ਨਿਊ ਬਰਨਸਵਿਕ ''ਚ ਕੋਵਿਡ-19 ਦਾ ਕੋਈ ਸਰਗਰਮ ਮਾਮਲਾ ਨਹੀਂ

Tuesday, Aug 04, 2020 - 10:27 AM (IST)

ਨਿਊ ਬਰਨਸਵਿਕ ''ਚ ਕੋਵਿਡ-19 ਦਾ ਕੋਈ ਸਰਗਰਮ ਮਾਮਲਾ ਨਹੀਂ

ਹੈਲੀਫੈਕਸ— ਨਿਊ ਬਰਨਸਵਿਕ 'ਚ ਸੋਮਵਾਰ ਨੂੰ ਕੋਵਿਡ-19 ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ। ਇਸ ਦੇ ਨਾਲ ਹੀ ਸੂਬੇ 'ਚ ਦੋ ਸਰਗਰਮ ਮਾਮਲੇ ਵੀ ਠੀਕ ਹੋ ਗਏ ਹਨ।

ਉਨ੍ਹਾਂ ਦੀ ਵੈੱਬਸਾਈਟ ਅਨੁਸਾਰ, ਕੋਵਿਡ-19 ਕਾਰਨ ਹਸਪਤਾਲ 'ਚ ਇਸ ਵੇਲੇ ਕੋਈ ਦਾਖ਼ਲ ਨਹੀਂ ਹੈ। ਨਿਊ ਬਰਨਸਵਿਕ 'ਚ ਹੁਣ ਤੱਕ ਦਰਜ ਹੋਏ 170 ਪਾਜ਼ੀਟਿਵ ਮਾਮਲਿਆਂ 'ਚੋਂ 168 ਠੀਕ ਹੋ ਚੁੱਕੇ ਹਨ, ਜਦੋਂ ਕਿ ਦੋ ਦੀ ਮੌਤ ਹੋਈ ਹੈ। ਨਿਊ ਬਰਨਸਵਿਕ ਹੁਣ ਤੱਕ 53,243 ਕੋਵਿਡ-19 ਲਈ ਟੈਸਟ ਕੀਤੇ ਜਾ ਚੁੱਕੇ ਹਨ।

ਮੈਨੀਟੋਬਾ-
ਉੱਥੇ ਹੀ, ਮੈਨੀਟੋਬਾ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਇੱਥੇ 7 ਨਵੇਂ ਕੋਵਿਡ-19 ਮਾਮਲੇ ਆਏ ਹਨ। ਇਸ ਨਾਲ ਸੂਬੇ 'ਚ ਕਨਫਰਮਡ ਤੇ ਸੰਭਾਵਿਤ ਮਾਮਲੇ ਵੱਧ ਕੇ 442 ਹੋ ਗਏ ਹਨ। ਫਰਵਰੀ ਤੋਂ ਹੁਣ ਮੈਨੀਟੋਬਾ 90,000 ਲੈਬੋਰੇਟਰੀ ਟੈਸਟ ਕਰ ਚੁੱਕਾ ਹੈ।

ਕਿਊਬਿਕ-
ਇੱਥੇ ਹੁਣ ਤੱਕ 5,683 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਕਿਊਬਿਕ 59,722 ਮਾਮਲੇ ਦਰਜ ਕਰ ਚੁੱਕਾ ਹੈ। ਮੌਜੂਦਾ ਸਮੇਂ ਹਸਪਤਾਲ 'ਚ ਕੋਵਿਡ-19 ਦੇ 172 ਲੋਕ ਦਾਖ਼ਲ ਹਨ।


author

Lalita Mam

Content Editor

Related News