ਐਡਵਾਂਸ ਰੋਬੋਟ–ਏਡਿਡ ਸਰਜਰੀ ਰਾਹੀਂ ਗੁੰਝਲਦਾਰ ਕੈਂਸਰ ਦੇ ਮਰੀਜ਼ਾਂ ਦਾ ਕੀਤਾ ਗਿਆ ਇਲਾਜ
Thursday, Nov 13, 2025 - 03:21 PM (IST)
ਚੰਡੀਗੜ੍ਹ : ਫੋਰਟਿਸ ਹਸਪਤਾਲ ਮੋਹਾਲੀ ਦੇ ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਵਿਭਾਗ ਨੇ ਦੁਨੀਆ ਦੇ ਸਭ ਤੋਂ ਅਡਵਾਂਸ ਚੌਥੀ ਪੀੜ੍ਹੀ ਦੇ ਰੋਬੋਟ -ਦਾ ਵਿੰਚੀ ਐਕਸਆਈ ਦੁਆਰਾ ਗੁੰਝਲਦਾਰ ਯੂਰੋਲੋਜੀਕਲ ਕੈਂਸਰ ਤੋਂ ਪੀੜਤ ਕਈ ਮਰੀਜ਼ਾਂ ਦਾ ਸਫ਼ਲਤਾ ਪੂਰਵਕ ਇਲਾਜ ਕੀਤਾ ਹੈ। ਫੋਰਟਿਸ ਹਸਪਤਾਲ ਮੋਹਾਲੀ 'ਚ ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਦੇ ਕੰਸਲਟੈਂਟ ਡਾ. ਧਰਮਿੰਦਰ ਅਗਰਵਾਲ ਨੇ ਰੋਬੋਟ ਏਡਿਡ ਸਰਜਰੀ ਰਾਹੀਂ ਅਜਿਹੇ ਦੋ ਮਰੀਜ਼ਾਂ ਦਾ ਇਲਾਜ ਕੀਤਾ ਹੈ। ਇੱਕ 56 ਸਾਲਾ ਮਰੀਜ਼, ਜਿਸਨੇ ਕ੍ਰੋਨਿਕ ਕਿਡਨੀ ਬਿਮਾਰੀ ਕਾਰਨ 2018 'ਚ ਰੀਨਲ ਟਰਾਂਸਪਲਾਂਟ ਕਰਵਾਇਆ ਸੀ, ਉਨ੍ਹਾਂ ਦੀ ਟਰਾਂਸਪਲਾਂਟ ਕੀਤੀ ਕਿਡਨੀ 'ਚ 3 ਸੈਂਟੀਮੀਟਰ ਦਾ ਟਿਊਮਰ ਪਾਇਆ ਗਿਆ ਸੀ। ਉਨ੍ਹਾਂ ਨੇ ਫੋਰਟਿਸ ਮੋਹਾਲੀ 'ਚ ਡਾ. ਅਗਰਵਾਲ ਨਾਲ ਸੰਪਰਕ ਕੀਤਾ, ਜਿੱਥੇ ਹੋਰ ਜਾਂਚਾਂ ਤੋਂ ਬਾਅਦ ਡਾ. ਅਗਰਵਾਲ ਨੇ ਰੋਬੋਟ-ਏਡਿਡ ਕਿਡਨੀ ਪਾਰਸ਼ੀਅਲ ਨੇਫਰੇਕਟੋਮੀ ਮੀ (ਕਿਸੀ ਬਿਮਾਰੀ ਦੇ ਇਲਾਜ ਦੇ ਲਈ ਕਿਡਨੀ ਦਾ ਹਿੱਸਾ ਕੱਢਣਾ) ਕੀਤਾ। ਮਰੀਜ਼ ਦੀ ਕਿਡਨੀ ਦੀਆਂ ਖੂਨ ਦੀਆਂ ਨਾੜੀਆਂ ਨੂੰ ਡਿਸੇਕਟ ਕੀਤਾ ਗਿਆ ਸੀ ਅਤੇ ਕਿਡਨੀ ਨੂੰ ਸੁਰੱਖਿਅਤ ਰੱਖਦੇ ਹੋਏ ਟਿਊਮਰ ਨੂੰ ਹਟਾ ਦਿੱਤਾ ਗਿਆ। ਸਰਜਰੀ ਤੋਂ ਬਾਅਦ ਉਨ੍ਹਾਂ ਦਾ ਯੂਰਿਨ ਆਊਟਪੁੱਟ ਚੰਗਾ ਸੀ ਅਤੇ ਉਨ੍ਹਾਂ ਨੂੰ ਟਰਾਂਸਫਿਊਜ਼ਨ ਜਾਂ ਡਾਇਲਸਿਸ ਦੀ ਲੋੜ ਨਹੀਂ ਪਈ। ਸਰਜਰੀ ਤੋਂ 10 ਘੰਟੇ ਬਾਅਦ ਮਰੀਜ਼ ਨੇ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਤੀਜੇ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅੱਜ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਆਮ ਜੀਵਨ ਬਤੀਤ ਕਰ ਰਹੇ ਹਨ।

ਰੋਬੋਟ–ਏਡਿਡ ਸਰਜਰੀ ਦੇ ਦੌਰਾਨ, ਮਰੀਜ਼ ਦੇ ਪੂਰੇ ਪਿਸ਼ਾਬ ਬਲੈਡਰ ਨੂੰ ਹਟਾ ਦਿੱਤਾ ਗਿਆ ਸੀ, ਯੂਰੇਟਰ ਨੂੰ ਛੋਟੀ ਆਂਤ ਦੇ ਇੱਕ ਹਿੱਸੇ ਨਾਲ ਜੋੜਿਆ ਗਿਆ ਸੀ ਅਤੇ ਸਟੋਮਾ ਬੈਗ ਵਿੱਚ ਪਿਸ਼ਾਬ ਕਰਨ ਲਈ ਇੱਕ ਨਵਾਂ ਚੈਨਲ ਬਣਾਇਆ ਗਿਆ ਸੀ। ਮਰੀਜ਼ ਨੂੰ ਪਹਿਲਾਂ ਹੀ ਦਿਲ ਅਤੇ ਗੁਰਦਿਆਂ ਦੀ ਸਮੱਸਿਆ ਹੋਣ ਦੇ ਬਾਵਜੂਦ ਸਰਜਰੀ ਸਫਲ ਰਹੀ ਅਤੇ ਮਰੀਜ਼ ਨੇ ਸਰਜਰੀ ਤੋਂ 10 ਘੰਟੇ ਬਾਅਦ ਤੁਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਪੰਜ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਅੱਜ ਕੈਂਸਰ ਮੁਕਤ ਜੀਵਨ ਬਤੀਤ ਕਰ ਰਹੇ ਹਨ।
ਦੂਜੇ ਮਾਮਲੇ ਵਿੱਚ ਇੱਕ 62 ਸਾਲਾ ਮਰੀਜ਼ ਨੂੰ ਪਿਛਲੇ 10 ਦਿਨਾਂ ਤੋਂ ਪਿਸ਼ਾਬ 'ਚ ਖੂਨ ਆ ਰਿਹਾ ਸੀ। ਬਾਅਦ ਦੇ ਮੁਲਾਂਕਣ ’ਤੇ ਉਨ੍ਹਾਂ ਦੀ ਸੱਜੀ ਕਿਡਨੀ ਵਿੱਚ (14 ਸੈਂਟੀਮੀਟਰ) ਵਿੱਚ ਇੱਕ ਵੱਡਾ ਟਿਊਮਰ ਪਾਇਆ ਗਿਆ ਸੀ ਨਾਲ ਹੀ ਉਨ੍ਹਾਂ ਦੀ ਕਿਡਨੀ ਦੀ ਨਾੜੀ ਵਿੱਚ ਇੱਕ ਥਰੋਮਬਸ ਅਤੇ ਇੱਕ ਵੱਡੀ ਖੂਨ ਦੀ ਨਾੜੀ ਇੰਨਫੀਰੀਅਰ ਵੇਨਾ ਕਾਵਾ ਵੀ ਸੀ। ਮਰੀਜ਼ ਨੇ ਡਾ. ਅਗਰਵਾਲ ਨਾਲ ਸੰਪਰਕ ਕੀਤਾ, ਜਿੱਥੇ ਪੀ. ਈ. ਟੀ. ਸਕੈਨ ਅਤੇ ਹੋਰ ਡਾਕਟਰੀ ਜਾਂਚਾਂ ਤੋਂ ਬਾਅਦ ਡਾ. ਅਗਰਵਾਲ ਨੇ ਸੁਝਾਅ ਦਿੱਤਾ ਕਿ ਰੋਬੋਟ-ਏਡਿਡ ਸਰਜਰੀ ਮਰੀਜ਼ ਦੇ ਇਲਾਜ ਦਾ ਇੱਕ ਤਰੀਕਾ ਹੈ। ਡਾ. ਅਗਰਵਾਲ ਦੀ ਅਗਵਾਈ 'ਚ ਡਾਕਟਰਾਂ ਦੀ ਟੀਮ ਨੇ ਕਿਡਨੀ ਦੇ ਜਖਮ ਦੀ ਆਈਵੀਸੀ ਥਰੋਮਬੈਕਟੋਮੀ ਦੇ ਨਾਲ ਰੋਬੋਟਿਕ ਰੈਡੀਕਲ ਨੇਫਰੈਕਟੋਮੀ ਕੀਤੀ ਅਤੇ ਵੱਡੀ ਨਾੜੀ 'ਚ ਥਰੋਮਬਸ ਦੇ ਨਾਲ-ਨਾਲ ਪੂਰੇ ਟਿਊਮਰ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਯੋਗ ਸਨ। ਮਾਮਲਾ ਗੁੰਝਲਦਾਰ ਸੀ ਕਿਉਂਕਿ ਟਿਊਮਰ ਵਿੱਚ ਦਿਲ ਨੂੰ ਜਾਣ ਵਾਲੀ ਇੱਕ ਵੱਡੀ ਨਾੜੀ ਸ਼ਾਮਲ ਸੀ, ਜਿਸ ਨਾਲ ਇਹ ਖ਼ਤਰਾ ਪੈਦਾ ਹੋ ਜਾਂਦਾ ਹੈ ਕਿ ਟਿਊਮਰ ਥਰੌਮਬਸ ਉਖੜ ਸਕਦਾ ਹੈ ਅਤੇ ਦਿਲ ਵਿੱਚ ਜਾ ਸਕਦਾ ਹੈ, ਜਿਸ ਨਾਲ ਕਾਰਡੀਅਕ ਅਰੈਸਟ ਸਕਦਾ ਹੈ।
ਮਾਮਲੇ ’ਤੇ ਚਰਚਾ ਕਰਦੇ ਹੋਏ ਡਾ. ਅਗਰਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਸਮੱਸਿਆ ਤੋਂ ਬਚਣ ਲਈ, ਪੂਰੇ ਆਈ. ਵੀ. ਸੀ. ਨੂੰ ਡੀਸੇਕਟੇਡ ਕੀਤਾ ਗਿਆ ਅਤੇ ਤਿੰਨ ਬਿੰਦੂਆਂ ਤੇ ਕੰਟਰੋਲ ਕੀਤਾ ਗਿਆ। ਸਰਜਰੀ ਤੋਂ ਬਾਅਦ ਮਰੀਜ਼ ਦੀ ਸੁਚੱਜੀ ਰਿਕਵਰੀ ਹੋਈ ਸੀ ਅਤੇ ਉਹ ਪ੍ਰਕਿਰਿਆ ਦੇ 8 ਘੰਟਿਆਂ ਦੇ ਅੰਦਰ ਚੱਲਣ ਦੇ ਯੋਗ ਹੋ ਗਏ। ਉਨ੍ਹਾਂ ਨੂੰ ਤਿੰਨ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਰੋਬੋਟ-ਏਡਿਡ ਸਰਜਰੀ ਦੇ ਫਾਇਦਿਆਂ ਬਾਰੇ ਗੱਲ ਕਰਦੇ ਹੋਏ, ਡਾ. ਅਗਰਵਾਲ ਨੇ ਕਿਹਾ ਕਿ ਓਪਨ ਸਰਜਰੀ ਵਿੱਚ 8-10 ਦਿਨਾਂ ਦੇ ਆਮ ਠਹਿਰਨ ਦੇ ਮੁਕਾਬਲੇ, ਰੋਬੋਟ-ਏਡਿਡ ਸਰਜਰੀ ਮਰੀਜ਼ ਨੂੰ ਪ੍ਰਕਿਰਿਆ ਦੇ ਉਸੇ ਦਿਨ ਤੁਰਨ ਦੇ ਯੋਗ ਬਣਾਉਂਦੀ ਹੈ। ਪਿਸ਼ਾਬ ਵਿੱਚ ਖੂਨ ਇੱਕ ਚੰਗਾ ਸੰਕੇਤ ਨਹੀਂ ਹੈ ਅਤੇ ਅਕਸਰ ਇੱਕ ਗੰਭੀਰ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ। ਨਵੀਆਂ ਤਕਨੀਕਾਂ ਦੀ ਮਦਦ ਨਾਲ, ਅਸੀਂ ਹੁਣ ਸਿਰਫ ਟਿਊਮਰ ਨੂੰ ਹਟਾਉਣ ਅਤੇ ਕਿਡਨੀ ਨੂੰ ਬਚਾਉਣ ਦੇ ਯੋਗ ਹਾਂ। ਰੋਬੋਟ-ਏਡਿਡ ਸਰਜਰੀ ਮਿਨੀਮਲ ਇਨਵੇਸਿਵ ਸਰਜਰੀ ਦਾ ਨਵਾਂ ਰੂਪ ਹੈ ਅਤੇ ਮਰੀਜ਼ ਦੇ ਸਰੀਰ ਵਿੱਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਦੁਆਰਾ ਆਪਰੇਟਿਵ ਖੇਤਰ ਦਾ 3ਡੀ ਦ੍ਰਿਸ਼ ਪ੍ਰਦਾਨ ਕਰਦਾ ਹੈ। ਰੋਬੋਟ ਏਡਿਡ ਉਪਕਰਣਾਂ ਦੁਆਰਾ ਸਰੀਰ ਦੇ ਉਨ੍ਹਾਂ ਹਿੱਸਿਆਂ ਤੱਕ ਪਹੁੰਚਿਆ ਜਾ ਸਕਦਾ ਹੈ, ਜਿਨ੍ਹਾਂ ਤੱਕ ਮਨੁੱਖੀ ਹੱਥਾਂ ਦਾ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਇਹ 360 ਡਿਗਰੀ ਘੁੰਮ ਸਕਦੇ ਹਨ। ਡਾ. ਧਰਮਿੰਦਰ ਅਗਰਵਾਲ ਨੇ ਲੰਡਨ ਤੋਂ ਗੁੰਝਲਦਾਰ ਕੈਂਸਰ ਸਰਜਰੀ ਅਤੇ ਰੋਬੋਟ ਏਡਿਡ ਸਰਜਰੀ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਹੁਣ ਤੱਕ 700 ਤੋਂ ਵੱਧ ਰੋਬੋਟਿਕ ਸਰਜਰੀਆਂ ਕਰ ਚੁੱਕੇ ਹਨ।
