Yes Bank ਮਾਮਲੇ ''ਚ ED ਦਾ ਅੰਬਾਨੀ, ਚੰਦਰਾ ਅਤੇ ਗੋਇਲ ਨੂੰ ਸੰਮਨ

Tuesday, Mar 17, 2020 - 10:16 AM (IST)

Yes Bank ਮਾਮਲੇ ''ਚ ED ਦਾ ਅੰਬਾਨੀ, ਚੰਦਰਾ ਅਤੇ ਗੋਇਲ ਨੂੰ ਸੰਮਨ

ਮੁੰਬਈ — ਅਨਿਲ ਅੰਬਾਨੀ ਨੂੰ ਮੁੰਬਈ 'ਚ ED ਦੇ ਆਫਿਸ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਪਰ ਅਨਿਲ ਅੰਬਾਨੀ ਨੇ ਵਿਅਕਤੀਗਤ ਕਾਰਨਾਂ ਦਾ ਹਵਾਲਾ ਦੇ ਕੇ ਪੇਸ਼ੀ ਤੋਂ ਛੋਟ ਮੰਗੀ ਸੀ। ਹੁਣ ਉਨ੍ਹਾਂ ਨੂੰ 19 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਯੈੱਸ ਬੈਂਕ ਦੇ ਬੈਡ ਲੋਨ 'ਚ ਅਨਿਲ ਅੰਬਾਨੀ ਦੇ ਗਰੁੱਪ ਦੀਆਂ ਕੰਪਨੀਆਂ ਦੀ ਵੱਡੀ ਹਿੱਸੇਦਾਰੀ ਹੈ।

ਸਾਰੇ ਕਰਜ਼ੇ ਸਕਿਓਰਡ

ਰਿਲਾਇੰਸ ਗਰੁੱਪ ਨੇ ਪਿਛਲੇ ਹਫਤੇ ਕਿਹਾ ਸੀ ਕਿ ਯੈੱਸ ਬੈਂਕ ਤੋਂ ਲਿਆ ਗਿਆ ਕਰਜ਼ਾ ਪੂਰੀ ਤਰ੍ਹਾਂ ਸਕਿਓਰਡ ਹੈ। ਰਿਲਾਇੰਸ ਗਰੁੱਪ ਨੇ ਐਸੇਟਸ ਵੇਚਣ ਦੀ ਆਪਣੀ ਯੋਜਨਾ ਤੋਂ ਮਿਲਣ ਵਾਲੀ ਰਕਮ ਨਾਲ ਯੈੱਸ ਬੈਂਕ ਤੋਂ ਲਿਆ ਹੋਇਆ ਕਰਜ਼ਾ ਚੁਕਾਉਣ ਦਾ ਵਾਇਦਾ ਕੀਤਾ ਹੈ।

ਫਿਲਹਾਲ ਹਿਰਾਸਤ ਵਿਚ ਰਾਣਾ ਕਪੂਰ

ਰਾਣਾ ਕਪੂਰ ਅਜੇ ਈ.ਡੀ. ਦੀ ਹਿਰਾਸਤ 'ਚ ਹੈ। ਉਸ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਕਪਿਲ ਵਧਾਵਨ ਤੋਂ ਵੀ ਹੋਵੇਗੀ ਪੁੱਛਗਿੱਛ

ਇਕ ਹੋਰ ਮਾਮਲੇ ਵਿਚ ਈ.ਡੀ. ਵਲੋਂ ਗ੍ਰਿਫਤਾਰ ਕੀਤੇ ਗਏ DHFL ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕਪਿਲ ਵਧਾਵਨ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਕਰੋੜਾਂ ਰੁਪਏ ਮਨੀ ਲਾਂਡਰਿੰਗ ਦਾ ਦੋਸ਼

ਈ.ਡੀ. ਨੇ ਕਪੂਰ, ਉਨ੍ਹਾਂÎ ਦੇ ਪਰਿਵਾਰ ਦੇ ਮੈਂਬਰਾਂ ਅਤੇ ਕਈ ਹੋਰਾਂ 'ਤੇ ਲਗਭਗ 4,300 ਕਰੋੜ ਰੁਪਏ ਦੀ 'ਅਪਰਾਧ ਤੋਂ ਮਿਲੀ ਰਕਮ' ਦੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ। ਯੈੱਸ ਬੈਂਕ ਵਲੋਂ ਵੱਡੇ ਲੋਨ ਦੇਣ ਦੇ ਬਦਲੇ ਕਥਿਤ ਤੌਰ 'ਤੇ ਇਹ ਰਕਮ ਲਈ ਗਈ ਸੀ। ਇਹ ਲੋਨ ਬਾਅਦ ਵਿਚ ਨਾਨ-ਪਰਫਾਰਮਿੰਗ ਐਸੇਟ(NPA) ਹੋ ਗਏ ਸਨ। 10 ਵੱਡੇ ਬਿਜ਼ਨੈੱਸ ਗਰੁੱਪ ਦੀਆਂ 44 ਕੰਪਨੀਆਂ ਦੀ ਯੈੱਸ ਬੈਂਕ ਦੇ ਬੈਡ ਲੋਨ 'ਚ 34,000 ਕਰੋੜ ਰੁਪਏ ਦੀ ਹਿੱਸੇਦਾਰੀ ਹੈ।

ਇਸ ਹਫਤੇ ਕੰਮਕਾਜ ਆਮ ਹੋਣ ਦੀ ਉਮੀਦ

ਯੈੱਸ ਬੈਂਕ ਦਾ ਘਪਲਾ ਸਾਹਮਣੇ ਆਉਣ ਦੇ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਸ ਕੰਮਕਾਜ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਹਾਲਾਂਕਿ ਹੁਣ ਇਨ੍ਹਾਂ ਪਾਬੰਦੀਆਂ 'ਤੇ ਛੋਟ ਦਿੱਤੀ ਜਾਵੇਗੀ। ਇਸ ਹਫਤੇ ਬੈਂਕ ਦਾ ਕੰਮਕਾਜ ਆਮ ਹੋਣ ਦੀ ਉਮੀਦ ਹੈ। ਯੈੱਸ ਬੈਂਕ ਦੇ ਸ਼ੇਅਰ 'ਚ ਵੀ ਪਿਛਲੇ ਕੁਝ ਦਿਨਾਂ 'ਚ ਵੱਡੀ ਗਿਰਾਵਟ ਆਈ ਸੀ। ਹਾਲਾਂਕਿ ਸਰਕਾਰ ਨੇ ਇਸ ਮਾਮਲੇ 'ਚ ਦਖਲਅੰਦਾਜ਼ੀ ਕਰਨ ਅਤੇ ਸਟੇਟ ਬੈਂਕ ਆਫ ਇੰਡੀਆ ਵਲੋਂ ਯੈੱਸ ਬੈਂਕ 'ਚ ਨਿਵੇਸ਼ ਦੀ ਸਹਿਮਤੀ ਦੇਣ ਨਾਲ ਸ਼ੇਅਰ 'ਚ ਕੁਝ ਰਿਕਵਰੀ ਹੋਈ ਹੈ।


Related News