ਯਸ਼ ਬੈਂਕ ਨੂੰ 1002.7 ਕਰੋੜ ਦਾ ਮੁਨਾਫਾ, ਐੱਫ.ਪੀ.ਏ. ਵਧਿਆ

Friday, Oct 27, 2017 - 10:58 AM (IST)

ਯਸ਼ ਬੈਂਕ ਨੂੰ 1002.7 ਕਰੋੜ ਦਾ ਮੁਨਾਫਾ, ਐੱਫ.ਪੀ.ਏ. ਵਧਿਆ

ਨਵੀਂ ਦਿੱਲੀ—ਯਸ਼ ਬੈਂਕ 2018 ਦੀ ਦੂਜੀ ਤਿਮਾਹੀ 'ਚ ਯਸ਼ ਬੈਂਕ ਦਾ ਮੁਨਾਫਾ 25.1 ਫੀਸਦੀ ਵਧ ਕੇ 1002.7 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਯਸ਼ ਬੈਂਕ ਦੀ ਵਿਆਜ ਆਮਦਨ 33.5 ਫੀਸਦੀ ਵਧ ਕੇ 1885.1 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਯਸ਼ ਬੈਂਕ ਦੀ ਵਿਆਜ ਆਮਦਨ 1412.2 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਯਸ਼ ਬੈਂਕ ਦਾ ਗ੍ਰਾਸ ਐੱਨ. ਪੀ. ਏ. 0.97 ਫੀਸਦੀ ਤੋਂ ਵਧ ਕੇ 1.82 ਫੀਸਦੀ ਰਿਹਾ ਹੈ। ਤਿਮਾਰੀ ਦਰ ਤਿਮਾਹੀ ਅਧਾਰ 'ਤੇ ਦੂਜੀ ਤਿਮਾਹੀ 'ਚ ਯਸ਼ ਬੈਂਕ ਦਾ ਨੈੱਟ ਐੱਨ. ਪੀ. ਏ. 0.39 ਫੀਸਦੀ ਤੋਂ ਵਧ ਕੇ 1.04 ਫੀਸਦੀ ਰਿਹਾ ਹੈ। 
ਰੁਪਏ 'ਚ ਦੇਖੋ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਯਸ਼ ਬੈਂਕ ਦਾ ਗ੍ਰਾਸ ਐੱਨ. ਪੀ. ਏ 1364.4 ਕਰੋੜ ਰੁਪਏ ਤੋਂ ਵਧ ਕੇ 2720.3 ਕਰੋੜ ਰੁਪਏ ਹੋ ਗਿਆ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਯਸ਼ ਬੈਂਕ ਦਾ ਨੈੱਟ ਐੱਨ. ਪੀ. ਏ. 545.3 ਕਰੋੜ ਤੋਂ ਵਧ ਕੇ 1543.3 ਕਰੋੜ ਰੁਪਏ ਹੋ ਗਿਆ ਹੈ।
ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਯਸ਼ ਬੈਂਕ ਦੀ ਪ੍ਰੋਵਿਜਨਿੰਗ 285.8 ਕਰੋੜ ਰੁਪਏ ਦੇ ਮੁਕਾਬਲੇ 447.1 ਕਰੋੜ ਰੁਪਏ ਰਹੀ ਹੈ। ਜਦਕਿ ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਯਸ਼ ਬੈਂਕ ਨੇ 161.7 ਕਰੋੜ ਰੁਪਏ ਦੀ ਪ੍ਰੋਵਿਜਨਿੰਗ ਕੀਤੀ ਸੀ।
ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਯਸ਼ ਬੈਂਕ ਦਾ ਨੈੱਟ ਇੰਟਰੈਸਟ 3.7 ਫੀਸਦੀ 'ਤੇ ਬਰਕਰਾਰ ਰਿਹਾ ਹੈ।


Related News