਾਜ਼ਰ ਸਨ ਪਰ ਜੇਕਰ ਉੱਥੇ 100 ਮੁਲਾਜ਼ਮ ਵੀ ਹੁੰਦੇ ਤਾਂ ਉਨ੍ਹਾਂ ਨੂੰ ਭੀੜ 'ਤੇ ਕਾਬੂ ਪਾਉਣ ਦੇ ਯੋਗ ਹੋਣਾ ਸੀ ਪਰ ਉਨ੍ਹਾਂ ਨੂੰ ਕੋਈ ਸਪੱਸ਼ਟ ਹਦਾਇਤਾਂ ਦਿੱਤੀਆਂ ਹੋਣੀਆਂ ਚਾਹੀਦੀਆਂ ਸਨ। ਜੇਕਰ ਉਨ੍ਹਾਂ ਨੂੰ ਸਪੱਸ਼ਟ ਹਦਾਇਤਾਂ ਨਹੀਂ ਦਿੱਤੀਆਂ ਗਈਆਂ ਤਾਂ ਜੋ ਕੁਝ ਵੀ ਵਾਪਰਿਆਂ ਉਹ ਹੋਣਾ ਲਾਜ਼ਮੀ ਸੀ। ਅਜਿਹਾ ਹੋਣ ਨਾਲ ਪੁਲਸ ਦਾ ਮਨੋਬਲ ਡਿੱਗੇਗਾ ਅਤੇ ਹਿੰਸਾ ਭੜਕਾਉਣ ਵਾਲੇ ਲੋਕਾਂ ਨੂੰ ਹੋਰ ਹੌਂਸਲਾ ਮਿਲੇਗਾ। ਉਨ੍ਹਾਂ ਸਖ਼ਤ ਸ਼ਬਦਾਂ 'ਚ ਕਿਹਾ ਕਿ ਸਿਆਸੀ ਲੀਡਰਸ਼ਿਪ ਨੇ ਆਪਣਾ ਕੰਮ ਖ਼ੁਦ ਮੁਸ਼ਕਿਲ ਕੀਤਾ ਹੈ। 

ਇਹ ਵੀ ਪੜ੍ਹੋ- ਮੌਤ ਦਾ ਕਾਰਨ ਬਣੀ ਯਾਰੀ, ਭਦੌੜ 'ਚ ਦੋਸਤਾਂ ਤੋਂ ਦੁਖ਼ੀ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਪੱਤਰਕਾਰ ਵੱਲੋਂ ਪੰਜਾਬ ਪੁਲਸ ਨੂੰ ਸਲਾਹ ਦੇਣ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਪੁਲਸ ਤੋਂ ਵੱਧ ਮੈਂ ਸੂਬਾ ਅਤੇ ਕੇਂਦਰ ਨੂੰ ਸਲਾਹ ਦੇਣਾ ਚਾਹੁੰਦਾ ਹਾਂ ਕਿ ਉਹ ਇਹ ਖ਼ਤਰਨਾਕ ਚੀਜ਼ਾਂ 'ਤੇ ਸਿਆਸਤ ਨਾ ਕਰਨ ਅਤੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹ ਕੀ ਚੱਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਮੈਨੂੰ ਨਹੀਂ ਲੱਗਦਾ ਕਿ ਲੋਕ ਅੱਤਵਾਦ ਵਾਪਸ ਚਾਹੁੰਦੇ ਹਨ। ਅਜਿਹੇ ਬਹੁਤ ਸਾਰੇ ਕੇਂਦਰੀ ਐਕਟ ਅਤੇ ਸ਼ਕਤੀਆਂ ਹਨ, ਜੋ ਸਿਸਟਮ ਨੂੰ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਲਾਗੂ ਕੀਤੇ ਜਾ ਸਕਦੇ ਹਨ। ਉਨ੍ਹਾਂ ਸਲਾਹ ਦਿੰਦਿਆਂ ਕਿ ਅਜਿਹੇ ਕੱਟੜਪੰਥੀਆਂ ਨੂੰ ਲੰਮੇ ਸਮੇਂ ਲਈ ਨਜ਼ਰਬੰਦ ਕਰ ਦੇਣਾ ਚਾਹੀਦਾ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News