ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ
Wednesday, Aug 30, 2023 - 10:25 AM (IST)
ਨਵੀਂ ਦਿੱਲੀ (ਇੰਟ.)– ਮਹਿੰਗਾਈ ਤੋਂ ਹਾਲੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਆਉਣ ਵਾਲੇ ਦਿਨਾਂ ’ਚ ਤਿਲਹਨ ਅਤੇ ਦਾਲਾਂ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਇਸ ਨਾਲ ਆਮ ਜਨਤਾ ’ਤੇ ਮਹਿੰਗਾਈ ਦਾ ਬੋਝ ਹੋਰ ਵਧ ਜਾਏਗਾ। ਕਿਹਾ ਜਾ ਰਿਹਾ ਹੈ ਕਿ ਅਗਸਤ ’ਚ ਔਸਤ ਨਾਲੋਂ ਕਾਫ਼ੀ ਘੱਟ ਮੀਂਹ ਪਿਆ ਹੈ ਅਤੇ ਸਤੰਬਰ ਤੱਕ ਅਜਿਹੀ ਹੀ ਸਥਿਤੀ ਬਣੀ ਰਹੇਗੀ। ਯਾਨੀ ਕਿ ਅਗਲੇ ਮਹੀਨੇ ਵੀ ਮਾਨਸੂਨ ਕਮਜ਼ੋਰ ਹੀ ਰਹੇਗਾ। ਅਜਿਹੇ ’ਚ ਦਾਲਾਂ ਅਤੇ ਤਿਲਹਨ ਦੀ ਪੈਦਾਵਾਰ ’ਤੇ ਅਸਰ ਪਵੇਗਾ, ਜਿਸ ਨਾਲ ਉਤਪਾਦਨ ਵੀ ਪ੍ਰਭਾਵਿਤ ਹੋ ਸਕਦਾ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ਵਿੱਚ ਦਾਲਾਂ ਅਤੇ ਤਿਲਹਨ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਦੱਸ ਦੇਈਏ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਮੁਤਾਬਕ ਇਸ ਸਾਲ ਅਗਸਤ ਦੇ ਮਹੀਨੇ ਪਿਛਲੇ 8 ਸਾਲਾਂ ’ਚ ਔਸਤ ਨਾਲੋਂ ਕਾਫ਼ੀ ਘੱਟ ਮੀਂਹ ਪਿਆ ਹੈ ਪਰ ਅਲਨੀਨੋ ਫੈਕਟਰ ਕਾਰਨ ਅਗਲੇ ਮਹੀਨੇ ਵੀ ਔਸਤ ਨਾਲੋਂ ਘੱਟ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਦੇਸ਼ ਭਰ ਵਿੱਚ ਦਾਲਾਂ ਅਤੇ ਤਿਲਹਨ ਦੀ ਬਿਜਾਈ ਹੋ ਚੁੱਕੀ ਹੈ। ਹੁਣ ਕੁੱਝ ਦਿਨਾਂ ਬਾਅਦ ਫ਼ਸਲਾਂ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਣਗੇ। ਅਜਿਹੇ ’ਚ ਫ਼ਸਲਾਂ ਦੀ ਸਿੰਚਾਈ ਦੀ ਜ਼ਿਆਦਾ ਲੋੜ ਪੈਂਦੀ ਹੈ ਪਰ ਪਾਣੀ ਦੀ ਕਮੀ ਕਾਰਨ ਦਾਲਾਂ ਅਤੇ ਤਿਲਹਨ ਦੀ ਪੈਦਾਵਾਰ ’ਤੇ ਅਸਰ ਪਵੇਗਾ, ਜਿਸ ਨਾਲ ਉਤਪਾਦਨ ਵਿੱਚ ਗਿਰਾਵਟ ਵੀ ਆ ਸਕਦੀ ਹੈ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਉੱਤਰ-ਪੱਛਮੀ ਹਿੱਸੇ ’ਚ 6 ਫ਼ੀਸਦੀ ਵਧੇਰੇ ਮੀਂਹ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਿਰਫ਼ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਹੀ ਚੰਗਾ ਮੀਂਹ ਦਰਜ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 6 ਫ਼ੀਸਦੀ ਵੱਧ ਮੀਂਹ ਪਿਆ ਹੈ। ਉੱਥੇ ਹੀ ਮੱਧ ਭਾਰਤ ਵਿੱਚ ਔਸਤ ਨਾਲੋਂ 7 ਫ਼ੀਸਦੀ ਘੱਟ, ਪੂਰਬ ਉੱਤਰ ਭਾਰਤ ਵਿੱਚ 15 ਫ਼ੀਸਦੀ ਘੱਟ ਅਤੇ ਦੱਖਣੀ ਭਾਰਤ ਵਿੱਚ ਔਸਤ ਨਾਲੋਂ 17 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਅਜਿਹੇ ਵਿੱਚ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਦੌਰਾਨ ਪੂਰੇ ਦੇਸ਼ ਵਿੱਚ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀਸਦੀ ਘੱਟ ਮੀਂਹ ਰਿਕਾਰਡ ਕੀਤਾ ਗਿਆ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਜੇ ਸਤੰਬਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਂਦਾ ਹੈ ਤਾਂ ਅਗਸਤ ਮਹੀਨੇ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪਰਾਲੀ ਤੋਂ ਈਂਧਨ ਬਣਾਉਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ 'ਰਿਲਾਇੰਸ', ਲਗਾਏਗਾ 100 ਹੋਰ ਪਲਾਂਟ
332 ਮਿਲੀਅਨ ਟਨ ਅਨਾਜ ਉਤਪਾਦਨ ਦਾ ਟੀਚਾ
ਹਾਲਾਂਕਿ ਫ਼ਸਲ ਸੀਜ਼ਨ 2022-23 ਵਿੱਚ ਦੇਸ਼ ਦੇ ਅਨਾਜ ਉਤਪਾਦਨ ’ਚ 5 ਫ਼ੀਸਦੀ ਦਾ ਵਾਧਾ ਹੋਇਆ ਸੀ। ਭਾਰਤ ਦਾ ਅਨਾਜ ਭੰਡਾਰ 330.5 ਮਿਲੀਅਨ ਟਨ ’ਤੇ ਪੁੱਜ ਗਿਆ ਸੀ, ਜਦ ਕਿ ਇਸ ਸਾਲ ਅਨਾਜ ਉਤਪਾਦਨ ਦਾ ਟੀਚਾ 332 ਮਿਲੀਅਨ ਟਨ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8